Description

ਪਿੰਡ ਦਾ ਇਤਿਹਾਸ: ਪਿੰਡ ਖੱਟਰਾਂ, ਲੱਧੜਾਂ ਚਹਿਲਾਂ ਅਤੇ ਭਗਵਾਨਪੁਰਾ ਦੇ ਵਿਚਾਲੇ ਵਸਿਆ ਹੋਇਆ ਹੈ, ਜਿਸ ਦਾ ਪਹਿਲਾਂ ਨਾਂਅ ਸ਼ੇਰਪੁਰ ਸੀ। ਪਿੰਡ ਦੇ ਬਜ਼ੁਰਗਾਂ ਦੀ ਮੰਨੀਏ ਤਾਂ, ਇਹ ਪਿੰਡ ਪੁਰਾਤਨ ਸਮੇਂ ਦੀ ਨਾਭਾ ਰਿਆਸਤ ਦੇ ਅਧੀਨ ਸੀ, ਪਰ ਅਣਖੀਲੇ ਲੋਕਾਂ ਵੱਲੋਂ ਰਿਆਸਤ ਦੇ ਜਗੀਰਦਾਰਾਂ ਨੂੰ ਕਦੇ ਵੀ ਜ਼ਮੀਨ ਦਾ ਲਗਾਨ ਨਾ ਦਿੱਤੇ ਜਾਣ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਸ਼ੇਰਪੁਰ ਦੇ ਕਾਰਨ ਖੱਟਰ ਆਖਣਾ ਸ਼ੁਰੂ ਕਰ ਦਿੱਤਾ ਸੀ, ਉਸ ਸਮੇਂ ਜਗੀਰਦਾਰ ਲਗਾਨ ਦੀ ਰਕਮ ਨਾ ਭਰਨ ਵਾਲਿਆਂ ਦੀਆਂ ਜ਼ਮੀਨਾਂ ਖੋਹ ਲੈਂਦੇ ਸਨ, ਪਰ ਇੱਥੋਂ ਦੇ ਲੋਕਾਂ ਨੇ ਲਗਾਨ ਵਸੂਲੀ ਕਰਨ ਵਾਲਿਆਂ ਨੂੰ ਪਿੰਡ ਦੀ ਜੂਹ ਨੇੜੇ ਕਦੇ ਵੀ ਫੜਕਣ ਨਹੀਂ ਸੀ। ਸ਼ੇਰਪੁਰ ਦੇ ਖੱਟਰ ਸ਼ਬਦ ਤੋਂ ਇਸ ਪਿੰਡ ਦਾ ਨਾਂਅ ਖੱਟਰਾਂ ਪੈ ਗਿਆ ਅਤੇ ਮਾਲ ਵਿਭਾਗ ਵਿੱਚ ਇਸ ਨੂੰ ਖੱਟਰਾਂ ਵਜੋਂ ਦਰਜ ਕੀਤਾ ਗਿਆ। ਇਸ ਪਿੰਡ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ। ਪਿੰਡ ਵਿੱਚ ਬੀਰੂ, ਸੂਰਾ, ਪਿਆਰਾ ਅਤੇ ਜਾਮਾਂ ਨਾਂਅ ਦੀਆਂ ਪੱਤੀਆਂ ਵੀ ਮੌਜੂਦ ਹਨ।
ਇਸ ਪਿੰਡ ਦੇ ਲੋਕ ਰਾਜਾਸ਼ਾਹੀ ਰਿਆਸਤਾਂ ਦੇ ਰਾਜ ਵਿੱਚ ਜਿੱਥੇ ਜਗੀਰਦਾਰੀ ਸਿਸਟਮ ਨਾਲ ਮੱਥਾ ਲਾਉਂਦੇ ਰਹੇ ਹਨ, ਉੱਥੇ ਹੀ ਇਨ੍ਹਾਂ ਦੀ ਦਿਆਲਤਾ ਦੀ ਮਿਸਾਲ ਵੀ ਸ਼ਾਇਦ ਹੀ ਕਿਤੇ ਮਿਲਦੀ ਹੋਵੇ। 1947 ਦੀ ਭਾਰਤ ਪਾਕਿਸਤਾਨ ਵੰਡ ਮੌਕੇ ਹੋਏ ਦੰਗਿਆਂ ਅਤੇ ਕਤਲੇਆਮ ਦੇ ਦੌਰ ਵਿੱਚ ਪਿੰਡ ਨੌਲੜੀ ਦੇ ਟਿੱਬਿਆਂ ਵਿੱਚ ਮ੍ਰਿਤਕ ਪਈ ਇੱਕ ਮੁਸਲਮਾਨ ਭਾਈਚਾਰੇ ਦੀ ਔਰਤ ਦੀ ਕੁੱਛੜ ਵਿੱਚੋਂ ਡਿੱਗੇ ਡੇਢ ਕੁ ਸਾਲ ਦੇ ਬੱਚੇ ਬੂਟਾ ਖ਼ਾਨ ਨੂੰ ਪਿੰਡ ਵਿੱਚ ਲਿਆ ਕੇ ਉਸ ਦੀ ਪਰਵਰਿਸ਼ ਕੀਤੀ ਗਈ ਅਤੇ ਅੱਜ ਵੀ ਉਸ ਦੀ ਦੂਜੀ ਅਤੇ ਤੀਜੀ ਪੀੜ੍ਹੀ ਇਸੇ ਪਿੰਡ ਵਿੱਚ ਹੀ ਵੱਸਦੀ ਹੈ।

