Description

ਬਟਾਲਾ ਦੀ ਧਰਤੀ ਗੁਰੂਆਂ, ਪੀਰਾਂ, ਸੰਤਾਂ ਅਤੇ ਫ਼ਕੀਰਾਂ ਦੀ ਪਾਵਨ ਧਰਤੀ ਰਹੀ ਹੈ। ਇਰਾਕ ਦੀ ਰਾਜਧਾਨੀ ਬਗਦਾਦ ਤੋਂ 15ਵੀਂ ਸਦੀ ਵਿੱਚ ਇੱਕ ਮਹਾਨ ਫ਼ਕੀਰ ਹਜ਼ਰਤ ਸਈਅਦ ਬਦਰੁਦੀਨ ਗਿਲਾਨੀ ਕਾਦਰੀ ਬਗਦਾਦੀ ਬਟਾਲਾ ਸ਼ਹਿਰ ਵਿਖੇ ਪਹੁੰਚੇ ਸਨ ਅਤੇ ਉਨ੍ਹਾਂ ਨੇ ਬਟਾਲਾ ਸ਼ਹਿਰ ਵਿੱਚ ਕੁਝ ਚਿਰ ਟਿਕਾਣਾ ਕਰਨ ਤੋਂ ਬਾਅਦ ਲਾਗਲੇ ਪਿੰਡ ਮਸਾਣੀਆਂ ਦੀ ਧਰਤੀ ਨੂੰ ਭਾਗ ਲਾਏ। ਬਟਾਲਾ ਦੀ ਧਰਤੀ ’ਤੇ ਇਹ ਫ਼ਕੀਰ ਬਾਬਾ ਬਦਰ ਸ਼ਾਹ ਦੀਵਾਨ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ। ਬਾਬਾ ਬਦਰ ਸ਼ਾਹ ਦੀਵਾਨ ਜੀ ਦੀ ਪਿੰਡ ਮਸਾਣੀਆਂ ਵਿਖੇ ਦਰਗਾਹ ਬਾਰੇ ਪਹਿਲਾਂ ਲਿਖੇ ਲੇਖ ਵਿੱਚ ਚਾਨਣਾ ਪਾਇਆ ਜਾ ਚੁੱਕਾ ਹੈ ਅਤੇ ਇਸ ਲੇਖ ਵਿੱਚ ਬਾਬਾ ਜੀ ਦੇ ਵਿਆਹ ਅਤੇ ਸੁਹਰੇ ਪਿੰਡ ਸੋਹਲ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

ਇਰਾਕ ਦੀ ਰਾਜਧਾਨੀ ਬਗਦਾਦ ਵਿੱਚ 7 ਨਵੰਬਰ 1457 ਬਾਬਾ ਬਦਰ ਸ਼ਾਹ ਦੀਵਾਨ ਨੇ ਜਨਮ ਲਿਆ ਅਤੇ ਉਨ੍ਹਾਂ ਦਾ ਬਚਪਨ ਤੇ ਚੜ੍ਹਦੀ ਜਵਾਨੀ ਬਗਦਾਦ ਵਿਖੇ ਹੀ ਬਤੀਤ ਹੋਈ। ਬਾਬਾ ਬਦਰ ਸ਼ਾਹ ਦੀਵਾਨ ਨੇ 36 ਸਾਲ ਦੀ ਉਮਰ ਵਿੱਚ ਆਪਣਾ ਘਰ ਛੱਡ ਦਿੱਤਾ ਅਤੇ ਹਿੰਦੁਸਤਾਨ ਵੱਲ ਚਾਲੇ ਪਾ ਦਿੱਤੇ। ਉਹ ਸੰਨ 1493 ਵਿੱਚ ਪੰਜਾਬ ਦੇ ਪ੍ਰਸਿੱਧ ਸ਼ਹਿਰ ਲਾਹੌਰ ਵਿਖੇ ਪਹੁੰਚੇ ਅਤੇ ਉਥੇ ਉਨ੍ਹਾਂ ਨੇ ਕਰੀਬ 5 ਸਾਲ ਬਤੀਤ ਕੀਤੇ। ਲਾਹੌਰ ਤੋਂ ਬਾਅਦ ਬਾਬਾ ਜੀ ਨੇ ਆਪਣਾ ਅਗਲਾ ਰੁਖ ਬਟਾਲਾ ਸ਼ਹਿਰ ਦਾ ਕੀਤਾ ਅਤੇ 18 ਅਗਸਤ 1498 ਨੂੰ ਬਾਬਾ ਬਦਰ ਸ਼ਾਹ ਦੀਵਾਨ ਇਥੇ ਪਹੁੰਚੇ। ਜਦੋਂ ਬਾਬਾ ਜੀ ਬਟਾਲਾ ਸ਼ਹਿਰ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਇਲਾਕੇ ਦੀ ਧਰਤੀ ਅਤੇ ਲੋਕ ਬਹੁਤ ਪਸੰਦ ਆਏ ਅਤੇ ਉਨ੍ਹਾਂ ਨੇ ਬਟਾਲਾ ਦੇ ਚੜ੍ਹਦੇ ਪਾਸੇ ਪਿੰਡ ਮਸਾਣੀਆਂ ਵਿਖੇ ਆਪਣਾ ਪੱਕਾ ਟਿਕਾਣਾ ਕਰ ਲਿਆ।

