Description

ਸਰਭਲੋਹ ਦੇ ਭਾਂਡੇ ਬਣਾਉਣ ਲਈ ਮਸਹੂਰ ਪਿੰਡ ਘੜੂੰਆ। ਇਹ ਪਿੰਡ ਪੰਜਾਬ, ਭਾਰਤ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ Kharar- ਖਰੜ ਤਹਿਸੀਲ ਵਿੱਚ ਸਥਿਤ ਹੈ। ਘੜੂੰਆ ਇੱਕ ਇਤਿਹਾਸਿਕ ਪਿੰਡ ਹੈ ਜਿਸ ਦਾ ਇਤਿਹਾਸ ਮਹਾਭਾਰਤ ਅਤੇ 3 ਸਿੱਖ ਗੁਰੂ ਸਾਹਿਬਾਂ ਨਾਲ ਸਬੰਧਤ ਹੈ।

ਇਤਿਹਾਸ ਅਨੁਸਾਰ, ਇਹ ਮੰਨਿਆ ਜਾਂਦਾ ਹੈ ਕਿ ਪਾਂਡਵ ਇੱਥੇ ਆਏ ਅਤੇ ਥੋੜ੍ਹੇ ਦੇਰ ਲਈ ਠਹਿਰੇ ਸਨ। ਇੱਥੇ ਰੁਕਣ ਦੌਰਾਨ, ਮਾਤਾ ਕੁੰਤੀ ਨੇ ਪਾਂਡਵ ਭਰਾਵਾਂ ਵਿੱਚੋਂ ਭੀਮ ਨੂੰ ਪਾਣੀ ਲਿਆਉਣ ਲਈ ਕਿਹਾ ਅਤੇ ਭੀਮ ਨੇ ਪਿੰਡ ਘੜੂੰਆਂ ਵਿੱਚ ਇੱਕ ਜਲਕੁੰਡ ਖੋਦਿਆ ਜੋ ਅੱਜ ਵੀ ਮੌਜੂਦ ਹੈ। ਇੱਕ ਰਾਖਸ਼ਣੀ ਹਡਿੰਬਾ ਭੀਮ ਨੂੰ ਵੇਖ ਕਿ ਬਹੁਤ ਪ੍ਭਾਵਿਤ ਹੋਈ ਅਤੇ ਉਸਨੇ ਭੀਮ ਦਾ ਪਿੱਛਾ ਕੀਤਾ ਅਤੇ ਮਾਤਾ ਕੁੰਤੀ ਅੱਗੇ ਭੀਮ ਨਾਲ ਵਿਆਹ ਕਰਵਾਉਣ ਦਾ ਪ੍ਰਸਤਾਵ ਰੱਖਿਆ।

ਮਾਤਾ ਕੁੰਤੀ ਇਸ ਵਿਆਹ ਲਈ ਰਾਜ਼ੀ ਹੋ ਗਈ ਪਰ ਉਹਨਾਂ ਨੇ ਇੱਕ ਸ਼ਰਤ ਰੱਖੀ ਕਿ ਉਹ ਸਾਰੇ ਸ਼ੈਤਾਨੀ ਅਵਗੁਣ ਤਿਆਗ ਦੇਵੇਗੀ ਹਡਿੰਬਾ ਰਾਜ਼ੀ ਹੋ ਗਈ ਅਤੇ ਉਹਨਾ ਦਾ ਵਿਆਹ ਹੋ ਗਿਆ।

ਵਿਆਹ ਉਪਰਾਂਤ ਭੀਮ ਦੇ ਮੁੰਡਾ ਹੋਇਆ ਜਿਸ ਦਾ ਨਾਮ ਉਹਨਾਂ ਨੇ ਘੜੂਕਾ ਜਾਂ ਘਟੋਤਕੱਚ ਰੱਖਿਆ ਜਿਸਦੇ ਨਾਮ ਤੇ ਇਸ ਪਿੰਡ ਦਾ ਨਾਮ ਘੜੂੰਆ ਪਿਆ। ਇਹ ਵੀ ਮੰਨਿਆ ਜਾਂਦਾ ਹੈ ਕਿ ਅਭਿਮਨਯੂ ਅਰਜੁਨ ਦੇ ਪੁੱਤਰ ਦੇ ਵਿਆਹ ਦੀਆਂ ਰਸਮਾਂ ਵੀ ਇਸ ਪਿੰਡ ਦੇ ਝਾਰਖੰਡੀ ਮੰਦਿਰ ਵਿਚ ਹੋਈਆਂ ਸਨ।