ਪਿੰਡ ਦੀਆਂ ਉੱਘੀਆਂ ਸ਼ਖ਼ਸੀਅਤਾਂ: ਇਸੇ ਪਿੰਡ ਦੇ ਸਵ. ਕੈਪਟਨ ਹਰਮੇਲ ਸਿੰਘ ਨੇ 1962, 1965, 1971 ਦੀਆਂ ਲੜ੍ਹਾਈਆਂ ਵਿੱਚ ਦੁਸ਼ਮਣ ਦੀਆਂ ਫ਼ੌਜਾਂ ਨੂੰ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਸਨ। ਸ਼ਹੀਦ ਕੇਸਰ ਸਿੰਘ ਨੇ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹਾਦਤ ਦਿੱਤੀ। ਸਾਬਕਾ ਹੌਲਦਾਰ ਹਰੀ ਸਿੰਘ ਅਤੇ ਜਰਨੈਲ ਸਿੰਘ ਨੇ ਸ਼੍ਰੀਲੰਕਾ ਵਿੱਚ ਲਿਟੇ ਵਿਰੁੱਧ ਛੇੜੇ ਗਏ ਅਪਰੇਸ਼ਨ ਵਿੱਚ ਲੰਮਾ ਸਮਾਂ ਡਿਊਟੀ ਨਿਭਾਅ ਕੇ ਦੇਸ਼ ਦੀ ਸ਼ਾਨ ਵਧਾਈ। ਇਸ ਤੋਂ ਇਲਾਵਾ ਸਾਬਕਾ ਸਰਪੰਚ ਗੁਰਦੇਵ ਸਿੰਘ, ਕੈਪਟਨ ਪ੍ਰੀਤਮ ਸਿੰਘ, ਸੂਬੇਦਾਰ ਤਰਲੋਚਨ ਸਿੰਘ ਅਤੇ ਬੀਰਬਲ ਖ਼ਾਨ ਨੇ ਵੀ ਦੇਸ਼ ਦੀ ਰਾਖੀ ਲਈ ਫ਼ੌਜ ਵਿੱਚ ਸੇਵਾਵਾਂ ਨਿਭਾਈਆਂ। ਦਿੱਲੀ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਮੋਰਚੇ ਵਿੱਚ ਗੱਜਣ ਸਿੰਘ ਭੰਗੂ ਸ਼ਹੀਦ ਹੋਏ। ਇਸੇ ਪਿੰਡ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਜਿੰਦਰ ਸਿੰਘ ਨੇ ਵਿਸ਼ਵ ਪੱਧਰ 'ਤੇ ਖੇਡਾਂ ਦਰਮਿਆਨ ਅਖਾੜਿਆਂ ਵਿੱਚ ਪੂਰਾ ਨਾਂਅ ਚਮਕਾਇਆ। ਸਵ. ਮਨਜੀਤ ਸਿੰਘ ਬਲਦਾਂ ਦੀਆਂ ਦੌੜਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹੇ ਹਨ।

ਪਿੰਡ ਵਿੱਚ ਮਿਲਦੀਆਂ ਸਹੂਲਤਾਂ

ਇਸ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਹਾਈ ਸਕੂਲ, ਇੱਕ ਨਿੱਜੀ ਸਕੂਲ, ਦੋ ਆਂਗਣਵਾੜੀ ਸੈਂਟਰ ਅਤੇ ਇੱਕ ਧਰਮਸ਼ਾਲਾ ਵੀ ਮੌਜੂਦ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਜਿੰਮ ਅਤੇ ਕਾਰਪੋਰੇਟਿਵ ਸੁਸਾਇਟੀ ਵੀ ਹੈ, ਜੋ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ।

ਪਿੰਡ ਵਾਸੀਆਂ ਦੀਆਂ ਮੰਗਾਂ

ਪਿੰਡ ਵਾਸੀਆਂ ਦੀ ਮੰਗ ਹੈ ਕਿ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਬਦੀਲ ਕੀਤਾ ਜਾਵੇ। ਇਸ ਤੋਂ ਇਲਾਵਾ ਬੈਂਕ, ਡਿਸਪੈਂਸਰੀ, ਸਿਖਲਾਈ ਸੈਂਟਰ ਪਸ਼ੂ ਹਸਪਤਾਲ, ਸਟਰੀਟ ਲਾਈਟਾਂ ਅਤੇ ਡਾਕਖ਼ਾਨੇ ਦੀਆਂ ਪਿੰਡ ਵਿੱਚ ਲੋੜਾਂ ਹਨ, ਉਸ ਨੂੰ ਜਲਦ ਪੂਰਾ ਕੀਤਾ ਜਾਵੇ।

This village is in the Puadh region of Punjab. It belongs to Samrala development block of the Ludhiana district. Demographics - Population includes 762 males and 672 female residents. Out of the total population of 1434 residents 409 are registered as scheduled caste. For land use out of the total 329 hectares 299 hectares are cultivated by 299 tubewells.

Social Media Pages