ਜਦ ਬਾਬਾ ਜੀ ਮਸਾਣੀਆਂ ਵਿਖੇ ਅੱਲਾ ਦੀ ਬੰਦਗੀ ਵਿੱਚ ਆਪਣਾ ਸਮਾਂ ਬਤੀਤ ਕਰ ਰਹੇ ਸਨ ਤਾਂ ਉਨ੍ਹਾਂ ਦੀ ਪ੍ਰਸਿੱਧੀ ਪੂਰੇ ਇਲਾਕੇ ਵਿੱਚ ਫੈਲ ਗਈ। ਬਾਬਾ ਬਦਰ ਸ਼ਾਹ ਦੀਵਾਨ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਨ ਅਤੇ ਉਹ ਵੀ ਗ੍ਰਹਿਸਤੀ ਜੀਵਨ ਨੂੰ ਉੱਤਮ ਮੰਨਦੇ ਸਨ। ਜਦੋਂ ਬਾਬਾ ਜੀ ਨੂੰ ਮਸਾਣੀਆਂ ਵਿਖੇ ਰਹਿੰਦੇ ਕੁਝ ਸਮਾਂ ਬੀਤਿਆ ਤਾਂ ਬਟਾਲਾ ਤੋਂ ਕੁਝ ਦੂਰ ਪਿੰਡ ਸੋਹਲ ਵਿਖੇ ਉਨ੍ਹਾਂ ਦਾ ਵਿਆਹ ਹੋਣਾ ਨੀਅਤ ਕੀਤਾ ਗਿਆ। ਪਿੰਡ ਸੋਹਲ ਦੇ ਪਹੁੰਚੇ ਹੋਏ ਬਜ਼ੁਰਗ ਹਜ਼ਰਤ ਦਾਊਦ ਬੁਖਾਰੀ ਨੇ ਆਪਣੀ ਧੀ ਬੀਬੀ ਮੁਰਾਸਾ ਦਾ ਰਿਸ਼ਤਾ ਬਾਬਾ ਬਦਰ ਸ਼ਾਹ ਦੀਵਾਨ ਨਾਲ ਕਰ ਦਿੱਤਾ।

ਪਿੰਡ ਮਸਾਣੀਆਂ ਤੋਂ ਬਾਬਾ ਬਦਰ ਸ਼ਾਹ ਦੀਵਾਨ ਦੀ ਬਰਾਤ ਪੂਰੇ ਠਾਠ ਨਾਲ ਪਿੰਡ ਸੋਹਲ ਨੂੰ ਰਵਾਨਾ ਹੋਈ। ਜਿਵੇਂ ਬਟਾਲਾ ਸ਼ਹਿਰ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੀ ਨਿਸ਼ਾਨੀ ਵਜੋਂ ਕੱਚੀ ਕੰਧ ਅਜੇ ਵੀ ਮੌਜੂਦ ਹੈ ਉਸੇ ਤਰਾਂ ਪਿੰਡ ਸੋਹਲ ਵਿਖੇ ਵੀ ਇੱਕ ਕੱਚੀ ਕੰਧ ਬਾਬਾ ਬਦਰ ਸ਼ਾਹ ਦੀਵਾਨ ਜੀ ਦੇ ਵਿਆਹ ਦੀ ਨਿਸ਼ਾਨੀ ਵਜੋਂ ਕਾਇਮ ਹੈ। ਪਿੰਡ ਸੋਹਲ ਦੇ ਵਾਸੀਆਂ ਵਿੱਚ ਸੀਨਾ-ਬ-ਸੀਨਾ ਅੱਜ ਵੀ ਬਾਬਾ ਜੀ ਦੇ ਵਿਆਹ ਦੇ ਬਿਰਤਾਂਤ ਤੁਰੇ ਆ ਰਹੇ ਹਨ। ਪਿੰਡ ਸੋਹਲ ਦੀ ਦੱਖਣ ਬਾਹੀ (ਬਟਾਲੇ ਵਾਲੇ ਪਾਸੇ) ਇੱੱਕ ਬਹੁਤ ਪੁਰਾਣੀ ਕੱਚੀ ਕੰਧ ਹੈ ਜਿਸ ਨੂੰ ਪਿੰਡ ਵਾਲਿਆਂ ਸੰਭਾਲਿਆ ਹੋਇਆ ਹੈ ਅਤੇ ਹਰ ਪਿੰਡ ਵਾਸੀ ਇਸ ਕੰਧ ਨੂੰ ਸਿਜਦਾ ਕਰਦਾ ਹੈ। ਪਿੰਡ ਵਾਲਿਆਂ ਅਨੁਸਾਰ ਇਸ ਕੱਚੀ ਕੰਧ ਦੀ ਥਾਂ ’ਤੇ ਬਾਬਾ ਬਦਰ ਸ਼ਾਹ ਦੀਵਾਨ ਜੀ ਦੀ ਬਰਾਤ ਦਾ ਢੁਕਾਅ ਹੋਇਆ ਸੀ। ਪਿੰਡ ਵਾਸੀ ਅਜੇ ਵੀ ਹਰ ਸਾਲ ਬਾਬਾ ਬਦਰ ਸ਼ਾਹ ਦੀਵਾਨ ਦੇ ਵਿਆਹ ਦੀ ਯਾਦਗਾਰ ਨੂੰ ਮਨਾਉਂਦੇ ਹਨ ਅਤੇ ਇਸ ਸਬੰਧੀ ਹਰ ਸਾਲ ਸਾਉਣ ਮਹੀਨੇ ਇੱਕ ਮੇਲਾ ਲੱਗਦਾ ਹੈ।

ਪਿੰਡ ਸੋਹਲ ਵਿਖੇ ਇੱਕ ਪੁਰਾਣੀ ਮਸੀਤ ਵੀ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਮਸੀਤ ਦੇ ਨਜ਼ਦੀਕ ਹੀ ਬਾਬਾ ਜੀ ਦੇ ਸਹੁਰਿਆਂ ਹਜ਼ਰਤ ਦਾਊਦ ਬੁਖਾਰੀ ਦਾ ਘਰ ਹੁੰਦਾ ਸੀ। ਹਾਲਾਂਕਿ ਮਸੀਤ ਦੀ ਮੌਜੂਦਾ ਹਾਲਤ ਠੀਕ ਨਹੀਂ ਹੈ ਪਰ ਮਸੀਤ ਦੇ ਲਾਗੇ ਇੱਕ ਦਰਗਾਹ ਬਣੀ ਹੋਈ ਹੈ ਜਿਸਦੀ ਪਿੰਡ ਵਾਲੇ ਦੇਖ-ਰੇਖ ਕਰ ਰਹੇ ਹਨ।
