Description

ਗੁਰਦੁਆਰਾ ਕਿਆਰਾ ਸਾਹਿਬ, ਨਨਕਾਣਾ ਸਾਹਿਬ - ਇਹ ਪਾਵਨ ਅਸਥਾਨ ਗੁਰਦੁਆਰਾ ਜਨਮ ਅਸਥਾਨ ਤੋਂ ਕੋਈ ਡੇਢ ਕਿਲੋਮੀਟਰ ਦੀ ਵਿੱਥ ਤੇ ਆਪਣੀਆਂ ਸ਼ਾਨਾ ਵਿਖਾ ਰਿਹਾ ਹੈ । ਇਹ ਗੁਰਦੁਆਰਾ ਉਸ ਪਾਵਨ ਅਸਥਾਨ ਤੇ ਬਣਾਇਆ ਗਿਆ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਮੱਝਾਂ ਨੇ ਇੱਕ ਜੱਟ ਦੀ ਪੈਲੀ ਉਜਾੜੀ ਸੀ । ਜਨਮ ਸਾਖੀਆਂ ਅਨੁਸਾਰ ਜੱਟ ਨੇ ਸਮੇਂ ਦੇ ਹਾਕਿਮ ਅੱਗੇ ਸ਼ਿਕਾਇਤ ਕੀਤੀ। ਰਾਏ ਬੁਲਾਰ ਨੇ ਗੁਰੂ ਜੀ ਤੋਂ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਕਿ ਹੋ ਸਕਦਾ ਹੈ ਕਿ ਮੱਝਾਂ ਖੇਤ ਨੂੰ ਜਾ ਪਈਆਂ ਹੋਣ ਪਰ ਇਸ ਦਾ ਨੁਕਸਾਨ ਨਹੀਂ ਹੋਇਆ । ਜਾ ਕੇ ਵੇਖਿਆ ਤਾਂ ਉੱਜੜੀ ਖੇਤੀ ਹਰੀ ਭਰੀ ਸੀ। ਇਸ ਗੁਰਦੁਆਰੇ ਦੇ ਨਾਂ ੪੫ ਮੁਰੱਬੇ ਜਮੀਨ ਪਿੰਡ ਦਰਿਆ ਵਿੱਚ ਹੈ । ਇਸ ਗੁਰਦੁਆਰੇ ਦੀ ਇਮਾਰਤ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸਾਰੀ ਗਈ । ਇਸ ਗੁਰਦੁਆਰੇ ਨਾਲ ਲਗਦਾ ਸਰਵਰ ੧੯੪੬ ਵਿੱਚ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਬਣਵਾਇਆ ਸੀ।

This sacred Gurdwara is displaying its glory close to Gurdwara Mal Ji Sahib at a distance of one and a half kilometer from the Janamasthan of Guru Nanak Sahib. It was built at the sacred site where Guru Nanak Dev Ji's buffaloes had damaged the field of a Jat. According to his biographies the Jat lodged a complaint with the local ruler Rai Bular. When questioned by Rai Bular Guru Nanak Dev Ji said "It is a possible that the buffaloes may have entered the field but no damage has been done to the crop. When on the spot inquiry was made, it was found that the affected field was as green and fresh as before.

45 Morabbas (squares) of land is endowed to this Gurdwara in village Daria. The building of this Gurdwara was built during the reign of Maharaja Ranjit Singh. The water tank of Gurdwara constructed by Baba Gurmukh Singh Ji Patiala Wala in 1946 AD.

Video