Description

ਪਿੰਡ ਦਾ ਇਤਿਹਾਸ: ਪਿੰਡ ਨੈਣੇਵਾਲ, ਭਦੌੜ ਬਲਾਕ ਤੋਂ ਕਰੀਬ 4 ਕਿਲੋਮੀਟਰ ਦੂਰੀ 'ਤੇ ਵਸਿਆ ਹੋਇਆ ਹੈ। ਪਿੰਡ ਦੇ ਬਜ਼ੁਰਗ ਦੀ ਮੰਨੀਏ ਤਾਂ ਪਿੰਡ ਨੈਣੇਵਾਲ 20ਵੀਂ ਸਦੀ ਦਾ ਪੁਰਾਣਾ ਪਿੰਡ ਹੈ ਅਤੇ ਪਿੰਡ ਨੂੰ ਸਭ ਤੋਂ ਵੱਧ ਪ੍ਰਸਿੱਧੀ ਆਜ਼ਾਦੀ ਘੁਲਾਟੀਏ ਰਣਜੀਤ ਸਿੰਘ ਵਿਧਾਇਕ ਦੇ ਨਾਂਅ ਨਾਲ ਮਿਲੀ ਹੈ। ਦਰਅਸਲ, 18 ਸਤੰਬਰ 1985 ਵਿੱਚ ਜਨਮੇ ਜਸ਼ਨਦੀਪ ਸਿੰਘ ਸਰਾਂ ਵੱਲੋਂ 22 ਸਿੱਖ ਰੇਜਮੈਂਟ ਵਿੱਚ ਹੁੰਦਿਆਂ ਦੇਸ਼ ਲਈ 24 ਸਾਲਾਂ ਦੀ ਉਮਰ ਵਿੱਚ ਹੀ 18 ਜੁਲਾਈ 2009 ਨੂੰ ਸ਼ਹੀਦੀ ਜਾਮ ਪੀ ਲਿਆ ਸੀ।

ਉੱਘੀਆਂ ਪ੍ਰਮੁੱਖ ਸ਼ਖ਼ਸੀਅਤਾਂ: ਡਾਕਟਰ ਅਨੁਪਮਪ੍ਰੀਤ ਕੌਰ, ਜੋਗਿੰਦਰ ਸਿੰਘ ਪ੍ਰਵਾਨਾ ਸਾਹਿੱਤਕਾਰ, ਜਰਨੈਲ ਸਿੰਘ ਆਜ਼ਾਦੀ ਘੁਲਾਟੀਆ, ਸ਼ਹੀਦ ਜਸ਼ਨਦੀਪ ਸਿੰਘ ਸਰਾਂ, ਡਾ. ਜਸਪਾਲ ਸਿੰਘ, ਸਵ. ਰਣਜੀਤ ਸਿੰਘ ਸਾਬਕਾ ਵਿਧਾਇਕ, ਜਸ਼ਨਦੀਪ ਸਿੰਘ ਸੈਕਟਰੀ ਮਾਰਕੀਟ ਕਮੇਟੀ, ਰੀਟਾ. ਪ੍ਰਿੰਸੀਪਲ ਮੁਖ਼ਤਿਆਰ ਸਿੰਘ ਮੌਜੀ, ਮੱਖਣ ਸਿੰਘ ਨੈਣੇਵਾਲੀਆ, ਜਸਪ੍ਰੀਤ ਸਿੰਘ ਝਿੰਜਰ, ਲੇਖਕ ਪ੍ਰੇਮਜੀਤ ਸਿੰਘ, ਗਾਇਕ ਬੰਟੀ ਨੰਬਰਦਾਰ

ਪਿੰਡ ਵਿੱਚ ਮਿਲਦੀਆਂ ਸਹੂਲਤਾਂ: ਪਿੰਡ ਵਿੱਚ ਇੱਕ ਸਰਕਾਰੀ ਹਾਈ ਸਕੂਲ, ਇੱਕ ਪ੍ਰਾਇਮਰੀ ਸਕੂਲ ਤੋਂ ਇਲਾਵਾ ਖੇਡ ਸਟੇਡੀਅਮ, ਸਾਫ਼ ਪਾਣੀ, ਪੰਚਾਇਤ ਦਫ਼ਤਰ, ਦਾਣਾ ਮੰਡੀ ਆਦਿ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ।

ਪਿੰਡ ਵਾਸੀਆਂ ਦੀਆਂ ਮੰਗਾਂ: ਪਿੰਡ ਵਾਸੀਆਂ ਦੀ ਮੰਗ ਹੈ ਕਿ ਹਾਈ ਸਕੂਲ ਨੂੰ ਅਪਗਰੇਡ ਕੀਤਾ ਜਾਵੇ, ਲਾਇਬ੍ਰੇਰੀ ਬਣਾਈ ਜਾਵੇ, ਜਿੰਮ ਹਾਲ, ਪਾਰਕ ਬਣਾਏ ਜਾਣ, ਟੁੱਟੀਆਂ ਲਿੰਕ ਸੜਕਾਂ ਨੂੰ ਬਣਾਇਆ ਜਾਵੇ।

This village is in the Malwa region of Punjab. It belongs to Sehna development block of the Barnala district. Demographics - Population includes 1472 males and 1286 female residents. Out of the total population of 2758 residents 1159 are registered as scheduled caste. For land use out of the total 676 hectares 606 hectares are cultivated by 195 tubewells.

Social Media Pages