ਬਾਬਾ ਬਦਰ ਸ਼ਾਹ ਦੀਵਾਨ ਦੇ ਬੀਬੀ ਮੁਰਾਸਾ ਨਾਲ ਵਿਆਹ ਉਪਰੰਤ ਉਨ੍ਹਾਂ ਦੇ ਘਰ ਚਾਰ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆ। ਬਾਬਾ ਬਦਰ ਸ਼ਾਹ ਦੀਵਾਨ ਦੇ ਪੁੱਤਰਾਂ ਤੇ ਨਾਮ ਸਈਅਦ ਅਲੀ ਸਬੀਰ ਗਿਲਾਨੀ ਕਾਦਰੀ, ਸਈਅਦ ਹਬੀਬਉੱਲ ਗਿਲਾਨੀ ਕਾਦਰੀ, ਸਈਅਦ ਅਬਦੁਲ ਲਤੀਫ ਗਿਲਾਨੀ ਕਾਦਰੀ, ਧੀ ਦਾ ਨਾਮ ਸਈਅਦ ਬੀਬੀ ਅੱਲ੍ਹਾ ਬੰਦਾਹੀ (ਫ਼ਾਤਿਮਾ) ਜੋ ਕਿ ਬੀਬੀ ਪਾਕਿ ਦਮਾਨ ਦੇ ਨਾਮ ਨਾਲ ਵੀ ਜਾਣੀ ਜਾਂਦੀ ਸੀ ਅਤੇ ਸਭ ਤੋਂ ਛੋਟੇ ਪੁੱਤਰ ਦਾ ਨਾਮ ਸਈਅਦ ਮੁਹੰਮਦ ਸਾਦਿਕ ਗਿਲਾਨੀ ਕਾਦਰੀ ਸੀ।
ਬਾਬਾ ਬਦਰ ਸ਼ਾਹ ਦੀਵਾਨ ਦੀ ਔਲਾਦ ਸੰਨ 1947 ਤੱਕ ਬਟਾਲਾ ਦੇ ਪਿੰਡ ਮਸਾਣੀਆਂ ਵਿਖੇ ਅਬਾਦ ਸੀ ਅਤੇ ਬਟਵਾਰੇ ਸਮੇਂ ਬਾਬਾ ਜੀ ਦਾ ਸਾਰਾ ਖਾਨਦਾਨ ਪਾਕਿਸਤਾਨ ਹਿਜ਼ਰਤ ਕਰ ਗਿਆ। ਬਾਬਾ ਜੀ ਦੀ ਔਲਾਦ ਅੱਜ ਵੀ ਪਾਕਿਸਤਾਨ ਵਿੱਚ ਅਬਾਦ ਹੈ ਅਤੇ ਉਨ੍ਹਾਂ ਦਾ ਮੁਸਲਿਮ ਜਗਤ ਵਿੱਚ ਬਹੁਤ ਸਤਿਕਾਰ ਹੈ।

ਬਾਬਾ ਬਦਰ ਸ਼ਾਹ ਦੀਵਾਨ ਜੀ ਦੀ ਦਰਗਾਹ ਅੱਜ ਵੀ ਮਸਾਣੀਆਂ ਵਿਖੇ ਕਾਇਮ ਹੈ ਅਤੇ ਪਿੰਡ ਦੇ ਲੋਕ ਬੜੇ ਸਤਿਕਾਰ ਨਾਲ ਇਸ ਦਰਗਾਹ ਦੀ ਸੇਵਾ ਸੰਭਾਲ ਕਰ ਰਹੇ ਹਨ। ਓਧਰ ਪਿੰਡ ਸੋਹਲ ਵਿਖੇ ਬਾਬਾ ਜੀ ਦੇ ਵਿਆਹ ਦੀ ਯਾਦਗਾਰ ਨੂੰ ਵੀ ਪਿੰਡ ਵਾਲਿਆਂ ਨੇ ਬੜੇ ਪਿਆਰ ਨਾਲ ਸੰਭਾਲਿਆ ਹੋਇਆ ਹੈ। ਬਾਬਾ ਬਦਰ ਸ਼ਾਹ ਦੀਵਾਨ ਜੀ ਦਾ ਜਨਮ ਭਾਂਵੇ ਬਗਦਾਦ ਵਿੱਚ ਹੋਇਆ ਸੀ ਪਰ ਉਹ ਹਮੇਸ਼ਾਂ ਲਈ ਬਟਾਲਾ ਅਤੇ ਮਸਾਣੀਆਂ ਵਿਖੇ ਵੱਸ ਗਏ ਸਨ। ਬਾਬਾ ਬਦਰ ਸ਼ਾਹ ਦੀਵਾਨ ਦੀ ਪਿੰਡ ਮਸਾਣੀਆਂ ਵਿਖੇ ਪਾਵਨ ਦਰਗਾਹ ਅਤੇ ਉਨ੍ਹਾਂ ਦੀ ਰੂਹਾਨੀ ਮੌਜੂਦਗੀ ਅੱਜ ਵੀ ਬਟਾਲਾ, ਮਸਾਣੀਆਂ ਅਤੇ ਸੋਹਲ ਵਿਖੇ ਮਹਿਸੂਸ ਕੀਤੀ ਜਾ ਸਕਦੀ ਹੈ।

- ਇੰਦਰਜੀਤ ਸਿੰਘ ਹਰਪੁਰਾ, ਬਟਾਲਾ।

بابا بدر شاہ دیوان دے ویاہ دی یاد نوں دلاں وچّ سامبھی بیٹھا پنڈ سوہل
