Description

ਪਿੰਡ ਦਾ ਇਤਿਹਾਸ: ਜ਼ਿਲ੍ਹਾ ਫ਼ਿਰੋਜ਼ਪੁਰ ਦਾ ਪਿੰਡ ਝੋਕ ਹਰੀ ਹਰ, ਫ਼ਿਰੋਜ਼ਪੁਰ-ਮੁਕਤਸਰ ਰੋਡ 'ਤੇ ਵਸਿਆ ਹੋਇਆ ਹੈ। ਪਿੰਡ ਦੇ ਬਜ਼ੁਰਗ ਦੱਸਦੇ ਹਨ ਕਿ ਪਿੰਡ ਝੋਕ ਹਰੀ ਹਰ ਮਹੰਤ ਮੋਹਨ ਦਾਸ ਹੁਰਾਂ ਨੇ ਵਸਾਇਆ ਸੀ। ਪਹਿਲੋਂ ਇਸ ਪਿੰਡ ਨੂੰ ਬਾਵਿਆਂ (ਠਾਕਰਾਂ) ਦਾ ਪਿੰਡ ਵੀ ਕਿਹਾ ਜਾਂਦਾ ਸੀ, ਪਰ ਹੁਣ ਇਸ ਪਿੰਡ ਨੂੰ ਝੋਕ ਹਰੀ ਹਰ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। ਬਜ਼ੁਰਗਾਂ ਦੇ ਮੁਤਾਬਿਕ, 1947 ਦੀ ਭਾਰਤ ਪਾਕਿਸਤਾਨ ਵੰਡ ਵੇਲੇ ਪਾਕਿਸਤਾਨ ਦੇ ਪਿੰਡ ਲੱਖੋ ਕੇ, ਕੁੱਲੇ ਕੇ, ਧੱਲੇ ਕੇ ਆਦਿ ਪਿੰਡਾਂ ਤੋਂ ਆ ਕੇ ਪਿੰਡ ਝੋਕ ਹਰੀ ਵਿਖੇ ਵਸੇ ਸਨ। ਪਿੰਡ ਵਿੱਚ ਸਾਰੀਆਂ ਹੀ ਬਰਾਦਰੀਆਂ ਮਿਲ ਜੁਲ ਕੇ ਰਹਿ ਰਹੀਆਂ ਹਨ।

ਉੱਘੀਆਂ ਸ਼ਖ਼ਸੀਅਤਾਂ: ਸੰਜੀਵ ਕਾਲੜਾ ਏਡੀਜੀਪੀ ਜੀਆਰਪੀ, ਅਜਮੇਰ ਸਿੰਘ ਸੰਧੂ ਰੀਟਾ. ਬੀਐਸਐਫ਼, ਹਰਚਰਨ ਸਿੰਘ ਗਿੱਲ ਰੀਟਾ. ਮੈਨੇਜਰ ਐਫ਼ਸੀਆਈ, ਦੇਸ ਰਾਜ ਮਹਿਤਾ ਰੀਟਾ. ਏਜੀਆਈ ਐਫ਼ਸੀਆਈ, ਜੋਗਿੰਦਰ ਸਿੰਘ ਰੀਟਾ. ਮੁੱਖ ਅਧਿਆਪਕ, ਪਾਇਲਟ ਦਲਜੀਤ ਸਿੰਘ ਧਨੋਆ, ਝਰਮਲ ਸਿੰਘ ਮੁੱਖ ਸੰਪਾਦਕ ਕਿਸਾਨ ਐਡਵਾਈਜ਼ਰ ਮੈਗਜ਼ੀਨ, ਕੋਆਪ੍ਰੇਟਿਵ ਸੋਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਕੌਮਾਂਤਰੀ ਪੱਧਰ ਦੇ ਕ੍ਰਿਕਟਰ ਅਮ੍ਰਿਤ ਸਿੰਘ ਸੰਧੂ, ਗਾਇਕ ਅਤੇ ਗੀਤਕਾਰ ਸਵ. ਕਸ਼ਮੀਰ ਸੰਧੂ, ਫ਼ੌਜ ਵਿੱਚ ਸੇਵਾਵਾਂ ਨਿਭਾਅ ਰਹੇ ਹੀਰਾ ਸਿੰਘ ਸੰਧੂ, ਖਿਡਾਰੀ ਜਰਮਨ ਸਿੰਘ ਧਨੋਆ, ਲਖਬੀਰ ਸਿੰਘ ਘੁੱਗੀ ਸਾਬਕਾ ਡਾਇਰੈਕਟਰ ਜ਼ਿਲ੍ਹਾ ਸਹਿਕਾਰੀ ਬੈਂਕ, ਏਅਰ ਫੋਰਸ ਵਿੱਚੋਂ ਸੇਵਾ ਮੁਕਤ ਰਾਜ ਸਿੰਘ ਸੰਧੂ, ਮਾਸਟਰ ਅਵਤਾਰ ਸਿੰਘ, ਐਡਵੋਕੇਟ ਜਗਤਾਰ ਸਿੰਘ ਰੀਟਾ. ਏਅਰ ਫੋਰਸ, ਐਡਵੋਕੇਟ ਦੀਦਾਰ ਸਿੰਘ ਸੰਧੂ ਆਦਿ ਹਨ।

