Description

ਪਿੰਡ ਦਾ ਇਤਿਹਾਸ: ਪਿੰਡ ਭਲੂਰ, ਇੱਕ ਪਾਸੇ ਤਾਂ ਜ਼ਿਲ੍ਹਾ ਫ਼ਰੀਦਕੋਟ ਨਾਲ ਲੱਗਦਾ ਹੈ ਅਤੇ ਦੂਜੇ ਪਾਸੇ ਫ਼ਿਰੋਜ਼ਪੁਰ ਨਾਲ। ਇਸ ਪਿੰਡ ਦੇ ਇਤਿਹਾਸ 'ਤੇ ਜੇਕਰ ਝਾਤ ਮਾਰੀਏ ਤਾਂ, ਪਿੰਡ ਦੇ ਬਜ਼ੁਰਗਾਂ ਦੇ ਮੁਤਾਬਿਕ ਇਸ ਪਿੰਡ ਨੂੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਪੁੱਤਰ ਸੰਤ ਭਾਈ ਦੇਸ ਰਾਜ ਜੀ ਨੇ 1755 ਵਿੱਚ ਪਿੰਡ ਫੇਰੀ ਪਾਈ ਸੀ। ਬਜ਼ੁਰਗ ਦੱਸਦੇ ਹਨ ਕਿ 1780 ਵਿੱਚ ਪਿੰਡ ਦੇ ਨੇੜੇ ਇੱਕ ਖੂਹ ਬਣਵਾਇਆ ਗਿਆ ਸੀ, ਜੋ ਇਸ ਵੇਲੇ ਵੀ ਮੌਜੂਦਾ ਹੈ ਅਤੇ ਪਿੰਡ ਵਾਸੀਆਂ ਨੇ ਖੂਹ ਦੀ ਹੋਂਦ ਬਚਾਈ ਹੈ। ਇਸ ਖੂਹ ਦੇ ਨਾਲ ਪਿੰਡ ਵਾਸੀਆਂ ਨੇ ਬਹਿਲ ਖਲੋਣ ਨੂੰ ਜਗ੍ਹਾ ਬਣਾਈ ਹੋਈ ਹੈ। ਇਸ ਤੋਂ ਇਲਾਵਾ ਪਿੰਡ ਵਿੱਚ 7 ਗੁਰਦੁਆਰੇ, ਮੰਦਰ ਅਤੇ ਇੱਕ ਮਸੀਤ ਹੈ।

ਪਿੰਡ ਦੀ ਬਣਤਰ: ਜਾਣਕਾਰੀ ਦੇ ਮੁਤਾਬਿਕ, ਪਿੰਡ ਭਲੂਰ ਵਿੱਚ ਕੁੱਲ 11 ਵਾਰਡ ਹਨ। ਇਸ ਤੋਂ ਇਲਾਵਾ ਇਹ ਪਿੰਡ ਦੀਆਂ 5 ਪੱਤੀਆਂ ਹਨ, ਜਿਨ੍ਹਾਂ ਵਿੱਚ ਆਲ੍ਹਾ, ਬੱਗਾ ਦੁੱਨਾ, ਵਜੀਦ ਅਤੇ ਗੋਧਾ ਪੱਤੀ ਆਦਿ ਸ਼ਾਮਿਲ ਹਨ।

ਉੱਘੀਆਂ ਨਾਮਵਰ ਸ਼ਖ਼ਸੀਅਤਾਂ: ਇਸ ਪਿੰਡ ਦੀਆਂ ਜੇਕਰ ਨਾਮਵਰ ਸ਼ਖ਼ਸੀਅਤਾਂ ਦੀ ਗੱਲ ਕਰ ਲਈਏ ਤਾਂ, ਜਸਲੀਨ ਕੌਰ ਪੀ.ਸੀ.ਐਸ, ਸਮਿੰਦਰ ਭਲੂਰੀਆ ਚਿੱਤਰਕਾਰ, ਸਾਹਿੱਤਕਾਰ ਜਸਵੀਰ ਭਲੂਰੀਆ, ਤੇਜਾ ਸਿੰਘ ਸ਼ੌਂਕੀ ਲੋਕ ਕਵੀ, ਸਵ. ਕੁਲਦੀਪ ਸਿੰਘ ਬਰਾੜ ਡਿਪਟੀ ਡਾਇਰੈਕਟਰ ਵੈਟਰਨਰੀ ਪੀਏਯੂ, ਸੁਖਦੇਵ ਸਿੰਘ ਬਰਾੜ, ਸੁਖਮੰਦਰ ਸਿੰਘ, ਭਗਵਾਨ ਸਿੰਘ, ਮਨਜੀਤ ਸਿੰਘ ਬੰਬ, ਮਨਜੀਤ ਸਿੰਘ ਬੈਂਕ ਮੈਨੇਜਰ, ਸਾਧੂ ਸਿੰਘ ਬਰਾੜ ਬੀ. ਐਸ. ਸੀ. ਐਗਰੀਕਲਚਰ, ਜ਼ੈਲਦਾਰ ਬੀਰ ਇੰਦਰਪਾਲ ਸਿੰਘ ਐਡਵੋਕੇਟ, ਐਡਵੋਕੇਟ ਜੀਵਨਜੋਤ ਕੌਰ, ਸਟੇਟ ਐਵਾਰਡੀ ਅਧਿਆਪਕ ਮਿਹਰ ਸਿੰਘ ਸੰਧੂ, ਡਾ. ਰਵਿੰਦਰ ਭਲੂਰੀਆ ਪੀ. ਯੂ. ਲੁਧਿਆਣਾ, ਕ੍ਰਿਸ਼ਨ ਸਿੰਘ ਮਾਹਲਾ ਜੀਓਜੀ, ਰਾਜਵੀਰ ਸਿੰਘ ਭਲੂਰੀਆ, ਬੇਅੰਤ ਗਿੱਲ ਸਾਹਿੱਤਕਾਰ, ਅਨੰਤ ਗਿੱਲ ਲੇਖਕਾ, ਸਨਮਵੀਰ ਕੌਰ ਬਾਲ ਲੇਖਕਾ ਆਦਿ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਨ।

