Description

ਪਿੰਡ ਦਾ ਇਤਿਹਾਸ: ਮੁੱਦਕੀ-ਬਾਘਾਪੁਰਾਣਾ ਨੈਸ਼ਨਲ ਹਾਈ-ਵੇ ਤੋਂ ਪਿਛਾਂਹ ਹਟਵਾਂ ਪਿੰਡ ਨੱਥੂਵਾਲਾ ਗਰਬੀ ਦਾ ਇਤਿਹਾਸ ਕਰੀਬ ਸਵਾ 200 ਸਾਲ ਪੁਰਾਣਾ ਹੈ। ਇਹ ਪਿੰਡ ਨੂੰ ਬਰਾੜ ਪਰਿਵਾਰ ਦੇ ਵੱਲੋਂ ਵਸਾਇਆ ਗਿਆ ਸੀ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਇਸ ਪਿੰਡ ਦੀ ਮੋਹੜੀ ਮਥਰਾ ਸਿੰਘ ਬਰਾੜ ਦੇ ਪੁੱਤਰਾਂ ਨੇ ਗੱਡੀ ਸੀ। ਮਥਰਾ ਸਿੰਘ ਬਰਾੜ ਹੋਰੀਂ ਪਿੰਡ ਚੰਦ ਵਿੱਚੋਂ ਉੱਠ ਕੇ ਆਏ ਸਨ ਅਤੇ ਉਨ੍ਹਾਂ ਨੇ ਜਿੱਥੇ ਮੋਹੜੀ ਗੱਡੀ ਉੱਥੇ ਇੱਕ ਛੱਪੜ ਹੁੰਦਾ ਸੀ, ਜੋ ਹੁਣ ਵੀ ਮੌਜੂਦਾ ਹੈ ਅਤੇ ਇੱਕ ਪਿੱਪਲ ਦਾ ਪੁਰਾਣਾ ਰੁੱਖ ਹਾਲੇ ਵੀ ਲੱਗਿਆ ਹੋਇਆ ਹੈ। ਮਥਰਾ ਸਿੰਘ ਬਰਾੜ ਦੇ ਦੋ ਪੁੱਤਰ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਨੱਥੂ ਅਤੇ ਦੂਜੇ ਦਾ ਨਾਮ ਤਲੋਕਾ ਸੀ। ਆਪਣੇ ਸਮੇਂ ਵਿੱਚ ਇਸ ਪਿੰਡ ਦੇ ਇਤਿਹਾਸਕਾਰ ਰਹਿ ਚੁੱਕੇ ਛਿੰਦਾ ਸਿੰਘ ਛਿੰਦਾ ਨੇ ਲਿਖਿਆ ਹੈ ਕਿ, ਨੱਥੂ ਅਤੇ ਤਲੋਕਾ ਭਰਾਵਾਂ ਨੇ, ਆਪਣੇ ਨੱਥੂ ਦਾ ਨਾਮ ਜਿਉਂਦਾ ਰੱਖਣ ਦੀ ਸੋਚ ਨਾਲ ਇਸ ਪਿੰਡ ਦਾ ਨਾਮ ਨੱਥੂ ਸਿੰਘ ਬਰਾੜ ਤੋਂ ਨੱਥੂਵਾਲਾ ਰੱਖ ਦਿੱਤਾ। ਦਰਅਸਲ, ਇਹ ਪਿੰਡ 1804 ਈਸਵੀ ਵਿੱਚ ਆਬਾਦ ਹੋਇਆ ਸੀ ਅਤੇ ਇੰਨੀ ਦਿਨੀਂ ਇਸ ਪਿੰਡ ਨੂੰ ਨੱਥੂਵਾਲਾ ਗਰਬੀ ਕਹਿ ਕੇ ਲੋਕ ਪੁਕਾਰਦੇ ਹਨ।

