Description

ਮਾਝਾ (ਇਲਾਕਾ): ਇਹ ਸ਼ਬਦ ‘ਮੰਝਲਾ’ ਤੋਂ ਬਣਿਆ ਹੈ ਅਤੇ ਇਸ ਦਾ ਅਰਥ ਹੈ ਵਿਚਕਾਰਲਾ। ਆਪਣੇ ਰੂੜ੍ਹ ਰੂਪ ਵਿਚ ਇਹ ਪੰਜਾਬ ਦੇ ਮੱਧ ਵਾਲੇ ਭਾਗ ਲਈ ਵਰਤਿਆ ਜਾਂਦਾ ਹੈ। ਇਸ ਲਈ ਕਿਸੇ ਖ਼ਾਸ ਇਲਾਕੇ ਜਾਂ ਭੂਮੀ ਖੰਡ ਨੂੰ ਨਿਸਚਿਤ ਨਹੀਂ ਕੀਤਾ ਜਾ ਸਕਦਾ। ਵਖ ਵਖ ਵਿਦਵਾਨਾਂ ਨੇ ਇਸ ਦੀਆਂ ਸੀਮਾਵਾਂ ਦਾ ਸੰਕੋਚ ਅਤੇ ਵਿਸਤਾਰ ਕੀਤਾ ਹੈ। ਅਜੋਕੇ ਭਾਰਤੀ ਪੰਜਾਬ ਦੇ ਉਪਰਲੇ ਬਾਰੀ ਦੁਆਬ ਦੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਜਾਂਦਾ ਹੈ। ਪਾਕਿਸਤਾਨ ਦੇ ਹਿੱਸੇ ਆਏ ਉਪਰਲੇ ਰਚਨਾ ਦੁਆਬ ਦੇ ਲਾਹੌਰ , ਸ਼ੇਖੂਪੁਰਾ, ਗੁਜਰਾਂਵਾਲਾ ਅਤੇ ਸਿਆਲਕੋਟ ਜ਼ਿਲ੍ਹਿਆਂ ਨੂੰ ਵੀ ਮਾਝੇ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਸਥੂਲ ਰੂਪ ਵਿਚ ਬਿਆਸ ਅਤੇ ਚਨਾਬ ਦਰਿਆਵਾਂ ਦੇ ਉਤਰੀ ਭਾਗ ਦੀ ਧਰਤੀ ਨੂੰ ਮਾਝੇ ਵਿਚ ਸ਼ਾਮਲ ਕੀਤਾ ਜਾਂਦਾ ਹੈ। ਮੁੱਖ ਤੌਰ ’ਤੇ ਰਾਵੀ ਦਰਿਆ ਦੇ ਇਧਰ ਉਧਰ ਵਾਲੇ ਖੇਤਰ ਨੂੰ ਮਾਝਾ ਕਹਿਣਾ ਉਚਿਤ ਹੈ।

ਦਰਿਆਵਾਂ ਦੇ ਨੇੜੇ ਵਸੇ ਹੋਣ ਕਾਰਣ ਇਸ ਇਲਾਕੇ ਦੀ ਧਰਤੀ ਬੜੀ ਉਪਜਾਊ ਅਤੇ ਲੋਕੀਂ ਵੱਡੇ ਕਦ­ਕਾਠ ਵਾਲੇ ਹਨ। ਮੁਸਲਮਾਨ ਹਮਲਾਵਰਾਂ ਦੇ ਰਸਤੇ ਵਿਚ ਪੈਣ ਕਾਰਣ ਅਤੇ ਪੰਜਾਬ ਦੀ ਰਾਜਧਾਨੀ ਦੇ ਸਮੀਪ ਹੋਣ ਕਰਕੇ ਇਥੋਂ ਦੇ ਲੋਕਾਂ ਨੂੰ ਨਿੱਤ ਸੰਕਟ ਝੇਲਣੇ ਪੈਂਦੇ ਸਨ , ਇਸ ਲਈ ਇਥੋਂ ਦੇ ਵਸਨੀਕਾਂ ਦਾ ਸੁਭਾ ਬੜੀ ਨਿਡਰਦਾ ਅਤੇ ਬਹਾਦਰੀ ਵਾਲਾ ਹੋ ਗਿਆ।

