Description

ਪਿੰਡ ਦਾ ਇਤਿਹਾਸ

ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਛਾਪਿਆਂਵਾਲੀ ਮਲੋਟ ਤੋਂ ਸ਼੍ਰੀ ਗੰਗਾਨਗਰ ਜਾਣ ਵਾਲੀ ਡਿਫੈਂਸ ਸੜਕ 'ਤੇ ਵਸਿਆ ਹੈ। ਇਹ ਪਿੰਡ ਮੁਲਕ ਦੀ ਆਜ਼ਾਦੀ ਤੋਂ ਪਹਿਲੋਂ ਮੁਸਲਮਾਨਾਂ ਦਾ ਹੁੰਦਾ ਸੀ, ਜਦੋਂਕਿ ਦੇਸ਼ ਦੇ ਬਟਵਾਰੇ ਮਗਰੋਂ ਇੱਥੇ ਵੱਸਦੇ ਮੁਸਲਮਾਨ ਪਾਕਿਸਤਾਨ ਚਲੇ ਗਏ। ਪਾਕਿਸਤਾਨ ਤੋਂ ਵੱਖ ਵੱਖ ਜਾਤਾਂ ਦੇ ਲੋਕ ਜੋ ਬਟਵਾਰੇ ਵੇਲੇ ਉੱਜੜ ਕੇ ਆਏ, ਉਹ ਪਿੰਡ ਛਾਪਿਆਂਵਾਲੀ ਆਣ ਵੱਸੇ। ਮੌਜੂਦਾ ਸਮੇਂ ਵਿੱਚ ਇਸ ਪਿੰਡ ਵਿੱਚ ਤਿੰਨ ਪੱਤੀਆਂ ਪੱਤੀ ਬਹਾਵਲਪੁਰੀਆ, ਪੱਤੀ ਲਹੌਰੀਆ ਤੇ ਪੱਤੀ ਲਾਇਲਪੁਰੀਆ ਹਨ, ਜੋ ਪਾਕਿਸਤਾਨ ਦੇ ਪਿੰਡਾਂ ਦੇ ਨਾਵਾਂ 'ਤੇ ਹੀ ਬੱਝੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਮੁਕੰਦ ਲਾਲ ਸ਼ਰਮਾ ਦਾ ਪਰਿਵਾਰ ਹੀ ਹੈ, ਜੋ 1947 ਤੋਂ ਪਹਿਲਾਂ ਦਾ ਇਸ ਪਿੰਡ ਵਿੱਚ ਵੱਸ ਰਿਹਾ ਹੈ।

ਉੱਘੀਆਂ ਪ੍ਰਮੁੱਖ ਸ਼ਖ਼ਸੀਅਤਾਂ

ਪਿੰਡ ਦੀਆਂ ਜੇਕਰ ਉੱਘੀਆਂ ਸ਼ਖ਼ਸੀਅਤਾਂ ਦੀ ਗੱਲ ਕਰ ਲਈਏ ਤਾਂ, ਉਨ੍ਹਾਂ ਵਿੱਚ ਜਸਬੀਰ ਸਿੰਘ ਸੇਖੋਂ ਜੀ.ਟੀ.ਬੀ ਖ਼ਾਲਸਾ ਕਾਲਜ ਦੇ ਟਰੱਸਟੀ, ਕੁਲਦੇਵ ਸਿੰਘ ਬੈਂਕ ਮੈਨੇਜਰ, ਹਰਜੀਤ ਸਿੰਘ ਬੈਂਕ ਮੈਨੇਜਰ, ਬੇਅੰਤ ਸਿੰਘ ਸੇਖੋਂ, ਲਛਮਣ ਸਿੰਘ ਈ.ਟੀ.ਓ, ਸੀਤਲ ਸਿੰਘ ਐੱਸ.ਐੱਚ.ਓ, ਜਸਵੰਤ ਸਿੰਘ ਪੁਲਿਸ ਇੰਸਪੈਕਟਰ, ਧਾਰਮਿਕ ਸ਼ਖ਼ਸੀਅਤ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ, ਮਹੇਸ਼ਇੰਦਰ ਸਿੰਘ ਸੰਧੂ ਏ.ਆਰ ਸਹਿਕਾਰੀ ਸਭਾਵਾਂ, ਅਮਰਿੰਦਰ ਸਿੰਘ ਸ਼ਿਲਪੀ ਆਰਟਿਸਟ, ਸੂਬੇਦਾਰ ਕਰਮ ਸਿੰਘ, ਸੂਬੇਦਾਰ ਬਲਕਾਰ ਸਿੰਘ, ਬਿਜਲੀ ਬੋਰਡ ਦੇ ਵਿੱਚ ਇਮਾਨਦਾਰ ਐਸ.ਡੀ.ਓ ਜੋਧਬੀਰ ਸਿੰਘ ਜੋਸਨ, ਅਨੂਪ ਸਿੰਘ ਸਿੱਧੂ, ਪੱਤਰਕਾਰ ਜੱਜ ਸ਼ਰਮਾ, ਅਰਸ਼ਦੀਪ ਸਿੰਘ ਸੇਖੋਂ ਬਾਕਸਿੰਗ ਦੇ ਨੈਸ਼ਨਲ ਖਿਡਾਰੀ, ਪਰਵਿੰਦਰ ਸਿੰਘ ਐਸ.ਡੀ.ਓ, ਕਸ਼ਮੀਰ ਸਿੰਘ ਐਸ.ਐਚ.ਓ ਆਦਿ ਹਨ। ਇਸ ਤੋਂ ਇਲਾਵਾ ਜਗਦੀਸ਼ ਸਿੰਘ ਸੇਖੋਂ ਅਮਰੀਕਾ ਵਾਸੀ ਪਿੰਡ ਦੇ ਹੀ ਜੰਮਪਲ ਹਨ ਅਤੇ ਲਗਭਗ 40 ਫ਼ੀਸਦੀ ਹੋਰ ਲੋਕ ਬਾਹਰਲੇ ਮੁਲਕਾਂ ਵਿੱਚ ਸੈਟਲ ਹਨ।

