Description

ਪਿੰਡ ਦਾ ਇਤਿਹਾਸ: ਪਿੰਡ ਪੰਡੋਰੀ ਨਿੱਝਰਾਂ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਕਸਬੇ ਆਦਮਪੁਰ-ਭੋਗਪੁਰ ਰੋਡ 'ਤੇ ਸਥਿਤ ਹੈ। ਬਜ਼ੁਰਗ ਦੱਸਦੇ ਹਨ ਕਿ, ਇਸ ਪਿੰਡ ਪੰਡੋਰੀ ਨਿੱਝਰਾਂ, ਬੱਬਰ ਸੂਰਮਿਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਇਸ ਪਿੰਡ ਦੇ 13 ਵਸਨੀਕਾਂ ਨੇ ਬੱਬਰ ਅਕਾਲੀ ਲਹਿਰ ਵਿੱਚ ਸਰਗਰਮ ਹਿੱਸਾ ਲਿਆ, ਜਿਸ ਕਾਰਨ ਅੰਗਰੇਜ਼ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਸਾਰੇ ਪਿੰਡ ਵਾਸੀਆਂ ਨੂੰ ਘਰਾਂ ਵਿੱਚੋਂ ਬਾਹਰ ਬਿਠਾਈ ਰੱਖਦੀ ਸੀ। ਆਜ਼ਾਦੀ ਤੋਂ, ਪਹਿਲਾਂ ਤੋਂ ਲੈ ਕੇ ਹੀ ਇਸ ਪਿੰਡ ਦੇ ਲੋਕ ਵੱਖ ਵੱਖ ਸੰਘਰਸ਼ਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਹਨ। ਗੁਰੂ ਕਾ ਬਾਗ਼ ਮੋਰਚੇ, ਜੈਤੋ ਦੇ ਮੋਰਚੇ ਵਿੱਚ ਵੀ ਇਸ ਪਿੰਡ ਦੇ ਲੋਕਾਂ ਨੇ ਵੱਖ ਚੜ੍ਹ ਕੇ ਹਿੱਸਾ ਲਿਆ ਸੀ। ਇਹਦੇ ਇਲਾਵਾ ਪਿੰਡ ਦੇ ਕਈ ਸੂਰਬੀਰ ਯੋਧਿਆਂ ਨੇ ਦੂਜੀ ਵਿਸ਼ਵ ਜੰਗ ਵਿੱਚ ਵੀ ਸ਼ਹੀਦੀ ਪ੍ਰਾਪਤ ਕੀਤੀ। ਪਿੰਡ ਵਿੱਚ ਵੱਖ ਵੱਖ ਧਰਮਾਂ ਦੇ ਨਾਲ ਸਬੰਧ ਰੱਖਣ ਵਾਲੇ ਲੋਕ ਆਪਸੀ ਭਾਈਚਾਰਕ ਸਾਂਝ ਬਣਾ ਕੇ ਰਹਿ ਰਹੇ ਹਨ। ਇਸ ਤੋਂ ਇਲਾਵਾ ਪਿੰਡ ਦੇ ਮਾਮਲੇ ਜ਼ਿਆਦਾਤਰ ਪਿੰਡ ਵਿੱਚ ਹੀ ਨਿਪਟਾਏ ਜਾਂਦੇ ਰਹੇ ਹਨ।

