ਢੇਰ ਚਿਰ ਤੂੰ ਕੀਤੀਆਂ ਮਨਮਾਨੀਆਂ।
ਲੋਕ ਨਾ ਹੁਣ ਸਹਿ ਸਕਣ ਸ਼ੈਤਾਨੀਆਂ।
ਖਤਰਿਆਂ ਭਰਿਆ ਵਣਜ ਕੀਤਾ ਸਦਾ,
ਦੇਖੀਆਂ ਨਾ ਖੱਟੀਆਂ ਨਾ ਹਾਨੀਆਂ ।
ਸੌਂ ਨਹੀਂ ਸਕਦੇ ਕਦੇ ਮਿਰਜੇ ਹੀ ਇਹ,
ਲੜਨਗੇ, ਤੂੰ ਤੋੜ ਭਾਵੇਂ ਕਾਨੀਆਂ !!
ਵਾਰ ਦੇਵਾਂਗੇ ਉਹਨਾਂ ਤੋਂ ਜਿੰਦ ਵੀ,
ਗਮ ਜਿਹਨਾਂ ਪੀਂਤੇ ਮੇਰੇ ਦਿਲ- ਜਾਨੀਆਂ ।
ਬੋਝ ਹੇਠਾਂ ਝੁਕਦੀਆਂ ਜੋ ਗਰਦਨਾਂ ,
ਪਾ ਦਿਆਂ ਸਭ ਦੇ ਦੁਆਲੇ ਗਾਨੀਆਂ।
ਪੇਟ ਭੁੱਖੇ, ਪਾਟੀਆਂ ਲੀਰਾਂ ਚ' ਤਨ,
ਆਂਵਦੇ ਨਾ ਨਜ਼ਰ ਤੈਨੂੰ ਦਾਨੀਆਂ??
ਸੜਕ ਉੱਤੇ ਗੁਜ਼ਰ ਜਾਂਦੀ ਰਾਤ ਹੈ,
ਖੋਲ੍ਹ ਅੱਖਾਂ ਨਰਮ-ਦਿਲ ਦੇ ਬਾਨੀਆਂ।
ਹੱਕ ਸੱਚ "ਰੁਪਾਲ" ਨਾ ਜੋ ਲਿਖ ਸਕਣ ,
ਐਸੀਆਂ ਕਲਮਾਂ ਨੂੰ ਸਮਝੋ ਫਾਨੀਆਂ।
Add a review