ਵਿੱਦਿਅਕ ਸੰਸਥਾਵਾਂ: ਪਿੰਡ ਭਲੂਰ ਦੇ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦੋ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਤਿੰਨ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਹਨ।

ਪਿੰਡ ਵਿੱਚ ਮੌਜੂਦਾ ਸਹੂਲਤਾਂ: ਸਹੂਲਤਾਂ ਦੀ ਜੇਕਰ ਗੱਲ ਕਰ ਲਈਏ ਤਾਂ, ਪਿੰਡ ਵਿੱਚ ਸਹਿਕਾਰੀ ਬੈਂਕ ਤੋਂ ਇਲਾਵਾ ਇੱਕ ਹੋਰ ਬੈਂਕ, ਡਾਕਘਰ, ਸਹਿਕਾਰੀ ਸੁਸਾਇਟੀ, ਵਾਟਰ ਵਰਕਸ, ਸਿਹਤ ਸਹੂਲਤਾਂ ਵਾਸਤੇ ਡਿਸਪੈਂਸਰੀ। ਇਸੇ ਡਿਸਪੈਂਸਰੀ ਵਿੱਚ ਲਾਈਫ਼ ਲਾਈਨ ਸੰਸਥਾ ਵੱਲੋਂ ਇੱਕ ਏ.ਸੀ. ਜਰਨਲ ਵਾਰਡ ਅਤੇ ਅਪਰੇਸ਼ਨ ਥੀਏਟਰ ਹੈ, ਜਿਸ ਨੂੰ ਬਾਬਾ ਤਾਰਾ ਸਿੰਘ ਰਜਿੰਦਰ ਸਿੰਘ ਬੇਦੀ ਹਸਪਤਾਲ ਦਾ ਨਾਂਅ ਦਿੱਤਾ ਗਿਆ ਹੈ। ਲੋੜਵੰਦ ਮਰੀਜ਼ਾ ਨੂੰ ਸੰਸਥਾ ਵੱਲੋਂ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਅਤੇ ਡਾ. ਰਾਜੇਸ਼ ਅਰੋੜਾ ਬਤੌਰ ਡਾਕਟਰ ਅਤੇ ਗੁਰਤੇਜ ਸਿੰਘ ਫਾਰਮਾਸਿਸਟ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਪਿੰਡ ਵਿੱਚ ਗੈੱਸ ਏਜੰਸੀ, ਪੈਟਰੋਲ ਪੰਪ ਅਤੇ ਇੱਟਾਂ ਦੇ ਕਈ ਭੱਠੇ ਮੌਜੂਦ ਹਨ।

ਸਮੱਸਿਆਵਾਂ ਅਤੇ ਮੰਗਾਂ: ਪਿੰਡ ਦੀਆਂ ਜੇਕਰ ਸਮੱਸਿਆਵਾਂ ਦੀ ਗੱਲ ਕਰ ਲਈਏ ਤਾਂ, ਪਿੰਡ ਭਲੂਰ ਤੋਂ ਅਲੱਗ ਅਲੱਗ ਜਾਣ ਵਾਲੇ ਰਸਤੇ ਕੱਚੇ ਹਨ। ਪਿੰਡ ਦੀ ਬਹੁਤ ਸਾਰੀ ਜ਼ਮੀਨ ਨਹਿਰੀ ਪਾਣੀ ਤੋਂ ਸੱਖਣੀ ਹੈ। ਗੰਦੇ ਪਾਣੀ ਦੇ ਨਿਵਾਸੀ ਵਾਸਤੇ ਪੂਰੇ ਪ੍ਰਬੰਧ ਨਹੀਂ ਹਨ ਅਤੇ ਪਾਰਕ ਦਾ ਕੰਮ ਵੀ ਅਧੂਰਾ ਹੈ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਪਿੰਡ ਭਲੂਰ ਤੋਂ ਜਾਣ ਵਾਲੇ ਵੱਖ-ਵੱਖ ਪਿੰਡਾਂ ਨੂੰ ਲਿੰਕ ਰਸਤੇ ਕੱਚੇ ਹਨ, ਉਨ੍ਹਾਂ ਨੂੰ ਸੜਕਾਂ ਦਾ ਰੂਪ ਦਿੱਤਾ ਜਾਵੇ। ਜ਼ਮੀਨਾਂ ਵਾਸਤੇ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਪੂਰਾ ਕਰਿਆ ਜਾਵੇ ਅਤੇ ਨਰੇਗਾ ਸਕੀਮ ਤਹਿਤ ਬਣਨ ਵਾਲਾ ਪਾਰਕ ਦਾ ਕਾਰਜ ਪੂਰਾ ਕੀਤਾ ਜਾਵੇ।

This village is in the Malwa region of Punjab. It belongs to Baghapurana development block of the Moga district. Demographics - Population includes 3273 males and 2911 female residents. Out of the total population of 6184 residents 1566 are registered as scheduled caste. For land use out of the total 2613.96 hectares 2427.8 hectares are cultivated by 1220 tubewells.

Social Media Pages