ਉੱਘੀਆਂ ਸ਼ਖ਼ਸੀਅਤਾਂ: ਪਿੰਡ ਨੱਥੂਵਾਲਾ ਗਰਬੀ, ਕਰੀਬ ਸਵਾ 200 ਸਾਲ ਪੁਰਾਣਾ ਪਿੰਡ ਤਾਂ ਹੈ ਹੀ, ਨਾਲ ਹੀ ਇੱਥੋਂ ਦੇ ਲੋਕ ਬਹੁਤ ਜ਼ਿਆਦਾ ਪੜ੍ਹੇ ਲਿਖੇ ਹਨ ਅਤੇ ਅੱਜ ਦੀ ਤਰੀਕ ਵਿੱਚ ਆਸ ਪਾਸ ਦੇ ਪਿੰਡਾਂ ਵਾਲੇ ਲੋਕ ਇਸ ਪਿੰਡ ਨੂੰ ਵਿੱਦਿਅਕ ਖੇਤਰ ਵਿੱਚ ਮੋਹਰੀ ਪਿੰਡ ਮੰਨਦੇ ਹਨ। ਕਿਉਂਕਿ ਇਸ ਪਿੰਡ ਨੇ ਸੈਸ਼ਨ ਜੱਜ ਤੋਂ ਲੈ ਕੇ ਹਰ ਵਿਭਾਗ ਨੂੰ ਉੱਚ ਅਹੁਦਿਆਂ ਦੇ ਅਫ਼ਸਰ ਅਤੇ ਮੁਲਾਜ਼ਮ ਦਿੱਤੇ ਹਨ। ਜਾਣਕਾਰੀ ਦੇ ਮੁਤਾਬਿਕ, ਡਾ. ਗੁਰਵਿੰਦਰ ਸਿੰਘ ਬਰਾੜ ਪੀਐਚਡੀ ਗੋਲਡ ਮੈਡਲਿਸਟ, ਡਾ. ਜੋਗਿੰਦਰ ਸਿੰਘ ਪੀਐਚਡੀ, ਡਾ. ਹਰਗੀਤ ਕੌਰ ਪੀਐਚਡੀ ਗੋਲਡ ਮੈਡਲਿਸਟ, ਸਰਬਜੀਤ ਸਿੰਘ ਬਰਾੜ ਪਾਇਲਟ ਏਅਰ ਇੰਡੀਆ, ਸੁਖਦੀਪ ਸਿੰਘ ਅਸਿਸਟੈਂਟ ਮੈਨੇਜਰ ਇੰਡੀਅਨ ਬੈਂਕ, ਡਾ. ਮਾਨਵਜੋਤ ਕੌਰ ਐਮਬੀਬੀਐਸ, ਸੁਰਿੰਦਰਪਾਲ ਸਿੰਘ ਬੈਂਕ ਮੈਨੇਜਰ, ਰਾਜਿੰਦਰ ਸਿੰਘ ਬਰਾੜ ਮੈਡਲਿਸਟ, ਮਹਿੰਦਰ ਸਿੰਘ ਬਰਾੜ ਡਿਪਟੀ ਮੈਨੇਜਰ ਇਫਕੋ, ਸਵ. ਹਰਬੰਸ ਸਿੰਘ ਸੈਸ਼ਨ ਜੱਜ, ਸਵ. ਡਾ. ਹਰਚੰਦ ਸਿੰਘ ਬਰਾੜ ਅਰਥ ਸ਼ਾਸਤਰੀ, ਲੈਕਚਰਾਰ ਚਮਕੌਰ ਸਿੰਘ, ਮਾ. ਬਲਪ੍ਰੀਤ ਸਿੰਘ, ਮਾ. ਨਿਰਮਲ ਸਿੰਘ, ਮਾ. ਜਗਤ ਅਮਰਪ੍ਰੀਤ ਸਿੰਘ, ਮਾਸਟਰ ਦਰਸ਼ਨ ਸਿੰਘ, ਮਾ. ਤੀਰਥ ਸਿੰਘ, ਮਾ. ਗੁਰਦੇਵ ਸਿੰਘ, ਮਾ. ਜਗਜੀਤ ਸਿੰਘ, ਸੁਰਿੰਦਰ ਸਿੰਘ ਬਰਾੜ ਇੰਸਪੈਕਟਰ ਕੋਆਪ੍ਰੋਟਿਵ, ਕਾਨੂੰਗੋ ਚਰਨਜੀਤ ਸਿੰਘ, ਥਾਣੇਦਾਰ ਹਰਨੇਕ ਸਿੰਘ, ਗੁਰਮੇਜ ਸਿੰਘ ਬੀਪੀਡੀਓ, ਥਾਣੇਦਾਰ ਮਨਜੀਤ ਸਿੰਘ, ਐਸਡੀਓ ਗੁਰਸ਼ਰਨ ਸਿੰਘ, ਹੈੱਡ ਮਾਸਟਰ ਕਰਤਾਰ ਸਿੰਘ, ਜਸਵਿੰਦਰ ਸਿੰਘ ਘਾਰੂ ਸੇਵਾ ਮੁਕਤ ਐਸਪੀ, ਹਰਜੀਤ ਸਿੰਘ ਬਰਾੜ ਸੇਵਾ ਮੁਕਤ ਐਸਪੀ, ਸਾਬਕਾ ਥਾਣੇਦਾਰ ਧਿਆਨ ਸਿੰਘ, ਸਾਬਕਾ ਥਾਣੇਦਾਰ ਬਲਦੇਵ ਸਿੰਘ, ਬੈਂਕ ਮੈਨੇਜਰ ਬਲਦੇਵ ਸਿੰਘ ਆਦਿ।