بٹالا دی دھرتی گروآں، پیراں، سنتاں اتے فقیراں دی پاون دھرتی رہی ہے۔ عراق دی راجدھانی بغداد توں 15ویں صدی وچّ اک مہان فقیر حضرت سعید بدردین گلانی قادری بغدادی بٹالا شہر وکھے پہنچے سن اتے اوہناں نے بٹالا شہر وچّ کجھ چر ٹکانا کرن توں بعد لاگلے پنڈ مسانیاں دی دھرتی نوں بھاگ لائے۔ بٹالا دی دھرتی ’تے ایہہ فقیر بابا بدر شاہ دیوان جی دے نام نال پرسدھ ہوئے۔ بابا بدر شاہ دیوان جی دی پنڈ مسانیاں وکھے درگاہ بارے پہلاں لکھے لیکھ وچّ چاننا پایا جا چکا ہے اتے اس لیکھ وچّ بابا جی دے ویاہ اتے سہرے پنڈ سوہل بارے جانکاری سانجھی کیتی جا رہی ہے۔
عراق دی راجدھانی بغداد وچّ 7 نومبر 1457 بابا بدر شاہ دیوان نے جنم لیا اتے اوہناں دا بچپن تے چڑھدی جوانی بغداد وکھے ہی بتیت ہوئی۔ بابا بدر شاہ دیوان نے 36 سال دی عمر وچّ اپنا گھر چھڈّ دتا اتے ہندوستان ولّ چالے پا دتے۔ اوہ سنّ 1493 وچّ پنجاب دے پرسدھ شہر لاہور وکھے پہنچے اتے اتھے اوہناں نے قریب 5 سال بتیت کیتے۔ لاہور توں بعد بابا جی نے اپنا اگلا رخ بٹالا شہر دا کیتا اتے 18 اگست 1498 نوں بابا بدر شاہ دیوان اتھے پہنچے۔ جدوں بابا جی بٹالا شہر پہنچے تاں اوہناں نوں اس علاقے دی دھرتی اتے لوک بہت پسند آئے اتے اوہناں نے بٹالا دے چڑھدے پاسے پنڈ مسانیاں وکھے اپنا پکا ٹکانا کر لیا۔
جد بابا جی مسانیاں وکھے اﷲ دی بندگی وچّ اپنا سماں بتیت کر رہے سن تاں اوہناں دی پرسدھی پورے علاقے وچّ پھیل گئی۔ بابا بدر شاہ دیوان جی سری گورو نانک دیوَ جی دے سمکالی سن اتے اوہ وی گرہستی جیون نوں اتم مندے سن۔ جدوں بابا جی نوں مسانیاں وکھے رہندے کجھ سماں بیتیا تاں بٹالا توں کجھ دور پنڈ سوہل وکھے اوہناں دا ویاہ ہونا نیئت کیتا گیا۔ پنڈ سوہل دے پہنچے ہوئے بزرگ حضرت داؤد بخاری نے اپنی دھی بیبی مراسا دا رشتہ بابا بدر شاہ دیوان نال کر دتا۔
پنڈ مسانیاں توں بابا بدر شاہ دیوان دی برات پورے ٹھاٹھ نال پنڈ سوہل نوں روانہ ہوئی۔ جویں بٹالا شہر وکھے گورو نانک صاحب جی دے ویاہ دی نشانی وجوں کچی کندھ اجے وی موجود ہے اسے طرحاں پنڈ سوہل وکھے وی اک کچی کندھ بابا بدر شاہ دیوان جی دے ویاہ دی نشانی وجوں قایم ہے۔ پنڈ سوہل دے واسیاں وچّ سینہ-ب-سینہ اج وی بابا جی دے ویاہ دے برتانت ترے آ رہے ہن۔ پنڈ سوہل دی دکھن باہی (بٹالے والے پاسے) اک بہت پرانی کچی کندھ ہے جس نوں پنڈ والیاں سمبھالیا ہویا ہے اتے ہر پنڈ واسی اس کندھ نوں سجدہ کردا ہے۔ پنڈ والیاں انوسار اس کچی کندھ دی تھاں ’تے بابا بدر شاہ دیوان جی دی برات دا ڈھکاء ہویا سی۔ پنڈ واسی اجے وی ہر سال بابا بدر شاہ دیوان دے ویاہ دی یادگار نوں مناؤندے ہن اتے اس سبندھی ہر سال ساؤن مہینے اک میلہ لگدا ہے۔
پنڈ سوہل وکھے اک پرانی مسیت وی ہے اتے منیا جاندا ہے کہ اس مسیت دے نزدیک ہی بابا جی دے سہریاں حضرت داؤد بخاری دا گھر ہندا سی۔ حالانکہ مسیت دی موجودہ حالت ٹھیک نہیں ہے پر مسیت دے لاگے اک درگاہ بنی ہوئی ہے جسدی پنڈ والے دیکھ-ریکھ کر رہے ہن۔
