Description

ਕੋਈ ਵੀ ਕੌਮ ਉਨ੍ਹਾਂ ਸ਼ਹੀਦਾ ਅਤੇ ਅਜਾਦੀ ਘੁਲਾਟੀਆਂ ਨੂੰ ਭੁਲਣ ਦਾ ਹੋਸਲਾ ਨਹੀ ਕਰ ਸਕਦੀ ਜਿਨ੍ਹਾਂ ਨੇ ਸਾਡੇ ਸਾਰਿਆ ਦੀ ਆਜਾਦੀ ਲਈ ਫਾਂਸੀ ਦੇ ਤਖਤੇ ਨੂੰ ਚੁੰਮਿਆ ਹੋਵੇ। ਇਹ ਜਰੂਰੀ ਫਰਜ ਬਣਦਾ ਹੈ ਕਿ ਉਨ੍ਹਾਂ ਦੇ ਆਦਰ ਸਤਿਕਾਰ ਅਤੇ ਅਮਰਯਾਦ ਲਈ ਉਨ੍ਹਾਂ ਦੇ ਸ਼ਹੀਦੀ ਸਮਾਰਕ ਬਣਾਈਏ ਤਾਂ ਜੋ ਇਹ ਆਉਣ ਵਾਲੀਆਂ ਪੀੜੀਆਂ ਲਈ ਹੌਂਸਲੇ ਅਤੇ ਪ੍ਰੇਰਣਾ ਸਰੋਤ ਬਣਨ।

ਇਸ ਦੇ ਪਿਛੋਕੜ ਮੁਤਾਬਕ ਪੰਜਾਬ ਸਰਕਾਰ ਨੇ ਐੰਗਲੋ ਸਿੱਖ ਵਾਰ ਮੈਮੋਰੀਅਲ ਫਿਰੋਜਸ਼ਾਹ ਵਿਖੇ ਬਹਾਦਰ ਪੰਜਾਬੀਆਂ ਦੀ ਯਾਦ ਅਮਰ ਰੱਖਣ ਲਈ ਬਣਾਇਆ ਹੈ ਜਿਨ੍ਹਾਂ ਨੇ ਅੰਗਰੇਜੀ ਫੌਜ ਵਿਰੁੱਧ ਮੁਦਕੀ, ਫਿਰੋਜਸ਼ਾਹ, ਸਭਰਾਉ ਅਤੇ ਚਿਲਿਆਵਾਲਾ ਵਿਖੇਂ ਬਹਾਦਰੀ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ।

ਸਾਲ 1845 ਵਿਚ ਅੰਗਰੇਜੀ ਫੌਜ ਅਤੇ ਸਿੱਖਾਂ ਦੀ ਪਹਿਲੀ ਜੰਗ ਮੁਦਕੀ ਵਿਖੇ 18 ਦਸੰਬਰ ਨੂੰ 1845 ਨੂੰ ਹੋਈ । ਲੜਾਈ ਵਿਚ ਸਿੱਖਾਂ ਦੀ ਬਹਾਦਰੀ ਅਤੇ ਅਨੁਸ਼ਾਸਨ ਬਾਰੇ ਦੁਸ਼ਮਣ ਨੇ ਵੀ ਸਿਫਤ ਕੀਤੀ । ਦੂਸਰੀ ਲੜਾਈ ਫਿਰੋਜਸ਼ਾਹ ਵਿਖੇ 21-22 ਦਸੰਬਰ 1845 ਨੂੰ ਹੋਈ । ਅੰਗਰੇਜੀ ਫੌਜ ਆਪਣੇ ਕਮਾਂਡਰ-ਇਨ-ਚੀਫ ਸਰ ਚਾਰਲਸ ਗਠ ਦੀ ਕਮਾਂਡ ਹੇਠ ਲੜ ਰਹੀ ਸੀ ਜਿਸ ਦਾ ਇਨਾ ਨੁਕਸਾਨ ਹੋਇਆ ਕਿ ਇੰਗਲੈਂਡ ਵਿਚ ਕੋਹਰਾਮ ਮਚ ਗਿਆ ।