ਸਹੂਲਤਾਂ ਅਤੇ ਸਮੱਸਿਆਵਾਂ: ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਇੱਕ ਨਿੱਜੀ ਸਕੂਲ, ਇੱਕ ਨਿੱਜੀ ਉਦਯੋਗਿਕ ਸਿਖਲਾਈ ਸੰਸਥਾ, ਪੰਜ ਆਂਗਣਵਾੜੀ ਕੇਂਦਰ, ਖੇਡ ਸਟੇਡੀਅਮ, ਜ਼ਿੰਮ, ਦਾਣਾ ਮੰਡੀ, ਫੋਕਲ ਪੁਆਇੰਟ, ਬਿਜਲੀ ਘਰ, ਸਿਹਤ ਕੇਂਦਰ, ਕਮਿਊਨਿਟੀ ਹਾਲ, ਵਾਟਰ ਵਰਕਸ, ਪੈਟਰੋਲ ਪੰਪ, ਡਾਕਖ਼ਾਨਾ, ਪੰਚਾਇਤ ਘਰ, ਬੈਂਕਾਂ ਅਤੇ ਕੋਆਪ੍ਰੇਟਿਵ ਸੋਸਾਇਟੀ ਆਦਿ ਪਿੰਡ ਵਿੱਚ ਸਹੂਲਤਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਸਮੱਸਿਆਵਾਂ ਦੀ ਜੇਕਰ ਗੱਲ ਕਰ ਲਈਏ ਤਾਂ, ਸੀਨੀਅਰ ਸੈਕੰਡਰੀ ਸਕੂਲ ਨਾ ਹੋਣ ਦੇ ਕਾਰਨ 10ਵੀਂ ਤੋਂ ਬਾਅਦ ਵਿਦਿਆਰਥੀਆਂ ਨੂੰ ਦੂਜੇ ਪਿੰਡਾਂ ਵਿੱਚ ਪੜ੍ਹਾਈ ਲਈ ਜਾਣਾ ਪੈਂਦਾ ਹੈ। ਪਸ਼ੂ ਹਸਪਤਾਲ ਅਤੇ ਮਨੁੱਖੀ ਹਸਪਤਾਲ ਵਿੱਚ ਸਟਾਫ਼ ਦੀ ਭਾਰੀ ਕਮੀ ਹੈ।

ਮੁੱਖ ਮੰਗਾਂ: ਪਿੰਡ ਵਾਸੀਆਂ ਦੇ ਮੁਤਾਬਿਕ, ਉਨ੍ਹਾਂ ਦਾ ਪਿੰਡ ਫ਼ੌਜ ਦੀ ਛਾਉਣੀ ਦੇ ਬਿਲਕੁਲ ਨਾਲ ਲੱਗਦਾ ਹੈ ਅਤੇ ਫ਼ੌਜੀ ਅਮਲੇ ਵੱਲੋਂ ਉਨ੍ਹਾਂ ਦੇ ਪਿੰਡ ਦੀ ਸਮੇਂ ਸਮੇਂ 'ਤੇ ਜ਼ਮੀਨ ਐਕਵਾਇਰ ਕੀਤੀ ਜਾਂਦੀ ਹੈ, ਉਸ ਨੂੰ ਰੋਕਿਆ ਜਾਵੇ। ਇਸ ਤੋਂ ਇਲਾਵਾ ਫ਼ੌਜ ਦੇ ਸਿਖਲਾਈ ਕੈਂਪਾਂ ਨੂੰ ਖੁੱਲ੍ਹੇ ਖੇਤਰ ਵਿੱਚ ਲਿਜਾਇਆ ਜਾਵੇ, ਮਨੁੱਖੀ ਅਤੇ ਪਸ਼ੂ ਹਸਪਤਾਲਾਂ ਵਿੱਚ ਸਹੂਲਤਾਂ ਦੀ ਜੋ ਘਾਟ ਹੈ, ਉਹਨੂੰ ਪੂਰਾ ਕਰਿਆ ਜਾਵੇ, ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਬਣਾਇਆ ਜਾਵੇ ਅਤੇ ਪਿੰਡ ਵਿੱਚ ਪਾਰਕ ਬਣਾਏ ਜਾਣ।

ਪਿੰਡ ਦੇ ਮੁੱਖ ਕਿੱਤੇ: ਪਿੰਡ ਝੋਕ ਹਰੀ ਹਰ ਦੇ ਜ਼ਿਆਦਾਤਰ ਲੋਕ ਵੈਸੇ ਤਾਂ ਖੇਤੀਬਾੜੀ ਦੇ ਨਾਲ ਜੁੜੇ ਹੋਏ ਹਨ, ਇਸ ਤੋਂ ਇਲਾਵਾ ਪਿੰਡ ਦੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੱਖ ਵੱਖ ਅਹੁਦਿਆਂ 'ਤੇ ਨੌਕਰੀਆਂ ਵੀ ਕਰ ਰਹੇ ਹਨ। ਪਿੰਡ ਵਾਸੀ ਡੇਅਰੀ ਪਾਲਨ ਦਾ ਧੰਦਾ ਵੀ ਕਰਦੇ ਹਨ।

This village is in the Malwa region of Punjab. It belongs to Firozpur development block of the Firozpur district. Demographics - Population includes 2872 males and 2569 female residents. Out of the total population of 5441 residents 2733 are registered as scheduled caste. For land use out of the total 2202 hectares 1585 hectares are cultivated by 656 tubewells.

Social Media Pages