ਘੜੂੰਆਂ ਪਿੰਡ ਵਿੱਚ ਲੋਹੇ ਦੇ ਮਿਸਤਰੀਆਂ ਦੇ ਦਸ ਦੇ ਕਰੀਬ ਘਰ ਹਨ, ਜਿਨ੍ਹਾਂ ਨੇ ਆਪਣੇ ਪੁਰਖਿਆਂ ਦਾ ਕਿੱਤਾ ਸੰਭਾਲਦਿਆਂ ਲੋਹੇ ਦੀ ਘਾੜਤ ਜਾਰੀ ਰੱਖੀ ਹੋਈ ਹੈ। ਇੱਥੇ ਰੋਟੀ ਖਾਣ ਵਾਲੇ ਚਮਚ ਤੋਂ ਲੈ ਕੇ ਹਰ ਪ੍ਰਕਾਰ ਦਾ ਲੋਹੇ ਦਾ ਭਾਂਡਾ ਬਣਾਇਆ ਜਾਂਦਾ ਹੈ। ਇਤਿਹਾਸ ਮੁਤਾਬਕ ਗੁਰੂ ਹਰ ਰਾਏ ਸਾਹਿਬ ਨੂੰ ਇਨ੍ਹਾਂ ਪਰਿਵਾਰਾਂ ਦੇ ਪੁਰਖਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਲੋਹੇ ਦੇ ਭਾਂਡਿਆਂ 'ਚ ਲੰਗਰ ਛਕਾਇਆ।

ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਬਚਨ ਕੀਤਾ ਸੀ ਕਿ ਇਨ੍ਹਾਂ ਦੇ ਬਣਾਏ ਸਰਬਲੋਹ ਦੇ ਭਾਂਡੇ ਚਾਂਦੀ ਦੇ ਭਾਅ ਵਿਕਿਆ ਕਰਨਗੇ। ਅੱਜ ਇਹ ਪਰਿਵਾਰ ਗੁਰੂ ਸਾਹਿਬ ਦੇ ਬਚਨਾਂ ਨੂੰ ਇੰਨ-ਬਿੰਨ ਸੱਚ ਮੰਨਦੇ ਹਨ। ਜਦੋਂ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤਾਂ, ਜਿਸ ਖੰਡੇ ਬਾਟੇ ਨਾਲ ਅੰਮ੍ਰਿਤ ਤਿਆਰ ਕੀਤਾ ਗਿਆ ਸੀ ਉਹ ਖੰਡਾ ਬਾਟਾ ਵੀ ਇਸੇ ਪਿੰਡ ਦੇ ਲੁਹਾਰ ਵੱਲੋਂ ਬਣਾਇਆ ਗਿਆ ਸੀ।

ਪਿੰਡ 'ਘੜੂੰਆਂ' ਨੇ ਸਿੱਖ ਧਰਮ ਦੇ ਇਤਿਹਾਸ ਵਿਚ ਆਪਣੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਬਣਾਈ ਹੈ, 22 ਪਵਿੱਤਰ 'ਮੰਜੀਆਂ' ਵਿਚੋਂ 20 ਵੀਂ 'ਮੰਜੀ' ਗੋਇੰਦਵਾਲ ਸਾਹਿਬ ਵਿਖੇ ਪਵਿੱਤਰ ਗੁਰੂ ਸ੍ਰੀ ਗੁਰੂ ਅਮਰ ਦਾਸ ਜੀ ਦੁਆਰਾ ਬਾਬਾ ਰੰਗ ਦਾਸ ਭੰਡਾਰੀ ਨੂੰ ਦਿੱਤੀ ਗਈ ਸੀ। ਜੋ ਅਸਲ ਵਿਚ ਬਟਾਲਾ ਤੋਂ ਸਨ ਪਰ ਗੁਰੂ ਸਾਹਿਬ ਦੁਆਰਾ 'ਮੰਜੀ' ਦਿੱਤੇ ਜਾਣ ਤੋਂ ਬਾਅਦ ਘੜੂੰਆਂ ਪਿੰਡ ਵਿੱਚ ਵਸ ਗਏ ਸਨ।