ਉਨ੍ਹਾਂ ਦੇ 748 ਸੈਨਿਕ ਸਾਰੇ ਗਏ ਜਿਨ੍ਹਾਂ ਵਿਚੋ 54 ਅਫਸਰ ਅਤੇ 1625 ਸੈਨਿਕ ਫਿਰੋਜਸ਼ਾਹ ਵਿਖੇ ਜਖਮੀ ਹੋਏ । ਤੀਸਰੀ ਲੜਾਈ ਸਭਰਾਉ ਵਿਖੇ 10 ਫਰਵਰੀ 1846 ਨੂੰ ਹੋਈ ਅਤੇ ਆਖਰੀ ਲੜਾਈ ਚੇਲਿਆਵਾਲੀ ਵਿਖੇ 13 ਜਨਵਰੀ 1849 ਨੂੰ ਹੋਈ । ਅੰਤ ਵਿਚ ਅੰਗਰੇਜਾਂ ਦੀ ਸਿੱਖਾਂ ਤੇ ਜਿੱਤ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਨਾਲ ਨਹੀ, ਬਲਕਿ ਸਿੱਖ ਜਰਨੈਲ ਤੇਜਾ ਸਿੰਘ ਦੀ ਬੇਈਮਾਨੀ/ਗੱਦਾਰੀ ਅਤੇ ਲਾਲ ਸਿੰਘ ਦੀ ਨਾ ਕਾਬਲੀਅਤ ਕਾਰਨ ਹੋਈ ।

ਅੰਗਰੇਜੀ ਕਮਾਂਡਰ-ਇਨ-ਚੀਫ ਗਫ ਜੋ ਨਿੱਜੀ ਤੌਰ ਤੇ ਇਹਨਾਂ ਲੜਾਇਆ ਦੀ ਨਿਗਰਾਨੀ ਕਰ ਰਹੇ ਸਨ, ਵਲੋਂ ਇਹ ਆਪਣੀ ਡਾਇਰੀ ਵਿਚ ਲਿਖਿਆ ਹੈ । ਕਾਨੂੰਨ ਹਾਰੇ ਦੁਸ਼ਮਣ ਦੀ ਸ਼ਾਨਦਾਰ ਬਹਾਦਰੀ ਬਾਰੇ ਨਿੱਜੀ ਵਿਚਾਰ ਲਿਖੱਣ ਤੋਂ ਰੋਕਦਾ ਹੈ ਅਤੇ ਉਹ ਐਲਾਨ ਕਰਦਾ ਹੈ ਕਿ ਬੰਦੀ ਹੋਣ ਤੋ ਬਚਣ ਲਈ ਉਸ ਦੇ ਦੇਸ਼ ਨੂੰ ਕੁਰਬਾਨੀਆ ਦੀ ਲੋੜ ਹੈ ।

ਸਮਰਪਿਤ ਸ਼ਰੀਰਾ ਦੇ ਇਸ ਡਰਾਉਣੇ ਕਤਲੇਆਮ ਦਾ ਉਹ ਗਵਾਹ ਹੈ ਅਤੇ ਰੋਇਆ ਹੈ । ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਫਿਰੋਜਸ਼ਾਹ ਮੈਮੋਰੀਅਲ ਕਮੇਟੀ ਦੇ ਵਾਈਸ ਚਾਂਸਲਰ ਡਾਕਟਰ ਐਸ. ਐਸ. ਰੰਧਾਵਾ ਦੀ ਰਹਿਨਮਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਆਰਕੀ ਟੈਕਟ ਮਿਸਟਰ ਐਚ.ਐਸ. ਚੋਪੜਾ ਵਲੋਂ ਡਿਜਾਈਨ ਕੀਤੀ ਜੀ.ਟੀ. ਰੋਡ ਤੇ ਰਾਜਸਥਾਨ ਕਨਾਲ ਅਤੇ ਸਰਹੰਦ ਫੀਡਰ ਦੇ ਕਿਨਾਰੇ ਪਲੇਟਫਾਰਮ ਤੇ ਤਿੰਨ ਮੰਜਲਾਂ ਇਮਾਰਤ ਬਣੀ ਹੈ ।

