ਸੱਜਣਾ ਬਾਝੋਂ ਕਾਹਦਾ ਸਾਵਣ ?
ਕਾਹਦਾ ਨੱਚਣ ਕਾਹਦਾ ਗਾਵਣ ?
ਬੱਦਲ ਅੰਬਰ ਘਿਰ ਆਏ ਨੇ,
ਦਿਲ ਮੇਰੇ ਨੂੰ ਮੂਲ ਨ ਭਾਵਣ।
ਮੋਰ ਖੁਸ਼ੀ ਵਿਚ ਪੈਲਾਂ ਪਾਂਦੇ,
ਰੂਹ ਮੇਰੀ ਨੂੰ ਖਿੱਚ ਨਾ ਪਾਵਣ।
ਨੈਣ ਨਿਮਾਣੇ ਬਰਸਣ ਏਦਾਂ,
ਵਰ੍ਹਦਾ ਮੀਂਹ ਪਿੱਛੇ ਛੱਡ ਜਾਵਣ।
ਹੰਝੂਆਂ ਪੱਲੂ ਗਿੱਲਾ ਕੀਤਾ,
ਬੱਚੇ ਜਿਉਂ ਮੀਂਹਾਂ ਵਿਚ ਨਾਵਣ।
ਬਿਰਹੋਂ ਤੇਰਾ ਮੈਂ ਖਾਂਦੀ ਹਾਂ,
ਲੋਕੀਂ ਖੀਰਾਂ ਪੂੜੇ ਖਾਵਣ।
ਕੰਨਾਂ ਨੂੰ ਸਦ ਪੈਣ ਭੁਲੇਖੇ,
ਸ਼ਾਇਦ ਉਹ ਬੂਹਾ ਖੜਕਾਵਣ ।
ਅੱਜ ਨਾ ਆਏ ਕਦ ਆਵਣਗੇ ,
ਹੁਣ ਤਾਂ ਦੇਹ ਵੀ ਲੱਗੇ ਦਾਵਣ।
Add a review