ਉੱਘੀਆਂ ਨਾਮਵਰ ਸ਼ਖ਼ਸੀਅਤਾਂ: ਜਾਣਕਾਰੀ ਮੁਤਾਬਿਕ, ਪਿੰਡ ਪੰਡੋਰੀ ਨਿੱਝਰਾਂ ਦੇ ਪੰਜ ਸਿੰਘਾਂ ਦੀਵਾਨ ਸਿੰਘ, ਇੰਦਰ ਸਿੰਘ, ਹਰੀ ਸਿੰਘ, ਠਾਕਰ ਸਿੰਘ ਅਤੇ ਢੇਰਾ ਸਿੰਘ ਨੇ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਸ਼ਹੀਦੀ ਪਾਈ। ਇਸੇ ਪਿੰਡ ਦੇ ਪੰਜ ਹੋਰ ਸਿੰਘ ਲਾਭ ਸਿੰਘ, ਜਗਤ ਸਿੰਘ, ਵਰਿਆਮ ਸਿੰਘ, ਉਜਾਗਰ ਸਿੰਘ ਅਤੇ ਮਿਲਖਾ ਸਿੰਘ ਨੇ ਗੁਰੂ ਕਾ ਬਾਗ਼ ਮੋਰਚੇ ਵਿੱਚ ਸਰਗਰਮ ਰਹੇ ਸਨ। ਜੈਤੋ ਦੇ ਮੋਰਚੇ ਵਿੱਚ ਵੀ ਇਸ ਪਿੰਡ ਦੇ ਅਰਜਨ ਸਿੰਘ ਨੇ ਹਿੱਸਾ ਲਿਆ। ਇਸੇ ਪਿੰਡ ਦੇ ਬਖ਼ਸ਼ੀਸ਼ ਸਿੰਘ, ਰਤਨ ਸਿੰਘ, ਕਰਨੈਲ ਸਿੰਘ ਅਤੇ ਭਾਗ ਸਿੰਘ ਨੇ ਆਜ਼ਾਦ ਹਿੰਦ ਫ਼ੌਜ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕੀਤੀ। ਪਿੰਡ ਦੇ ਇੱਕ ਹੋਰ ਵਸਨੀਕ ਨਸੀਬ ਸਿੰਘ, ਜੋ ਕਿ ਫ਼ੌਜ ਵਿੱਚ ਸਨ, ਨੇ ਦੂਜੀ ਵਿਸ਼ਵ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ। 1962 ਦੀ ਹਿੰਦ-ਚੀਨ ਲੜਾਈ ਦੌਰਾਨ ਇਸੇ ਪਿੰਡ ਦੇ ਲਾਸ ਨਾਇਕ ਬਗ਼ੀਚਾ ਸਿੰਘ ਅਤੇ ਜਗਤ ਰਾਮ ਸ਼ਹੀਦ ਹੋਏ ਸਨ। 1971 ਦੀ ਹਿੰਦ-ਪਾਕਿ ਲੜਾਈ ਦੌਰਾਨ ਸੂਬੇਦਾਰ ਮੇਜਰ ਪ੍ਰਸ਼ੋਤਮ ਲਾਲ ਅਤੇ ਹਰਭਜਨ ਸਿੰਘ ਨੇ ਆਪਣਾ ਯੋਗਦਾਨ ਦਿੱਤਾ ਸੀ। ਇਨ੍ਹਾਂ ਵੇਰਵਿਆਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪਿੰਡ ਪੰਡੋਰੀ ਨਿੱਝਰਾਂ ਦੇ ਯੋਧਿਆਂ ਨੇ ਭਾਰਤ ਦੀ ਆਜ਼ਾਦੀ ਲਈ ਚੱਲੀਆਂ ਵੱਖ ਵੱਖ ਲਹਿਰਾਂ, ਦੇਸ਼ ਦੀ ਏਕਤਾ, ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਵੱਖ ਵੱਖ ਮੁਹਿੰਮਾਂ ਵਿੱਚ ਭਰਵਾਂ ਯੋਗਦਾਨ ਪਾਇਆ ਹੈ। ਇਹਦੇ ਇਲਾਵਾ ਪ੍ਰੇਮ ਪਾਲ ਸ਼ਰਮਾ ਰਾਸ਼ਟਰਪਤੀ ਐਵਾਰਡੀ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਹਨ।

ਸਹੂਲਤਾਂ: ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇੱਕ ਐਲੀਮੈਂਟਰੀ ਸਕੂਲ, ਸਿਹਤ ਕੇਂਦਰ, ਲਾਇਬ੍ਰੇਰੀ, ਡਾਕਘਰ, ਪਾਣੀ ਵਾਲੀ ਟੈਂਕੀ, 2 ਜਿੰਮ, ਪੱਕੀਆਂ ਗਲੀਆਂ ਨਾਲੀਆਂ ਆਦਿ ਸਹੂਲਤਾਂ ਪ੍ਰਾਪਤ ਹੋ ਰਹੀਆਂ ਹਨ।

ਪਿੰਡ ਦੀਆਂ ਮੁੱਖ ਮੰਗਾਂ: ਛੱਪੜਾਂ ਦੀ ਸਫ਼ਾਈ ਕਰਵਾਈ ਜਾਵੇ, ਸੀਵਰੇਜ ਸਿਸਟਮ ਦਾ ਕੰਮ ਪੂਰਾ ਕੀਤਾ ਜਾਵੇ, ਸਟਰੀਟ ਲਾਈਟਾਂ, ਗਲੀਆਂ ਵਿੱਚ ਇੰਟਰਲਾਕਿੰਗ ਟਾਈਲਜ਼ ਲਗਾਈਆਂ ਜਾਣ, ਸ਼ਮਸ਼ਾਨਘਾਟ ਦੀ ਸਫ਼ਾਈ ਕਰਵਾਈ ਜਾਵੇ, ਪਿੰਡ ਦੀ ਫਿਰਨੀ ਪੱਕੀ ਕੀਤੀ ਜਾਵੇ।

This village is in the Doaba region of Punjab. It belongs to Adampur development block of the Jalandhar district. Demographics - Population includes 1654 males and 1467 female residents. Out of the total population of 3121 residents 1727 are registered as scheduled caste. For land use out of the total 511 hectares 470 hectares are cultivated by 470 tubewells.

Additional Details
Social Media Pages