ਪਿੰਡ ਵਿੱਚ ਮਿਲਦੀਆਂ ਸਹੂਲਤਾਂ

ਪਿੰਡ ਵਿਚ ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ, ਗੁਰੂ ਤੇਗ਼ ਬਹਾਦਰ ਖ਼ਾਲਸਾ ਗਰੁੱਪ ਆਫ਼ ਇੰਸਟੀਚਿਊਟ ਤੋਂ ਇਲਾਵਾ ਟੈਕਨੋ ਆਈ.ਟੀ.ਆਈ ਅਤੇ ਗੁਰੂ ਨਾਨਕ ਦੇਵ ਪਬਲਿਕ ਸਕੂਲ ਹੈ, ਜੋ ਬੱਚਿਆਂ ਨੂੰ ਚੰਗੀ ਵਿੱਦਿਆ ਪ੍ਰਦਾਨ ਕਰ ਰਹੇ ਹਨ। ਇਸ ਤੋਂ ਇਲਾਵਾ ਇੱਕ ਆਂਗਣਵਾੜੀ ਸੈਂਟਰ ਵੀ ਪਿੰਡ ਵਿੱਚ ਮੌਜੂਦ ਹੈ। ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਉਚਿੱਤ ਪ੍ਰਬੰਧ ਹੈ। ਛੱਪੜ ਦੀ ਚਾਰਦੀਵਾਰੀ, ਸੋਲਰ ਲਾਈਟਾਂ ਲੱਗੀਆਂ ਹੋਈਆਂ ਹਨ, ਬਿਜਲੀ ਪਾਣੀ ਦਾ ਪੂਰਾ ਪ੍ਰਬੰਧ ਹੈ ਅਤੇ ਸਮੇਂ-ਸਮੇਂ ਦੀਆਂ ਪੰਚਾਇਤਾਂ ਵੱਲੋਂ ਪਿੰਡ ਵਿੱਚ ਹੋਰ ਅਨੇਕਾਂ ਵਿਕਾਸ ਕਾਰਜ ਕਰਵਾਏ ਗਏ ਹਨ।

ਪਿੰਡ ਵਾਸੀਆਂ ਦੀਆਂ ਮੁੱਖ ਮੰਗਾਂ

ਪਿੰਡ ਵਿਚ ਪਸ਼ੂ ਡਿਸਪੈਂਸਰੀ ਨਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਪਸ਼ੂਆਂ ਦੇ ਇਲਾਜ ਲਈ ਮੁਸ਼ਕਿਲ ਆਉਂਦੀ ਹੈ। ਲੋਕਾਂ ਦੀ ਮੰਗ ਹੈ ਕਿ ਪਿੰਡ ਵਿੱਚ ਪਸ਼ੂ ਡਿਸਪੈਂਸਰੀ ਬਣਾਈ ਜਾਵੇ ਅਤੇ ਨਹਿਰੀ ਪਾਣੀ ਦੀ ਘਾਟ ਨੂੰ ਦੂਰ ਕੀਤਾ ਜਾਵੇ।

This village is in the Malwa region of Punjab. It belongs to Malout development block of the Muktsar district. Demographics - Population includes 1288 males and 1187 female residents. Out of the total population of 2475 residents 1484 are registered as scheduled caste. For land use out of the total 962 hectares 885 hectares are cultivated by 0 tubewells.

Social Media Pages