ਕਲਾ ਖੇਤਰ ਵਿੱਚ ਵੀ ਮੋਹਰੀ ਹੈ ਪਿੰਡ: ਪਿੰਡ ਦੇ ਲੋਕ ਦੱਸਦੇ ਹਨ ਕਿ ਸੁਰਿੰਦਰਪਾਲ ਸਿੰਘ ਜਿਸ ਨੇ ਬੋਤਲ ਵਿੱਚ ਮੰਜਾ ਬੁਣਿਆ ਹੈ, ਉਹਦਾ ਨਾਂਅ ਗਿੰਲੀਜ਼ ਬੁੱਕ ਵਿੱਚ ਦਰਜ ਹੈ। ਇਸ ਤੋਂ ਇਲਾਵਾ ਰੰਗ ਕਰਮੀਂ ਕਾਮਰੇਡ ਜੋਗਿੰਦਰ ਸਿੰਘ ਨਾਹਰ, ਫ਼ਿਲਮੀ ਨਿਰਦੇਸ਼ਕ ਅਤੇ ਲੇਖਕ ਛਿੰਦਾ ਸਿੰਘ ਛਿੰਦਾ, ਬਾਲ ਕਲਾਕਾਰ ਗੁਰਸੰਗੀਤ, ਸਦੀਪ ਨੱਥੂਵਾਲਾ ਅਤੇ ਰੂਪ ਸਿੰਘ ਗਾਇਕ, ਰਾਮ ਸਿੰਘ ਬਰਾੜ, ਜਗਜੀਤ ਜੱਗਾ ਗੀਤਕਾਰ, ਮੇਵਾ ਸਿੰਘ ਬਰਾੜ ਵਿਰਸਾ ਸੰਭਾਲ।

ਸਹੂਲਤਾਂ, ਸਮੱਸਿਆਵਾਂ ਅਤੇ ਮੰਗਾਂ: ਪਿੰਡ ਨੱਥੂਵਾਲਾ ਗਰਬੀ ਵਿੱਚ ਲਾਇਬ੍ਰੇਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਇਲਾਵਾ ਦੋ ਪ੍ਰਾਇਮਰੀ ਸਕੂਲ, ਇੱਕ ਪ੍ਰਾਈਵੇਟ ਸਕੂਲ, 6 ਆਂਗਣਵਾੜੀ ਸੈਂਟਰ, ਵਾਟਰ ਵਰਕਸ, ਦਾਣਾ ਮੰਡੀ, ਆਰ.ਓ ਪਲਾਂਟ, ਕੋਆਪ੍ਰੇਟਿਵ ਸੋਸਾਇਟੀ, ਕਾਨੂੰਗੋ ਪਟਵਾਰ ਹਲਕਾ ਸੈਂਟਰ, ਵੈਟਰਨਰੀ ਅਤੇ ਸਰਕਾਰੀ ਹਸਪਤਾਲ, ਦੋ ਸਰਕਾਰੀ ਬੈਂਕ, ਪੈਟਰੋਲ ਪੰਪ ਅਤੇ ਇੱਟਾਂ ਦੇ ਭੱਠੇ ਮੌਜੂਦ ਹਨ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀ ਮੰਗ ਹੈ ਕਿ ਉਚੇਰੀ ਸਿੱਖਿਆ ਲਈ 10 ਏਕੜ ਜ਼ਮੀਨ ਜੋ ਡਾਕਟਰ ਹਰਚੰਦ ਸਿੰਘ ਕੈਨੇਡਾ ਵੱਲੋਂ ਦਾਨ ਕੀਤੀ ਹੋਈ ਹੈ, ਉੱਥੇ ਯੂਨੀਵਰਸਿਟੀ ਨੂੰ ਬਣਾਇਆ ਜਾਣ ਦਾ ਜੋ ਕਾਰਜ ਹੈ, ਉਹਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਵੇ ਅਤੇ ਪਿੰਡ ਲੰਗੇਆਣਾ ਤੋਂ ਨੱਥੂਵਾਲਾ ਦਾ ਜੋ ਰਸਤਾ ਕੱਚਾ ਹੈ, ਉਹਨੂੰ ਪੱਕਾ ਕੀਤਾ ਜਾਵੇ।

This village is in the Malwa region of Punjab. It belongs to Baghapurana development block of the Moga district. Demographics - Population includes 2424 males and 2117 female residents. Out of the total population of 4541 residents 2529 are registered as scheduled caste. For land use out of the total 1770 hectares 1668 hectares are cultivated by 535 tubewells.

Social Media Pages