Description

ਪਿੰਡ ਦਾ ਇਤਿਹਾਸ: ਜ਼ਿਲ੍ਹਾ ਮੋਹਾਲੀ ਤੋਂ ਕਰੀਬ 6/7 ਮੀਲ ਦੂਰ ਪੈਂਦਾ ਪਿੰਡ ਮਨੌਲੀ, ਜ਼ਿਲ੍ਹੇ ਦਾ ਇਤਿਹਾਸਿਕ ਪਿੰਡ ਹੈ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ, ਪਿੰਡ ਮਨੌਲੀ ਵਿਖੇ ਇੱਕ ਇਤਿਹਾਸਿਕ ਕਿਲ੍ਹਾ ਮੌਜੂਦ ਹੈ, ਜਿਸ ਨੂੰ ਮੁਗ਼ਲ ਰਾਜ ਵੇਲੇ ਬਣਾਇਆ ਗਿਆ ਸੀ। ਮੁਗ਼ਲਾਂ ਦਾ ਜਦੋਂ ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ 'ਤੇ ਰਾਜ ਸੀ ਤਾਂ, ਉਦੋਂ ਪੰਜਾਬ ਦੇ ਅੰਦਰ ਸਿੱਖ ਲਹਿਰ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੀ ਸੀ। ਨਵਾਬ ਕਪੂਰ ਸਿੰਘ, ਜਿਸ ਨੇ ਹਮੇਸ਼ਾ ਹੀ ਮੁਗ਼ਲਾਂ ਦੇ ਖ਼ਿਲਾਫ਼ ਜੰਮ ਕੇ ਜੰਗਾਂ ਲੜੀਆਂ, ਉਨ੍ਹਾਂ ਦੁਆਰਾ ਮਨੌਲੀ ਪਿੰਡ ਦਾ ਕਿਲ੍ਹਾ ਮੁਗ਼ਲਾਂ ਤੋਂ ਜਿੱਤਿਆ ਗਿਆ ਸੀ। ਨਵਾਬ ਕਪੂਰ ਸਿੰਘ ਨੇ ਸਰਹਿੰਦ ਦੀ ਲੜਾਈ (1764) ਵਿੱਚ ਸਿੰਘਪੁਰੀਆ ਮਿਸਲ ਨੇ ਅਜੋਕੇ ਰੂਪਨਗਰ ਜ਼ਿਲ੍ਹੇ ਦਾ ਜ਼ਿਆਦਾ ਹਿੱਸਾ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ, ਜਿਸ ਵਿੱਚ ਅਬੋਹਰ, ਆਦਮਪੁਰ, ਛਤ, ਬਨੂੜ, ਮਨੌਲੀ, ਘਨੌਲੀ, ਭਰਤਗੜ੍ਹ, ਕੰਧੋਲਾ, ਚੂਨੀ, ਮਛਲੀ, ਭਰੇਲੀ, ਬੁੰਗਾ, ਬੇਲਾ ਅਤੇ ਅਟੱਲਗੜ੍ਹ ਦੇ ਇਲਾਕੇ ਸਨ। 1769 ਤੱਕ ਇਸ ਮਿਸਲ ਨੇ ਹੋਰ ਮੱਲਾਂ ਮਾਰੀਆਂ, ਜਿਨ੍ਹਾਂ ਵਿੱਚ ਦੁਆਬੇ ਦੇ ਜਲੰਧਰ ਤੇ ਹੁਸ਼ਿਆਰਪੁਰ ਦੇ ਕੁੱਝ ਇਲਾਕੇ ਬਾਰੀ ਦੁਆਬ ਵਿੱਚ ਖੱਪਰਖੇੜੀ ਤੇ ਸਿੰਘਪੁਰਾ ਸ਼ਾਮਿਲ ਸਨ। ਬਜ਼ੁਰਗ ਦੱਸਦੇ ਹਨ ਕਿ ਮਨੌਲੀ ਦਾ ਕਿਲ੍ਹਾ ਅਤੇ ਆਸ ਪਾਸ ਦੇ ਇਲਾਕੇ ਨਵਾਬ ਕਪੂਰ ਸਿੰਘ ਹੁਰਾਂ ਨੇ ਉਸ ਵੇਲੇ ਦੇ ਰਾਜਾ ਰਹੇ ਸਰਦਾਰ ਅਮਰਾਓ ਸਿੰਘ ਦੇ ਹਵਾਲੇ ਕਰ ਦਿੱਤਾ ਸੀ। ਸਰਦਾਰ ਅਮਰਾਓ ਸਿੰਘ ਨੇ ਮਨੌਲੀ ਪਿੰਡ ਵਸਾਇਆ। ਇਸ ਤੋਂ ਇਲਾਵਾ ਅਮਰਾਓ ਸਿੰਘ ਦੇ ਵੇਲੇ ਇੱਥੇ ਕਚਹਿਰੀ ਲੱਗਦੀ ਹੁੰਦੀ ਸੀ ਅਤੇ ਇਲਾਕੇ ਦਾ ਸਭ ਤੋਂ ਵੱਡਾ ਬਾਜ਼ਾਰ ਮਨੌਲੀ ਪਿੰਡ ਵਿਖੇ ਹੀ ਸੀ, ਜੋ ਹੁਣ ਵੀ ਮੌਜੂਦ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਅੰਦਰ ਮੁਸਲਿਮ ਬਿਰਾਦਰੀ ਵੀ ਰਹਿੰਦੀ ਹੈ, ਜੋ ਕਿ ਮੁਗ਼ਲਾਂ ਸਮੇਂ ਤੋਂ ਇੱਥੇ ਹੀ ਹੈ। ਸਮੂਹ ਧਰਮਾਂ ਅਤੇ ਜਾਤਾਂ ਦੇ ਲੋਕ ਇਸ ਪਿੰਡ ਵਿੱਚ ਭਾਈਚਾਰਕ ਸਾਂਝ ਬਣਾ ਕੇ ਰਹਿ ਰਹੇ ਹਨ।