ਇਸ ਪਿੰਡ ਵਿੱਚ ਇਤਿਹਾਸਿਕ ਧਾਰਮਿਕ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨੰਦ ਲਾਲ ਜੀ (ਇਸ ਸਥਾਨ ਨੂੰ ਬਾਬਾ ਨੰਦ ਲਾਲ ਜੀ ਦੀ ਸ਼ਹਾਦਤ ਦੀ ਧਰਤੀ ਵਜੋਂ ਸਥਪਿਤ ਕੀਤਾ ਗਿਆ), ਗੁਰਦੁਆਰਾ ਸ੍ਰੀ ਦੇਗ ਸਾਹਿਬ ਪਾਤਸ਼ਾਹੀ 7ਵੀ ( ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਕਿਰਤਪੁਰ ਸਾਹਿਬ ਦੀ ਯਾਤਰਾ ਦੌਰਾਨ ਇੱਥੇ ਆਏ ਸਨ), ਗੁਰਦੁਆਰਾ ਅਕਾਲਗੜ੍ਹ ਸਾਹਿਬ ਪਾਤਸ਼ਾਹੀ ਨੌਵੀ (ਸ੍ਰੀ ਗੁਰੂ ਤੇਗ਼ ਬਹਾਦਰ ਜੀ 1675 ਨੂੰ ਦਿੱਲੀ ਜਾਣ ਸਮੇਂ ਜੇਠ ਦੇ ਮਹੀਨੇ (ਮੱਧ ਮਈ ਤੋਂ ਮੱਧ ਜੂਨ) ਦੌਰਾਨ 10 ਦਿਨਾਂ ਲਈ ਘੜੂੰਆਂ ਵਿੱਚ ਰੁਕੇ ਸਨ), ਆਦਿ ਮੌਜ਼ੂਦ ਹਨ।

ਇਸ ਪਿੰਡ ਵਿੱਚ ਹਲਟੀਆਂ ਵਾਲਾ ਖੂਹ ਚੱਲਦੀ ਹਾਲਤ ਵਿੱਚ ਮੌਜ਼ੂਦ ਹੈ ਜੋ ਕਿ ਆਮ ਪਿੰਡਾਂ ਵਿੱਚ ਹੁਣ ਘੱਟ ਵੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਇਸ ਪਿੰਡ ਦੇ ਲੋਕਾਂ ਨੂੰ ਘੋੜੇ ਰੱਖਣ ਦਾ ਬਹੁਤ ਸ਼ੌਂਕ ਹੈ ਤੇ ਇਹਨਾਂ ਘੋੜਿਆਂ ਦੀ ਵਰਤੋਂ ਇੱਥੋਂ ਦੇ ਲੋਕ ਇਹਨਾਂ ਨੂੰ ਖੇਡਾਂ ਵਿੱਚ ਦੌੜਾਨ ਲਈ ਅਤੇ ਹੋਰ ਸਮਾਗਮਾਂ ਵਿੱਚ ਨਚਾਉਣ ਲਈ ਕਰਦੇ ਹਨ। ਏਅਰ ਮਾਰਸ਼ਲ ਬਿਰੇਂਦਰ ਸਿੰਘ ਧਨੋਆ ਦਾ ਜਨਮ ਐਸ.ਏ.ਐਸ. ਨਗਰ, ਪੰਜਾਬ ਦੇ ਘੜੂੰਆਂ ਪਿੰਡ ਵਿਚ ਹੋਇਆ।

Gharuan, a historical village of Punjab is located in district Mohali. It is one of the largest villages of the state with a population of over 10,000 and has special significance with respect to many historical references and visits of the Sikh Gurus to this distinct village. Constituting 4 ‘patis’ or ‘mohallas’ (communities), Gharuan has historical references from at least 3 Sikh Gurus being directly linked with the village through their visits while the village also finds a connect with Hindu mythological reference of village figuring in ‘Mahabharata’ the holy scripture of Hindus.

