Description

ਪਿੰਡ ਦਾ ਇਤਿਹਾਸ: ਜ਼ਿਲ੍ਹਾ ਮੋਗਾ ਦਾ ਇਹ ਪਿੰਡ ਹੋਰਨਾਂ ਪਿੰਡਾਂ ਦੇ ਨਾਲੋਂ ਜ਼ਿਆਦਾ ਮਸ਼ਹੂਰ ਹੈ। ਕਿਉਂਕਿ ਇਸ ਪਿੰਡ ਦਾ ਇਤਿਹਾਸ ਹੋਰਨਾਂ ਪਿੰਡਾਂ ਦੇ ਨਾਲੋਂ ਕੁੱਝ ਵੱਖਰਾ ਹੈ। ਪਿੰਡ ਦੇ ਬਜ਼ੁਰਗਾਂ ਮੁਤਾਬਿਕ, ਇਹ ਪਿੰਡ ਕਰੀਬ 200 ਸਾਲ ਪੁਰਾਣਾ ਹੈ ਅਤੇ ਹਮੇਸ਼ਾ ਹੀ ਹਰ ਸੰਘਰਸ਼ ਦੇ ਵਿੱਚ ਇਸ ਪਿੰਡ ਦੇ ਯੋਧਿਆਂ ਨੇ ਆਪਣਾ ਯੋਗਦਾਨ ਪਾਇਆ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪਿੰਡ ਦਾ ਨਾਂਅ ਅਣਵਿਆਹੇ ਮਾਹਲਾ ਸਿੰਘ ਦੇ ਨਾਂਅ 'ਤੇ ਰੱਖਿਆ ਗਿਆ ਸੀ, ਜਿਸ ਨੂੰ ਇਸ ਸਮੇਂ ਲੋਕ ਮਾਹਲਾਂ ਕਲਾਂ ਦੇ ਨਾਂਅ ਨਾਲ ਜਾਣਦੇ ਹਨ। ਬਜ਼ੁਰਗ ਦੱਸਦੇ ਹਨ ਕਿ, ਬਰਾੜ ਖਾਨਦਾਨ ਦੇ ਤਿੰਨ ਬਾਗ਼ ਸਿੰਘ, ਭਾਗ ਸਿੰਘ ਅਤੇ ਮਾਹਲਾ ਸਿੰਘ ਨੇ ਇਸ ਪਿੰਡ ਦੀ ਮੋਹੜੀ ਗੱਡੀ। ਤਿੰਨ ਭਰਾਵਾਂ ਨੇ ਮਾਹਲਾ ਕਲਾਂ ਪਿੰਡ ਵਸਾਇਆ ਸੀ। ਭਾਗਾ ਪੱਤੀ ਅਤੇ ਬਾਘਾ ਪੱਤੀ ਦੇ ਰੂਪ ਵਿੱਚ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ। ਮਾਹਲਾ ਸਿੰਘ ਵਿਆਹਿਆ ਨਹੀਂ ਸੀ ਅਤੇ ਉਸ ਦੇ ਨਾਂਅ ਨੂੰ ਜਿਉਂਦਾ ਰੱਖਣ ਲਈ ਉਸ ਦੇ ਭਰਾਵਾਂ ਨੇ ਮਾਹਲਾ ਸਿੰਘ ਦੇ ਨਾਂਅ 'ਤੇ ਪਿੰਡ ਦਾ ਨਾਂਅ ਮਾਹਲਾ ਰੱਖਣ ਦਾ ਫ਼ੈਸਲਾ ਕੀਤਾ।

ਉੱਘੀਆਂ ਨਾਮਵਰ ਸ਼ਖ਼ਸੀਅਤਾਂ: ਜਾਣਕਾਰਾਂ ਦੇ ਮੁਤਾਬਿਕ, ਪਿੰਡ ਮਾਹਲਾਂ ਕਲਾਂ ਦੇ ਅਣਗਿਣਤ ਇਨਕਲਾਬੀਆਂ ਨੇ ਆਜ਼ਾਦੀ ਸੰਗਰਾਮ ਵਿੱਚ ਆਪਣਾ ਯੋਗਦਾਨ ਪਾਇਆ ਹੈ। 1910 ਵਿੱਚ ਜਨਮੇ ਬਾਬਾ ਦੇਵਾ ਸਿੰਘ ਮਾਹਲਾ ਅੰਗਰੇਜ਼ਾਂ ਖ਼ਿਲਾਫ਼ ਵੱਖ-ਵੱਖ ਸੰਘਰਸ਼ਾਂ ਵਿਚ ਹਿੱਸਾ ਲਿਆ ਅਤੇ ਜੇਲਾਂ ਕੱਟੀਆਂ। ਜਦੋਂ ਸ਼ਹੀਦ ਭਗਤ ਸਿੰਘ ਲਾਹੌਰ ਜੇਲ੍ਹ ਵਿੱਚ ਬੰਦ ਸੀ ਤਾਂ ਬਾਬਾ ਦੋਵਾਂ ਸਿੰਘ ਮਾਹਲਾ ਵੀ ਉਸ ਵਕਤ ਉਸ ਜੇਲ੍ਹ ਵਿਚ ਬੰਦ ਸੀ। ਬਾਬਾ ਤੇਜਾ ਸਿੰਘ ਸੁਤੰਤਰ, ਬਾਬਾ ਮਾਹਲਾ ਸਿੰਘ ਨਾਲ ਸੰਘਰਸ਼ ਨੂੰ ਲੈ ਕੇ ਚਰਚਾ ਕਰਦੇ ਰਹਿੰਦੇ ਸਨ। ਆਜ਼ਾਦੀ ਤੋਂ ਬਾਅਦ ਬਾਬਾ ਕੇਹਰ ਸਿੰਘ, ਡਾ. ਪੂਰਨ ਸਿੰਘ, ਬਾਬਾ ਜਗੀਰ ਸਿੰਘ ਅਤੇ ਸਾਥੀਆਂ ਨੇ ਹਰ ਲਹਿਰ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਭਾਰਤ-ਚੀਨ ਜੰਗ ਦੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਪਰਮਵੀਰ ਚੱਕਰ ਵਿਜੇਤਾ ਨੇ ਤੋਰਾ ਬੋਰਾ ਪਹਾੜੀਆਂ ਵਿੱਚ ਅਸਲਾ ਖ਼ਤਮ ਹੋਣ ਦੇ ਬਾਵਜੂਦ ਦਲੇਰੀ ਨਾਲ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ। ਕ੍ਰਾਂਤੀਕਾਰੀ ਦੇਸ਼ ਭਗਤ ਬਾਬਾ ਦੇਵਾ ਸਿੰਘ, ਡਾ. ਪੂਰਨ ਸਿੰਘ, ਬਾਬਾ ਕੇਹਰ ਸਿੰਘ ਕਾਮਰੇਡ, ਧਰਮ ਯੁੱਧ ਮੋਰਚੇ ਦੇ ਸ਼ਹੀਦ ਭਾਈ ਗੁਰਦੀਪ ਸਿੰਘ ਟਿਵਾਣਾ, ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ, ਜਿਨ੍ਹਾਂ ਦਾ ਆਦਮ ਕੱਦ ਬੁੱਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲੱਗਾ ਹੋਇਆ ਹੈ।

