Description

ਪਿੰਡ ਦਾ ਇਤਿਹਾਸ: ਪਿੰਡ ਨੂਰਪੁਰ ਸੇਠਾਂ ਫ਼ਿਰੋਜ਼ਪੁਰ-ਫ਼ਰੀਦਕੋਟ ਰੋਡ 'ਤੇ ਸਥਿਤ ਹੈ। ਪਿੰਡ ਦੇ ਬਜ਼ੁਰਗਾਂ ਮੁਤਾਬਿਕ ਇਸ ਪਿੰਡ ਵਿੱਚ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲੋਂ ਮੁਸਲਿਮ ਭਾਈਚਾਰੇ ਦੇ ਲੋਕ ਅਤੇ ਸੇਠ ਰਹਿੰਦੇ ਸਨ। ਸੇਠਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਨੂਰਪੁਰ ਪਿੰਡ ਵਿਚਲੇ ਮੁਸਲਮਾਨ ਤਾਂ ਬਟਵਾਰੇ ਵੇਲੇ ਪਾਕਿਸਤਾਨ ਚਲੇ ਗਏ, ਜਦੋਂਕਿ ਸੇਠ ਦਿੱਲੀ ਜਾ ਵਸੇ। ਭਾਰਤ-ਪਾਕਿਸਤਾਨ ਬਟਵਾਰੇ ਸਮੇਂ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਸਵ. ਭਗਤ ਮਈਆ ਦਾਸ, ਕਿਸ਼ਨ ਸਿੰਘ, ਪਾਲਾ ਅਤੇ ਖ਼ੁਸ਼ਹਾਲ ਸਿੰਘ ਆਦਿ ਬਜ਼ੁਰਗ ਆਏ। ਜਿਨ੍ਹਾਂ ਦੇ ਵੱਲੋਂ ਸੇਠਾਂ ਦੀਆਂ ਜ਼ਮੀਨਾਂ ਨੂੰ ਖ਼ਰੀਦ ਲਿਆ ਅਤੇ ਸਖ਼ਤ ਮਿਹਨਤ ਕਰਕੇ ਪਿੰਡ ਵਸਾਇਆ ਸੀ।

ਉੱਘੀਆਂ ਪ੍ਰਮੁੱਖ ਸ਼ਖ਼ਸੀਅਤਾਂ: ਰਣਜੀਤ ਸਿੰਘ ਸਾਮਾ ਸਾਬਕਾ ਚੇਅਰਮੈਨ, ਭਗਵਾਨ ਸਿੰਘ ਨੰਬਰਦਾਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਸਾਮਾ, ਪਿੰਡ ਨੂਰਪੁਰ ਸੇਠਾਂ ਦੀ ਰਹਿਣ ਵਾਲੀ ਰਾਜਬੀਰ ਗਿੱਲ ਆਸਟ੍ਰੇਲੀਆ ਵਿੱਚ ਡਾਕਟਰ ਹੈ, ਜਦੋਂਕਿ ਪੂਜਾ ਰਾਣੀ ਦੀ ਏਸ਼ੀਅਨ ਪੈਨਚੈਕ ਸਿਲਾਟ ਲਈ ਚੋਣ, ਜਗੀਰ ਸਿੰਘ ਸੋਈ, ਗੁਰਮੇਜ ਸਿੰਘ ਸਰਪੰਚ, ਜੁਗਿੰਦਰ ਸਿੰਘ ਮਾਣਕ ਪ੍ਰਧਾਨ ਯੂਥ ਵੈੱਲਫੇਅਰ ਕਲੱਬ, ਦਰਸ਼ਨ ਸਿੰਘ ਫੋਰਮੈਨ ਮੁਲਾਜ਼ਮ ਆਗੂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵਿੰਦਰ ਕੌਰ, ਨੌਜਵਾਨ ਗਾਇਕ ਸੁੱਖਜਿੰਦ ਆਦਿ।