ਗਰਾਉਂਡ ਫਲੋਰ ਦੇ ਹਾਲ ਵਿਚ ਐੰਗਲੋ ਸਿੱਖ ਵਾਰ ਨਾਲ ਸਬੰਧਤ ਹਥਿਆਰ ਰੱਖੇ ਹਨ । ਸ਼ਾਹ ਮੁਹੰਮਦ ਅਤੇ ਘਨਿਰਾਮ ਦੀਆਂ ਵਾਰਾ ਦੇ ਹਵਾਲੇ ਤੋ ਸਿਖਾਂ ਦਾ ਇਤਿਹਾਸ ਕਾਂਸੇ ਉਪਰ ਅੱਖਰ ਗੋਦ ਕੇ ਲਿਖਿਆ ਹੈ । ਪੰਜਾਬ ਸਰਕਾਰ ਨੇ ਪਟਿਆਲਾ ਅਜਾਇਬ ਘਰ ਤੋ ਹਥਿਆਰ ਦਿੱਤੇ ਹਨ । ਹਾਲ ਵਿਚ ਮੁੱਦਕੀ, ਫਿਰੋਜਸ਼ਾਹ,ਸਭਰਾਉ ਅਤੇ ਚਿਲਿਆਵਾਲੀ ਚਾਰ ਲੜਾਈਆ ਦੀ ਪੇਟਿਗ ਲਗੀ ਹੈ । ਨਾਮਵਰ ਮਸ਼ਹੂਰ ਆਰਟਿਸਟ ਮਿਸਟਰ ਕ੍ਰਿਪਾਲ ਸਿੰਘ ਵਲੋਂ ਇਹ ਪੇੰਟਿਗਸ ਤਿਆਰ ਕੀਤੀਆ ਹਨ।

No nation can afford to forget the martyrs and freedom fighters who kissed the gallows for attainment of freedom for all of us. It is out bounden duty to hold them in high esteem and perpetuate their memories by raising befitting memorials so that these could serve as a source of inspiration and courage for our future generations. It was with this background that the Punjab Government constructed an Anglo Sikh War Memorial at Ferozeshah to perpetuate the memory of the brave Punjabis who laid down their lives fighting heroically against the British troops at Mudki Ferozeshah Sabhraon and Chellianwala. It was in 1845 that the first encounter between the Sikhs and the British troops took place at Mudki on December,18,1845 The gallantry the discipline of the Sikhs in the fight evoked admiration even of the enemies. The second encounter took place at Ferozeshah on December, 21,22,1845 The British troops fighting under the command of their commander-in-chief Sir Charles Gaugh sustained such heavy losses that it created a furore in England. They had 748 killed out of which 54 were officers and 1625 wounded at Ferozeshah. Lord Hardings. Governor General supervised the battle of Ferozeshah. The third encounter took place at Sabhraon on February 10,1846 and the last battle was fought at Chellianwala on January 13,1849. The ultimate victory of the British was not due to their superiority over the Sikh troops but it was due to the faint heartedness of S Tej Singh and incompetence of Lal Singh the Sikh Generals. The British Commanders in chief lord Gaugh who personally supervised all these battles had recorded in his diary. The Policy prevented me from recording my personal sentiments of the splendid gallantry of the fallen foe and I declare were if not from a conviction that my country’s good required the sacrifice. I could have wept to have witnessed the fearful slaughters of so devoted a body. The three storied imposing building raised over a platform near the banks of the Rajasthan Canal and Sirhind Feeder on the GT Road has been designed by Mr H S Chopra Senior Architect Punjab Agricultural University Ludhiana, under the guidance of DR MS Randhawa, the then Vice Chancellor who was also the Chairman f the Ferozeshah Memorial Committee set up by the Punjab Government. In the hall on the ground floor weapons relating to the period of the Anglo Sikh War are displayed. Quotes from WARS of Shah Mohammad and Cunningham’s History of the Sikhs are inscribed in Bronze. The Weapons have been donated by the Punjab Government from the Museum at Patiala. The hall has four paintings depicting the four battles of Mudki, Ferozeshah Sabhraon and Chellianwala. Mr Kirpal Singh a renowned artist prepared these paintings.

Additional Details