ਪਿੰਡ ਦਾ ਇਤਿਹਾਸ: ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਆਦਮਪੁਰ ਦਾ ਕਪੂਰ ਪਿੰਡ ਹਲਕੇ ਤੋਂ ਕਰੀਬ 10 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲੋਂ ਇੱਥੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਲੋਕ ਰਹਿੰਦੇ ਸਨ। ਵੰਡ ਮਗਰੋਂ ਮੁਸਲਿਮ ਭਾਈਚਾਰੇ ਦੇ ਲੋਕ ਤਾਂ ਪਾਕਿਸਤਾਨ ਚਲੇ ਗਏ, ਜਦੋਂਕਿ ਪਾਕਿਸਤਾਨ ਵਾਲੇ ਪਾਸਿਉਂ ਵੰਡ ਵੇਲੇ ਆ ਕੇ ਜੱਟ ਸਿੱਖ ਭਾਈਚਾਰੇ ਦੇ ਲੋਕ ਵੱਸ ਗਏ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ 'ਤੇ ਗੁਰਦੁਆਰਾ ਜੇਡੂ ਸਿੰਘਾ ਵਿਖੇ ਗੁਰੂ ਸਾਹਿਬ ਨੇ ਚੌਧਰੀ ਕਪੂਰ ਦੇ ਨਾਂਅ 'ਤੇ ਕਪੂਰ ਪਿੰਡ ਦਾ ਨਾਂਅ ਰੱਖਿਆ ਸੀ।
ਉੱਘੀਆਂ ਸ਼ਖ਼ਸੀਅਤਾਂ: ਸਮਾਜ ਸੇਵਕ ਐਨਆਰਆਈ ਤਰਲੋਚਨ ਸਿੰਘ, ਅਜੀਤ ਸਿੰਘ, ਬਗ਼ੀਚਾ ਸਿੰਘ, ਜੋ ਸਮੇਂ ਸਮੇਂ 'ਤੇ ਪਿੰਡ ਦੇ ਵੱਖੋ ਵੱਖਰੇ ਵਿਕਾਸ ਕਾਰਜਾਂ ਵਿੱਚ ਆਪਣਾ ਯੋਗਦਾਨ ਦਿੰਦੇ ਰਹਿੰਦੇ ਹਨ।
ਸਹੂਲਤਾਂ: ਪਿੰਡ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, 2 ਵੱਡੇ ਖੇਡ ਸਟੇਡੀਅਮ, ਸਰਕਾਰੀ ਡਿਸਪੈਂਸਰੀ, ਸਹਿਕਾਰੀ ਬੈਂਕ ਆਦਿ ਮੌਜੂਦ ਹਨ।
ਪਿੰਡ ਦੀਆਂ ਮੰਗਾਂ: ਪਿੰਡ ਵਾਸੀਆਂ ਦੀ ਮੰਗ ਹੈ ਕਿ ਪਿੰਡ ਵਿੱਚ ਸੀਵਰੇਜ ਸਿਸਟਮ ਪਾਇਆ ਜਾਵੇ, ਸਟਰੀਟ ਲਾਈਟਾਂ ਲਗਾਈਆਂ ਜਾਣ, ਸਟੇਡੀਅਮ ਦੀ ਮੁਰੰਮਤ ਕਰਵਾਈ ਜਾਵੇ, ਸ਼ਮਸ਼ਾਨਘਾਟ ਦੀ ਹਾਲਤ ਸੁਧਾਰੀ ਜਾਵੇ, ਛੱਪੜਾਂ ਦੀ ਸਫ਼ਾਈ ਕਰਵਾਈ ਜਾਵੇ, ਜਿੰਮ ਅਤੇ ਕਮਿਊਨਿਟੀ ਹਾਲ ਉਸਾਰਿਆ ਜਾਵੇ।
This village is in the Doaba region of Punjab. It belongs to Adampur development block of the Jalandhar district. Demographics - Population includes 1139 males and 1113 female residents. Out of the total population of 2252 residents 1333 are registered as scheduled caste. For land use out of the total 476 hectares 433 hectares are cultivated by 42 tubewells.