ਸਹੂਲਤਾਂ: ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਇੱਕ ਨਿੱਜੀ ਸਕੂਲ, ਸਿਹਤ ਕੇਂਦਰ, ਮਨੋਰੰਜਨ ਭਵਨ, ਕਮਿਊਨਿਟੀ ਹਾਲ, ਆਰ.ਓ. ਸਿਸਟਮ, ਪਾਣੀ ਵਾਲੀ ਟੈਂਕੀ, ਆਂਗਣਵਾੜੀ ਕੇਂਦਰ, ਕੋਆਪਰੇਟਿਵ ਸੋਸਾਇਟੀ, ਡਾਕਘਰ ਆਦਿ ਹਨ।

ਮੰਗਾਂ: ਸੀਵਰੇਜ ਸਿਸਟਮ ਦੀ ਅਣਹੋਂਦ ਕਾਰਨ ਪਿੰਡ ਦੇ ਬਾਹਰਵਾਰ ਛੋਟੀਆਂ ਨਾਲੀਆਂ ਰਾਹੀਂ ਪਾਣੀ ਦੀ ਨਿਕਾਸੀ ਦੀ ਭਾਰੀ ਸਮੱਸਿਆ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਮੈਡੀਕਲ ਡਿਸਪੈਂਸਰੀ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਿਆ ਜਾਵੇ, ਛੱਪੜ ਦੀ ਸਫ਼ਾਈ ਕਰਵਾਈ ਜਾਵੇ, ਪਸ਼ੂ ਹਸਪਤਾਲ, ਬੈਂਕ ਅਤੇ ਬਿਜਲੀ ਘਰ ਆਦਿ ਸਹੂਲਤਾਂ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਜਾਣ।

ਮੁੱਖ ਕਿੱਤੇ: ਪਿੰਡ ਦੇ ਜ਼ਿਆਦਾਤਰ ਲੋਕ ਖੇਤੀਬਾੜੀ ਧੰਦੇ ਦੇ ਨਾਲ ਜੁੜੇ ਹੋਏ ਹਨ ਅਤੇ ਇਸ ਤੋਂ ਇਲਾਵਾ ਪਿੰਡ ਦੇ ਲੋਕ ਡੇਅਰੀ ਪਾਲਨ ਦਾ ਧੰਦਾ ਵੀ ਕਰਦੇ ਹਨ। ਪਿੰਡ ਦੇ ਬਹੁਤ ਸਾਰੇ ਲੋਕ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗ ਵਿੱਚ ਨੌਕਰੀਆਂ ਵੀ ਕਰਦੇ ਹਨ।

1972-73 ਵਿੱਚ ਮਿਲਿਆ ਭਾਰਤ ਦੇ ਸਭ ਤੋਂ ਚੰਗੇ ਪਿੰਡ ਦਾ ਖ਼ਿਤਾਬ: 1972 ਦੌਰਾਨ ਸਰਪੰਚ ਹੰਸ ਰਾਜ ਪੁਰੀ ਦੀ ਅਗਵਾਈ ਵਿੱਚ ਪਿੰਡ ਨੂੰ ਦੇਸ਼ ਦੇ ਉੱਤਮ ਪਿੰਡਾਂ ਦੀ ਸੂਚੀ ਵਿੱਚ ਦਰਜ ਕਰਵਾਇਆ ਅਤੇ ਭਾਰਤ ਦੀ ਤਤਕਾਲੀ ਰਾਸ਼ਟਰਪਤੀ ਵੀ.ਵੀ. ਗਿਰੀ ਕੋਲੋਂ ਭਾਰਤ ਦੇ ਸਭ ਤੋਂ ਚੰਗੇ ਪਿੰਡ ਦਾ ਖ਼ਿਤਾਬ ਹਾਸਲ ਕੀਤਾ।

This village is in the Malwa region of Punjab. It belongs to Firozpur development block of the Firozpur district. Demographics - Population includes 1922 males and 1691 female residents. Out of the total population of 3613 residents 778 are registered as scheduled caste. For land use out of the total 973 hectares 854 hectares are cultivated by 748 tubewells.

Social Media Pages