ਵਿੱਦਿਅਕ ਸੰਸਥਾਵਾਂ, ਪਿੰਡ ਵਿੱਚ ਮਿਲਦੀਆਂ ਸਹੂਲਤਾਂ ਅਤੇ ਮੰਗਾਂ: ਮਾਹਲਾ ਪਰਿਵਾਰ ਗਰੁੱਪ ਵੱਲੋਂ ਦੇਸ਼ ਭਗਤ ਬਾਬਾ ਦੇਵਾ ਸਿੰਘ ਮਾਹਲਾ ਦੇ ਨਾਂਅ 'ਤੇ ਲਾਇਬਰੇਰੀ ਗਿਆਨ ਵਿੱਚ ਵਾਧਾ ਕਰਨ ਲਈ ਬਣਾਈ ਗਈ ਹੈ। ਪਿੰਡ ਮਾਹਲਾਂ ਕਲਾਂ ਵਿੱਚ ਸਰਕਾਰੀ ਡਿਸਪੈਂਸਰੀ, ਪਸ਼ੂ ਹਸਪਤਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਨਾਜ ਮੰਡੀ, ਵਾਟਰ ਵਰਕਸ, ਦੋ ਸਰਕਾਰੀ ਬੈਂਕ, ਆਰ.ਓ. ਪਲਾਂਟ, ਕੋਆਪਰੇਟਿਵ ਸੁਸਾਇਟੀ, ਵੱਖ ਵੱਖ ਥਾਵਾਂ 'ਤੇ 5 ਯਾਦਗਾਰੀ ਪਾਰਕ ਅਤੇ ਸਾਰੇ ਲਿੰਕ ਰੋਡ ਪੱਕੇ ਤਾਂ ਹਨ ਹੀ, ਨਾਲ ਹੀ ਪਿੰਡ ਦੀਆਂ ਗਲੀਆਂ ਨਾਲੀਆਂ ਵੀ ਪੱਕੀਆਂ ਹਨ ਅਤੇ ਖੇਤਾਂ ਨੂੰ ਪਾਈਪ ਲਾਈਨ ਦੀ ਸਹੂਲਤ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਦੀਆਂ ਮੰਗਾਂ ਹਨ ਕਿ, ਪਿੰਡ ਦੇ ਛੱਪੜਾਂ ਦੀ ਹਾਲਤ ਤਰਸਯੋਗ ਹੈ, ਜਿਨ੍ਹਾਂ ਦੀ ਹਾਲਤ ਸੁਧਾਰਨ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਬੇਹੱਦ ਜ਼ਰੂਰੀ ਹੈ।

ਪਿੰਡ ਵਿੱਚ ਮੁੱਖ ਕਿੱਤੇ: ਪਿੰਡ ਮਾਹਲਾ ਕਲਾਂ ਦੇ ਤਕਰੀਬਨ ਹੀ ਸਾਰੇ ਲੋਕ ਖੇਤੀਬਾੜੀ ਦੇ ਨਾਲ ਸਬੰਧ ਰੱਖਦੇ ਹਨ। ਇਸ ਤੋਂ ਇਲਾਵਾ ਇਸ ਪਿੰਡ ਦੇ ਲੋਕ ਡੇਅਰੀ ਪਾਲਨ ਦਾ ਧੰਦਾ ਵੀ ਕਰਦੇ ਹਨ।

This village is in the Malwa region of Punjab. It belongs to Baghapurana development block of the Moga district. Demographics - Population includes 2681 males and 2375 female residents. Out of the total population of 5056 residents 1305 are registered as scheduled caste. For land use out of the total 1569 hectares 1380 hectares are cultivated by 512 tubewells.

Social Media Pages