ਉੱਘੀਆਂ ਸ਼ਖ਼ਸੀਅਤਾਂ: ਪਿੰਡ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੀ ਜੇਕਰ ਗੱਲ ਕਰ ਲਈਏ ਤਾਂ, ਉਨ੍ਹਾਂ ਵਿੱਚ ਇੰਦਰਜੀਤ ਦੀਵਾਨ (ਪੀਜੀਆਈ), ਡਾ. ਬੀਐਸ ਕੌਸ਼ਲ ਮਿਨਿਸਟਰੀ ਆਫ਼ ਕਮਿਸ਼ਨਰ, ਸੁਰਮੁੱਖ ਸਿੰਘ ਪੰਜਾਬ ਯੂਨੀਵਰਸਿਟੀ, ਗੁਰਮੁੱਖ ਸਿੰਘ ਡਿਪਟੀ ਅਟਾਰਨੀ, ਕੈਪਟਨ ਪਾਰੁਲ ਕੌਸ਼ਲ, ਕੁਲਦੀਪ ਸਿੰਘ ਐਸਬੀਆਈ, ਵਿਸ਼ਵਾ ਮਿੱਤਰ ਸਿੱਖਿਆ ਵਿਭਾਗ (ਰਿਟਾ. ਮਾਸਟਰ), ਯਸ਼ਪਾਲ ਪਬਲਿਕ ਹੈਲਥ, ਮਨਦੀਪ ਸ਼ਰਮਾ, ਸੋਹਣ ਲਾਲ (ਜੇ. ਈ.), ਵਿਸ਼ਾਲ ਕੌਸ਼ਲ ਐਡਵੋਕੇਟ, ਮੁਕੇਸ਼ ਭਟਨਗਰ ਐਡਵੋਕੇਟ, ਰਾਹੁਲ ਕੌਸ਼ਲ ਵਾਟਰ ਸਪਲਾਈ ਮੁਲਾਜ਼ਮ ਆਦਿ।