ਸਿੱਖ ਇਤਿਹਾਸ ਨਾਲ ਇਹ ਖੇਤਰ ਵਿਸ਼ੇਸ਼ ਰੂਪ ਵਿਚ ਸੰਬੰਧਿਤ ਹੈ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦਾ ਜਨਮ ਸ਼ੇਖੂਪੁਰਾ ਜ਼ਿਲ੍ਹੇ ਦੇ ਪੁਰਾਣੇ ਪਿੰਡ‘ਤਲਵੰਡੀ ਰਾਇ ਭੋਇ ਭੱਟੀ ਕੀ’ (ਨਨਕਾਣਾ ਸਾਹਿਬ) ਵਿਚ ਹੋਇਆ। ਪਹਿਲੇ ਛੇ ਗੁਰੂ ਸਾਹਿਬਾਨ ਦਾ ਵਿਚਰਣ ਖੇਤਰ ਅਧਿਕਤਰ ਇਹੀ ਇਲਾਕਾ ਰਿਹਾ। ਸਿੱਖ ਧਰਮ ਦਾ ਕੇਂਦਰੀ ਸਥਾਨ ਅੰਮ੍ਰਿਤਸਰ (ਦਰਬਾਰ ਸਾਹਿਬ ਅਤੇ ਅਕਾਲ ਤਖ਼ਤ) ਇਸੇ ਖੇਤਰ ਵਿਚ ਹਨ। ਗੋਇੰਦਵਾਲ , ਤਰਨਤਾਰਨ ਅਤੇ ਕਰਤਾਰਪੁਰ (ਡੇਰਾ ਬਾਬਾ ਨਾਨਕ) ਆਦਿ ਧਾਰਮਿਕ ਨਗਰ ਇਸ ਇਲਾਕੇ ਵਿਚ ਸਥਿਤ ਹਨ। ਬਾਬਾ ਬੰਦਾ ਬਹਾਦਰ ਤੋਂ ਬਾਦ ਸਿੱਖ ਯੁੱਧ-ਵੀਰਾਂ ਨੇ ਜਨ-ਸੰਘਰਸ਼- ਅੰਦੋਲਨ ਮਾਝੇ ਤੋਂ ਹੀ ਚਲਾਇਆ ਸੀ। ਸਿੱਖ ਮਿਸਲਾਂਅਧਿਕਤਰ ਇਸੇ ਖਤੇਰ ਵਿਚੋਂ ਉਗਮੀਆਂ ਅਤੇ ਸਾਰੇ ਪੰਜਾਬ ਵਿਚ ਛਾ ਗਈਆਂ। ਸਿੱਖ ਸ਼ਹੀਦਾਂ ਦੇ ਹੈਰਾਨ ਕਰਨ ਵਾਲੇ ਸਾਕੇ ਲਾਹੌਰ ਨਗਰ ਵਿਚ ਹੋਏ। ਇਸੇ ਨਗਰ ਵਿਚਲਾ ਨਖ਼ਾਸ ਚੌਕ ਸਿੱਖ ਸ਼ਹੀਦਾਂ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਨਗਰ ਕੋਲੋਂ ਵਗਦੀ ਰਾਵੀ ਨਦੀ ਵਿਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਪ੍ਰਾਣਾਂ ਦਾ ਉਤਸਰਗ ਕੀਤਾ ਸੀ। ਛੋਟਾ ਘੱਲੂਘਾਰਾ ਮਾਝੇ ਵਿਚ ਹੋਇਆ ਸੀ। ਗੁਰਦੁਆਰਾ ਸੁਧਾਰ ਲਹਿਰ ਦਾ ਆਰੰਭ ਇਸੇ ਖੇਤਰ ਵਿਚ ਹੋਇਆ। ਨਨਕਾਣਾ ਸਾਹਿਬ , ਜਲਿਆਂ ਵਾਲਾ ਬਾਗ਼ਅਤੇ ਕਈ ਹੋਰ ਸ਼ਹੀਦੀ ਸਾਕੇ ਮਾਝੇ ਦੇ ਅਣਖੀਲੇ ਨਿਵਾਸੀਆਂ ਦੇ ਆਤਮ-ਬਲਿਦਾਨ ਦੇ ਗੌਰਵ-ਚਿੰਨ੍ਹ ਹਨ। ਇਹ ਖੇਤਰ ਸਿੱਖ ਧਰਮ ਦੀ ਜਨਮ ਭੂਮੀ ਹੈ। ਇਸ ਤੋਂ ਬਿਨਾ ਸਿੱਖ ਧਰਮ ਦੇ ਇਤਿਹਾਸ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ।

Majha (Punjabi: ਮਾਝਾ (Gurmukhi), ماجھا (Shahmukhi); Mājhā) is a region located in the central parts of the historical Punjab region split between India and Pakistan. It extends north from the right banks of the river Beas, and reaches as far north as the river Jhelum. People of the Majha region are given the demonym “Mājhī”. Most inhabitants of the region speak the Majhi dialect, which is the basis of the standard register of the Punjabi language. The most populous city in the area is Lahore on the Pakistani side and Amritsar on the Indian side of the border.

During the partition of India in 1947, the Majha region of Punjab was split between India and Pakistan when the Indian Punjab and Pakistani Punjab were formed. The Majha region of Indian State of Punjab covers the area between Beas and Ravi rivers, including the area on the north of Sutlej, after the confluence of Beas and Sutlej at Harike in Tarn Taran district, extending up to the Ravi River, which is all part of the Majha region in India.[4] This region contains fourteen districts of the Pakistani province of Punjab, including the cities of Lahore, Faisalabad,Sahiwal, Gujranwala, Gujrat, and Sialkot. Four districts of Indian state of Punjab – Amritsar, Tarn Taran, Gurdaspur, and Pathankot.

Location

Amritsar, Punjab, India