Description

ਪਿੰਡ ਦਾ ਇਤਿਹਾਸ: ਆਦਮਪੁਰ ਤੋਂ ਕਰੀਬ ਚਾਰ ਕਿਲੋਮੀਟਰ ਦੂਰੀ 'ਤੇ ਸਥਿਤ ਪਿੰਡ ਡਮੁੰਡਾ, ਸੂਰਬੀਰ ਯੋਧਿਆਂ ਦਾ ਪਿੰਡ ਹੈ। ਪਿੰਡ ਦੇ ਬਜ਼ੁਰਗਾਂ ਮੁਤਾਬਿਕ, ਮਹਾਰਾਜਾ ਰਣਜੀਤ ਸਿੰਘ ਵੱਲੋਂ ਥਾਪੇ ਛੇਵੇਂ ਸਰਦਾਰ ਖੜਕ ਸਿੰਘ, ਬੱਬਰ ਅਕਾਲੀ ਲਹਿਰ ਸਮੇਂ ਬੱਬਰ ਬਚਿੰਤ ਸਿੰਘ ਅਤੇ ਸਾਰਾਗੜ੍ਹੀ ਦੀ ਲੜ੍ਹਾਈ ਵਿੱਚ ਹਜ਼ਾਰਾਂ ਪਠਾਣਾਂ ਦੇ ਹਮਲੇ ਦਾ ਬੜੀ ਦਲੇਰੀ ਨਾਲ ਮੁਕਾਬਲਾ ਕਰਨ ਵਾਲੇ ਸ਼ਹੀਦ ਜੀਵਨ ਸਿੰਘ ਅਤੇ ਸ਼ਹੀਦ ਗੁਰਮੁੱਖ ਸਿੰਘ ਇਸ ਪਿੰਡ ਦੇ ਹੋਏ ਹਨ, ਜਿਨ੍ਹਾਂ ਦੀ ਯਾਦ ਵਿੱਚ ਇਸ ਪਿੰਡ ਦੇ ਸਮਾਜ ਸੇਵੀ ਵੱਲੋਂ ਸ਼ਹੀਦੀ ਸਮਾਰਟ ਤੇ ਖੇਡ ਗਰਾਊਂਡ, ਆਦਮਪੁਰ ਤੋਂ ਸਿਵਲ ਏਅਰਪੋਰਟ ਨੂੰ ਵਾਇਆ ਕੰਦੋਲਾ ਡਮੁੰਡਾ ਬਣਨ ਵਾਲੀ ਚਾਰ ਮਾਰਗੀ ਸੜਕ 'ਤੇ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਵਰਲਡ ਬੈਂਡ ਦੇ ਵਿੱਤੀ ਸਲਾਹਕਾਰ ਬਗੀਚਾ ਸਿੰਘ (ਪਦਮ ਭੂਸ਼ਨ ਅਵਾਰਡੀ) ਇਸੇ ਪਿੰਡ ਦੇ ਸਨ।

ਉੱਘੀਆਂ ਪ੍ਰਮੁੱਖ ਸ਼ਖ਼ਸੀਅਤਾਂ: ਮਹਾਰਾਜਾ ਰਣਜੀਤ ਸਿੰਘ ਵੱਲੋਂ ਸੌਂਪਿਆ ਛੇਵਾਂ ਸ. ਖੜਕ ਸਿੰਘ ਜਿਨ੍ਹਾਂ ਦੇ ਵੰਸ਼ ਵਿੱਚੋਂ ਜਤਿੰਦਰ ਮਿਨਹਾਸ ਸਮਾਜ ਸੇਵੀ ਹਨ। ਹਰਕਿਸ਼ਨ ਸਿੰਘ ਆਈਏਐਸ, ਨਿਰਮਲ ਸਿੰਘ ਡੀਐਸਪੀ (ਸੀਆਰਪੀ), ਪ੍ਰਿੰਸੀਪਲ ਨਿਸ਼ਾਨ ਸਿੰਘ, ਨਾਨਕ ਸਿੰਘ ਜਨਰਲ ਸਕੱਤਰ ਸਹਿਕਾਰੀ ਸਭਾ, ਕੈਪਟਨ ਤਜਿੰਦਰ ਸਿੰਘ, ਹਰੀ ਸਿੰਘ ਮੰਡੀ ਸੁਪਰਵਾਈਜ਼ਰ, ਸੰਤੋਖ ਸਿੰਘ ਪਟਵਾਰੀ ਆਦਿ।

ਪਿੰਡ ਵਿੱਚ ਮਿਲੀਆਂ ਸਹੂਲਤਾਂ: ਪਿੰਡ ਵਿੱਚ ਆਂਗਣਵਾੜੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਸਿੱਖਿਆ ਦੀਆਂ ਸੇਵਾਵਾਂ ਪ੍ਰਦਾਨ ਕਰਵਾ ਰਿਹਾ ਹੈ। ਪਿੰਡ ਵਿੱਚ ਸ਼ੁੱਧ ਪੀਣ ਵਾਲੀ ਟੈਂਕੀ, ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸਭਾ, ਡਾਕਖਾਨਾ, ਨੌਜਵਾਨਾਂ ਲਈ ਜਿੰਮ, ਜੰਙ ਘਰ, ਸਟਰੀਟ ਲਾਈਟਾਂ, ਸੋਲਰ ਲਾਈਟਾਂ, ਸਰਕਾਰੀ ਡਿਸਪੈਂਸਰੀ, ਸਿਲਾਈ ਸੈਂਟਰ, ਕੰਪਿਊਟਰ ਸੈਂਟਰ, ਲਾਇਬ੍ਰੇਰੀ, ਪਿੰਡ ਵਿੱਚ ਤਕਰੀਬਨ 80 ਫ਼ੀਸਦੀ ਇੰਟਰਲਾਕਿੰਗ ਦੀਆਂ ਗਲੀਆਂ ਬਣੀਆਂ ਹੋਈਆਂ ਹਨ। ਐਨ. ਆਰ. ਆਈ. ਵੀਰਾਂ ਦੀ ਮਦਦ ਨਾਲ ਪਿੰਡ ਵਿੱਚ ਸਵਾ ਕਰੋੜ ਦੀ ਲਾਗਤ ਨਾਲ ਪੈਣ ਵਾਲੇ ਸੀਵਰੇਜ਼ ਦਾ ਕੰਮ ਚੱਲ ਰਿਹਾ ਹੈ।

ਪਿੰਡ ਵਾਸੀਆਂ ਦੀਆਂ ਮੰਗਾਂ: ਪਿੰਡ ਵਾਲੀਆਂ ਨੇ ਮੰਗ ਕੀਤੀ ਕਿ ਪਿੰਡ ਦੀਆਂ ਰਹਿੰਦੀਆਂ ਗਲੀਆਂ ਪੱਕੀਆਂ ਕੀਤੀਆਂ ਜਾਣ, ਛੱਪੜਾਂ ਦੀ ਸਫ਼ਾਈ ਕਰਵਾਈ ਜਾਵੇ, ਪਿੰਡ ਦੀ ਫਿਰਨੀ ਨੂੰ ਬਣਾਇਆ ਜਾਵੇ ਅਤੇ ਸਕੂਲ ਨੂੰ ਅਪਗਰੇਡ ਕੀਤਾ ਜਾਵੇ।

This village is in the Doaba region of Punjab. It belongs to Adampur development block of the Jalandhar district. Demographics - Population includes 923 males and 957 female residents. Out of the total population of 1880 residents 529 are registered as scheduled caste. For land use out of the total 397 hectares 338 hectares are cultivated by 338 tubewells.

Social Media Pages