ਸਹੂਲਤਾਂ: ਪਿੰਡ ਮਨੌਲੀ ਵਿਖੇ ਮਿਲਦੀਆਂ ਸਹੂਲਤਾਂ ਜੇਕਰ ਗੱਲ ਕਰੀਏ ਤਾਂ, ਪਿੰਡ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਇੱਕ ਪ੍ਰਾਈਵੇਟ ਸਕੂਲ, ਆਂਗਣਵਾੜੀ ਸੈਂਟਰ, 4 ਬੈਂਕ, ਡਾਕਖ਼ਾਨਾ, 300 ਦੁਕਾਨਾਂ ਸਮੇਤ ਪੁਰਾਣਾ ਵੱਡਾ ਬਾਜ਼ਾਰ, ਸਰਕਾਰੀ ਡਿਸਪੈਂਸਰੀ, ਸਿਵਲ ਪਸ਼ੂ ਹਸਪਤਾਲ, 8 ਧਰਮਸ਼ਾਲਾ, 7/8 ਮੋਬਾਈਲ ਫ਼ੋਨ ਟਾਵਰ, ਵਾਟਰ ਟੈਂਕੀ, ਸੀਵਰੇਜ ਸਿਸਟਮ ਆਦਿ ਸੁੱਖ ਸਹੂਲਤਾਂ ਮੌਜੂਦ ਹਨ।

ਪਿੰਡ ਦੀਆਂ ਸਮੱਸਿਆਵਾਂ: ਪਿੰਡ ਵਿੱਚ ਵੈਸੇ ਤਾਂ, ਤਕਰੀਬਨ ਹੀ ਸਾਰੀਆਂ ਸਹੂਲਤਾਂ ਮਿਲਦੀਆਂ ਹਨ, ਪਰ ਪਿੰਡ ਦੇ ਕੁੱਝ ਕੁ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਖੇਡ ਸਟੇਡੀਅਮ ਨਾ ਹੋਣ ਦੇ ਕਾਰਨ ਪਿੰਡ ਦੇ ਨੌਜਵਾਨਾਂ ਨੂੰ ਖੇਡ ਪਰੈਕਟਿਸ ਵਾਸਤੇ ਬਾਹਰ ਜਾਣਾ ਪੈਂਦਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਵਿੱਚ ਹੀ ਖੇਡ ਸਟੇਡੀਅਮ ਬਣਾਇਆ ਜਾਵੇ।

ਪਿੰਡ ਦੇ ਮੁੱਖ ਕਿੱਤੇ: ਪਿੰਡ ਮਨੌਲੀ ਦੇ ਲੋਕ ਜ਼ਿਆਦਾਤਰ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦੇ ਵਿੱਚ ਨੌਕਰੀ ਕਰਦੇ ਹਨ ਅਤੇ ਇਸ ਤੋਂ ਇਲਾਵਾ ਕੁੱਝ ਲੋਕਾਂ ਨੇ ਆਪਣੇ ਬਿਜ਼ਨੈੱਸ ਸ਼ੁਰੂ ਕੀਤੇ ਹੋਏ ਹਨ। ਪਿੰਡ ਦੀ ਕਰੀਬ 80 ਫ਼ੀਸਦੀ ਜ਼ਮੀਨ ਗਮਾਡਾ ਵੱਲੋਂ ਐਕਵਾਇਰ ਕਰਕੇ ਇੱਥੇ ਐਰੋ ਸਿਟੀ ਅਤੇ ਆਈ.ਟੀ ਸਿਟੀ ਵਿਕਸਤ ਕੀਤੀ ਜਾ ਰਹੀ ਹੈ।

This village is in the Puadh region of Punjab. It belongs to Kharar development block of the Mohali district. Demographics - Population includes 2087 males and 1832 female residents. Out of the total population of 3919 residents 693 are registered as scheduled caste. For land use out of the total 746 hectares 691 hectares are cultivated by 68 tubewells.

Social Media Pages