Description

ਪਿੰਡ ਦਾ ਇਤਿਹਾਸ: ਜ਼ਿਲ੍ਹਾ ਜਲੰਧਰ ਦਾ ਕਸਬਾ ਭੋਗਪੁਰ ਤੋਂ ਚੜ੍ਹਦੇ ਪਾਸੇ ਇੱਕ ਕਿਲੋਮੀਟਰ ਦੂਰ ਸਥਿਤ ਪਿੰਡ ਮੋਗਾ ਨੂੰ ਪੰਜਾਬ ਦੀ ਪਹਿਲੀ ਸਹਿਕਾਰੀ ਖੰਡ ਮਿੱਲ ਆਪਣੀ ਜ਼ਮੀਨ ਵਿੱਚ ਲਗਵਾਉਣ ਦਾ ਮਾਣ ਪ੍ਰਾਪਤ ਹੈ। 1954 ਈ. ਵਿੱਚ ਭੋਗਪੁਰ ਅਤੇ ਪਿੰਡ ਮੋਗਾ ਦੀ ਸਾਂਝੀ ਜ਼ਮੀਨ ਵਿੱਚ ਇਹ ਸਹਿਕਾਰੀ ਖੰਡ ਮਿੱਲ ਸ਼ੁਰੂ ਹੋਈ, ਜਿਸ ਨੇ ਇਸ ਇਲਾਕੇ ਦੀ ਪਛਾਣ ਬਣਾਈ। ਪਿੰਡ ਦੇ ਬਜ਼ੁਰਗਾਂ ਮੁਤਾਬਿਕ, ਇਹ ਪਿੰਡ ਆਜ਼ਾਦੀ ਵੇਲੇ ਤੋਂ ਵੀ ਪਹਿਲੀ ਦਾ ਪਿੰਡ ਹੈ ਅਤੇ ਇਸ ਪਿੰਡ ਨੇ ਬਹੁਤ ਸਾਰੀਆਂ ਸਹੂਲਤਾਂ ਸ਼ਹਿਰਾਂ ਵਾਲੀਆਂ ਪ੍ਰਾਪਤ ਹੁੰਦੀਆਂ ਹਨ।

