Description

ਗੁਰਦੁਆਰਾ ਬਾਲ ਲੀਲਾ ਨਨਕਾਣਾ ਸਾਹਿਬ ਇਹ ਅਸਥਾਨ ਗੁਰਦੁਆਰਾ ਜਨਮ ਅਸਥਾਨ ਤੋਂ ਕੋਈ ੨੨੫ ਮੀਟਰ ਦੀ ਵਿੱਥ ਉੱਤੇ ਪੂਰਬ ਦੱਖਣ ਦੇ ਰੁਖ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਬਾਲਪਨ ਦੀਆਂ ਖੇਡਾਂ ਖੇਡਣ ਦਾ ਅਸਥਾਨ ਹੈ। ਗੁਰਦੁਆਰੇ ਦੇ ਪੂਰਬ ਵੱਲ ਇੱਕ ਤਾਲ ਹੈ ਜੋ ਗੁਰੂ ਸਾਹਿਬ ਦੇ ਨਾਮ ਉੱਪਰ ਰਾਏ ਬੁਲਾਰ ਜੀ ਨੇ ਖੁਦਵਾਇਆ ਸੀ । ਇਸ ਦੀ ਪਹਿਲੀ ਇਮਾਰਤ ਅਤੇ ਨਾਲ ਲਗਦੇ ਕੱਚੇ ਸਰੋਵਰ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਆਗਿਆ ਨਾਲ ਬਾਬਾ ਗੁਰਬਖਸ਼ ਸਿੰਘ ਜੀ ਨੇ ਸੰਨ ੧੮੨੦ - ੨੧ ਵਿੱਚ ਪੱਕਾ ਕਰਵਾਇਆ । ਇਸ ਤੋਂ ਮਗਰੋਂ ਗੁਰਦੁਆਰੇ ਦੇ ਨਿਰਮਲੇ ਮਹੰਤਾਂ ਨੇ ਇਸ ਦੀ ਨਵੀਂ ਇਮਾਰਤ ਬਣਵਾਈ ਜੋ ਕਿ ਮੁਕੰਮਲ ਨਾਂ ਹੋ ਸਕੀ ਤੋਂ ਪ੍ਰਬੰਧ ਪੰਥਕ ਕਮੇਟੀ ਕੋਲ ਆ ਗਿਆ । ਇਸ ਨੂੰ ਮੁਕੰਮਲ ਕਰਨ ਅਤੇ ਸਰੋਵਰ ਦੇ ਪੰੜ ਬਣਵਾਣ ਤੇ ਆਲੇ ਦੁਆਲੇ ਉੱਚੀ ਚਾਰ ਦੀਵਾਰੀ ਕਰਵਾਉਣ ਦੀ ਸੇਵਾ ਬ੍ਰਿਧ ਬਾਬਾ ਸੰਤ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਨੇ ਸੰਨ ੧੯੪੫ – ੪੬ ਵਿੱਚ ਕਰਵਾਈ । ਹੁਣ ਇਹਦੀ ਸੇਵਾ ਸੰਭਾਲ ਵਕਫ ਬੋਰਡ ਕੋਲ ਹੈ।

This shrine is the area where Sat Guru Nanak Dev Ji used to play as a child and it is located near Gurdwara Janamasthan. There is a water tank east of Gurdwara which was built in the name of Guru Dev Ji by Rai Bular. In 1820-21 AD Baba Gurbukhsh Singh built the building of the Gurdwara and its adjacent tank with bricks following the command of Maharaja Ranjit Singh. Later Nirmal Mahants started a new building but it could be completed and the control of the shrine passed on to the Parbandhak Committee. Baba Sant Gurmukh Singh Ji of Patiala got the building completed in 1945. He also constructed the steps and boundary wall of the water tank The maintenance of this shrine is now in the hands of Waqi Board.