Village Gharuan has special significance with respect to many historical references and visits of the Sikh Gurus to this distinct village. Constituting 4 ‘patis’ or ‘mohallas’(communities), Gharuan has historical references from at least 3 Sikh Gurus being directly linked with the village through their visits while the village also finds a connect with Hindu mythological reference of village figuring in ‘Mahabharta’ the holy scripture of Hindus.

As the tale of historical connect with Mahabharata goes, it is believed that here Pandavas came and stayed for a while. During their stay, mother Kunti asked one of the Pandava brothers ‘Bheem’ to fetch water and Bheem ended up digging a pond in village Gharuan, which still exists. A demon Hadimba having got impressed by Bheem followed him to his mother Kunti and sought to marry him. Kunti, having got commitment from Hadimba to shun demonic vices, agreed and got Bheem married to Hadimba. Both were blessed with a son named Gharuka or Ghatotkach after whom the village has been named as Gharuan. It is also believed that the marriage rituals of Abhimanyu, Son of Pandu were done at Charkhandi temple in this village.

The area is also learnt to be under the dominance of several Hindu kings for a significant period of time who used to worship Sun God. Temple of Basanti Devi and three temples of Lord Shiva were built on periphery of village pond.

As history of the village goes, the 9th Guru Shri Guru Tegh Bahadur ji visited Gharuan village in the year 1670 A.D. while returning from his visit to Assam en route back to Shri Anandpur Sahib ( a city established by Guru Sahib Himself). It is learnt that even as Guru Sahib was not welcomed with a remarkable spirit in the beginning, following one week of Guru Sahib’s stay in village Gharuan was marked by intense religious activity with a lot of congregations and recitation of Gurbani and sermons by Guru Sahib.

Guru Tegh Bahadur ji blessed the village and a pond thereby with remarkable healing capabilities and Gurudwara Akalgarh, Patshaahi 9th  established thereby and its holy pond are a revered for the same. Guru Sahib is also believed to have blessed a carpenter family here.

The village ‘Gharuan’ owes its most significant feature of identity in Sikh religious history as 20th ‘manji’ (raised platform for preaching Sikhism referred to as holy seat for propagation) out of the 22 sacred ‘manjis’ bestowed upon by Sikh Guru Shri Guru Amar Dass ji at holy city of Goindwal Sahib. This manji  was granted to Baba Rang Das Bhandari who originally hailed from Batala but got settled in Gharuan village after the bestowing upon of ‘manji’ by Guru Sahib. It is understood that a total of 22 ‘manjis’ and 124 ‘pihreys’ were created for propagating ‘Gurmat’ and teachings of Shri Guru Nanak Dev ji throughout the country at the holy city of Goindwal Sahib by Shri Guru Amardass ji. Baba Rangdas Bhandari being a devout person did his task to the best and spread the message of Sikhism far and wide from his seat in Village Gharuan.

Baba Nand Lal ji was son of Baba Rangdass Bhandari who worked with even more commitment for propagating Sikhism in and around the region of Gharuan. Gharuan became a major centre of Sikh faith with Baba Nand Lal ji doing his duty diligently after Baba Rangdass Bhandari. However, Baba Nand Lal ji was noticed by Mughal rulers of Sirhind and was sought to be arrested and assassinated. However, as the tale goes, Baba Nand Lal who had left Gharuan village by the time forces of Nawab of Sirhind arrived to arrest him, was not to be found even at nearby village ‘Bet’ when he had taken refuge. Only a blanket of Baba Nand Lal was recovered by Mughal Forces, establishing the place and area as the land of martyrdom of Baba Nand Lal ji. Since then Baba Nand Lal ji has been referred to as eternal martyr by the village and surrounding population and every year huge congregations and processions mark the martyrdom of Baba Nand Lal ji who became another example of  valiant resistance to Mughal repression and selfless service and commitment to Sikhism and its propagation.

This village is in the Puadh region of Punjab. It belongs to Kharar development block of the Mohali district. Demographics - Population includes 3324 males and 2978 female residents. Out of the total population of 6302 residents 1728 are registered as scheduled caste. For land use out of the total 1429 hectares 1255 hectares are cultivated by 965 tubewells.

Additional Details