ਪਿੰਡ ਵਿੱਚ ਮਿਲਦੀਆਂ ਸਹੂਲਤਾਂ: ਪਿੰਡ ਮੋਗਾ ਵਿੱਚ ਜੇਕਰ ਸਹੂਲਤਾਂ ਦੀ ਗੱਲ ਕਰੀਏ ਤਾਂ, ਪਿੰਡ ਵਿੱਚ ਬਲਾਕ ਪੱਧਰੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸਥਿਤ ਹੈ, ਜਿਸ ਵਿੱਚ ਲੜਕੀਆਂ ਨੂੰ ਸਵੈ-ਨਿਰਭਰ ਬਣਾਉਣ ਲਈ ਸੀਵਿੰਗ ਤਕਨਾਲੋਜੀ (ਕਟਿੰਗ), ਕਢਾਈ, ਹੇਅਰ ਐਂਡ ਸਕਿਨ ਕੇਅਰ, ਫ਼ੈਸ਼ਨ ਡਿਜ਼ਾਈਨ ਤਕਨਾਲੋਜੀ ਆਦਿ ਕੋਰਸ ਕਰਵਾਏ ਜਾਂਦੇ ਹਨ। ਇਸ ਸੰਸਥਾ ਵਿੱਚ ਆਸ-ਪਾਸ ਦੇ ਪਿੰਡ ਤੋਂ ਲੜਕੀਆਂ ਸਿਖਲਾਈ ਪ੍ਰਾਪਤ ਕਰ ਰਹੀਆਂ ਹਨ। ਪਿੰਡ ਵਿੱਚ ਲੜਕਿਆਂ ਲਈ ਵੀ ਆਈ.ਟੀ.ਆਈ. ਦੀ ਇਮਾਰਤ ਬਣੀ ਹੋਈ ਹੈ, ਪਰ ਅਜੇ ਇਸ ਨੂੰ ਚਾਲੂ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਬਲਾਕ ਪੱਧਰੀ ਲੜਕੀਆਂ ਦੀ ਆਈ. ਟੀ. ਆਈ. ਸਿਵਲ ਡਿਸਪੈਂਸਰੀ, ਬਲਾਕ ਪੱਧਰੀ ਪਸ਼ੂ ਹਸਪਤਾਲ, ਸਰਕਾਰੀ ਐਲੀਮੈਂਟਰੀ ਸਕੂਲ, ਵਾਟਰ ਸਪਲਾਈ ਦੀ ਟੈਂਕੀ ਇੱਕ ਨਿੱਜੀ ਸਕੂਲ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੇ ਹਨ, ਉੱਥੇ ਹੀ ਇਸ ਪਿੰਡ ਵਿੱਚ ਸੈਂਟਰ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਇੱਕ ਗੋਦਾਮ ਵੀ ਸਥਿਤ ਹੈ, ਜੋ ਅਨਾਜ ਦੀ ਸਾਂਭ ਸੰਭਾਲ ਕਰਦਾ ਹੈ। ਇਸ ਪਿੰਡ ਦੀਆਂ ਗਲੀਆਂ ਨਾਲੀਆਂ ਤਕਰੀਬਨ ਪੱਕੀਆਂ ਹਨ। ਪਿੰਡ ਮੋਗਾ ਵਿੱਚ ਲੋਕਾਂ ਲਈ ਸਾਫ਼ ਪਾਣੀ ਖ਼ਾਸ ਤੌਰ 'ਤੇ ਸਹੂਲਤ ਉਪਲਬਧ ਹੈ। ਇਸ ਪਿੰਡ ਵਿੱਚ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੀ ਸਾਫ਼ ਪਾਣੀ ਦੀ ਟੈਂਕੀ ਹੈ ਅਤੇ ਇਹ ਟੈਂਕੀ ਦੀ ਇਮਾਰਤ 2015 ਵਿੱਚ ਬਣੀ ਸੀ, ਜੋ ਪਿੰਡ ਦੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਂਦੀ ਹੈ।

ਪਿੰਡ ਵਾਸੀਆਂ ਦੀਆਂ ਮੰਗਾਂ: ਭੋਗਪੁਰ ਤੋਂ ਪਿੰਡ ਨੂੰ ਆਉਂਦੀ ਅਤੇ ਅੱਗੇ ਹੋਰ ਕਈ ਪਿੰਡਾਂ ਨੂੰ ਜੋੜੀ ਸੰਪਰਕ ਸੜਕ ਦੀ ਹਾਲਤ ਤਰਸਯੋਗ ਹੈ। ਸਟਰੀਟ ਲਾਈਟਾਂ, ਸਟੇਡੀਅਮ, ਸੀਵਰੇਜ ਪਾਉਣ ਲਈ ਗ੍ਰਾਂਟ ਦੀ ਜ਼ਰੂਰਤ ਹੈ। ਪਿੰਡ ਦੇ ਕੁੱਝ ਰਸਤੇ ਕੱਚੇ ਹਨ, ਜਿਨ੍ਹਾਂ ਨੂੰ ਪੱਕੇ ਕਰਨ ਦੀ ਲੋੜ ਹੈ। ਮਿੱਲ ਦੇ ਗੰਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਪੈਣ ਕਾਰਨ ਬਿਮਾਰੀ ਲੱਗਣ ਦਾ ਖ਼ਦਸ਼ਾ ਹੈ। ਗੁਦਾਮਾਂ ਵਿੱਚ ਬਰਸਾਤਾਂ ਨੂੰ ਸੁਸਰੀ ਦੀ ਸਮੱਸਿਆ ਹੋਣ ਕਾਰਨ ਪਿੰਡ ਨੂੰ ਵੀ ਨੁਕਸਾਨ ਹੁੰਦਾ ਹੈ।

This village is in the Doaba region of Punjab. It belongs to Bhogpur development block of the Jalandhar district. Demographics - Population includes 428 males and 423 female residents. Out of the total population of 851 residents 384 are registered as scheduled caste. For land use out of the total 170.4 hectares 119.2 hectares are cultivated by 119.2 tubewells.

Social Media Pages