بابا بدر شاہ دیوان دے بیبی مراسا نال ویاہ اپرنت اوہناں دے گھر چار پتراں اتے اک دھی نے جنم لیا۔ بابا بدر شاہ دیوان دے پتراں تے نام سعید علی سبیر گلانی قادری، سعید ہبیبؤلّ گلانی قادری، سعید عبدل لطیفَ گلانی قادری، دھی دا نام سعید بیبی اﷲ بنداہی (فاطمہ) جو کہ بیبی پاک دمان دے نام نال وی جانی جاندی سی اتے سبھ توں چھوٹے پتر دا نام سعید محمد صادق گلانی قادری سی۔
بابا بدر شاہ دیوان دی اولاد سنّ 1947 تکّ بٹالا دے پنڈ مسانیاں وکھے آباد سی اتے بٹوارے سمیں بابا جی دا سارا خاندان پاکستان ہجرت کر گیا۔ بابا جی دی اولاد اج وی پاکستان وچّ آباد ہے اتے اوہناں دا مسلم جگت وچّ بہت ستکار ہے۔
بابا بدر شاہ دیوان جی دی درگاہ اج وی مسانیاں وکھے قایم ہے اتے پنڈ دے لوک بڑے ستکار نال اس درگاہ دی سیوا سنبھال کر رہے ہن۔ اودھر پنڈ سوہل وکھے بابا جی دے ویاہ دی یادگار نوں وی پنڈ والیاں نے بڑے پیار نال سمبھالیا ہویا ہے۔ بابا بدر شاہ دیوان جی دا جنم بھانوے بغداد وچّ ہویا سی پر اوہ ہمیشاں لئی بٹالا اتے مسانیاں وکھے وسّ گئے سن۔ بابا بدر شاہ دیوان دی پنڈ مسانیاں وکھے پاون درگاہ اتے اوہناں دی روحانی موجودگی اج وی بٹالا، مسانیاں اتے سوہل وکھے محسوس کیتی جا سکدی ہے۔
- اندرجیت سنگھ ہرپرا،
بٹالا۔

This village is in the Majha region of Punjab. It belongs to Dhariwal development block of the Gurdaspur district. Demographics - Population includes 3442 males and 3323 female residents. Out of the total population of 6765 residents 1969 are registered as scheduled caste. For land use out of the total 680 hectares 564 hectares are cultivated by 550 tubewells.

Additional Details
Social Media Pages