ਹਾਲੇ ਪੰਜਾਬ ਜਿਉਂਦਾ ਐ
ਇਹਨੂੰ ਮਰਿਆ ਨਾ ਸਮਝੋ,
ਇਹ ਵੀ ਨਾ ਸਮਝਿਓ ਕਿ
ਤੁਹਾਡੇ ਖਿਲਾਫ਼ ਕੋਈ ਬੋਲਦਾ ਨਹੀਂ
ਕਿਉਂਕਿ ਪੰਜਾਬੀ ਪੱਕੇ ਨੇ
ਜ਼ੁਬਾਨ ਦੇ ਕੇ ਕਦੇ ਮੁਕਰਦੇ ਨਹੀਂ
ਜੀਹਨੇ ਕਰਿਆ ਏ ਧੋਖਾ
ਉਹਨੂੰ ਦਿੰਦੇ ਨਾ ਮੌਕਾ
ਫਿਰ ਵੀ ਤੁਹਾਡੀ ਜਾਣਕਾਰੀ
ਲਈ ਦੱਸਣਾ ਤਾਂ ਬਣਦਾ ਹੈ
ਕਿ, ਪੰਜਾਬ ਹਾਲੇ ਜਿਉਂਦਾ ਐ
ਆਪਣੇ ਨਾਦਰਸ਼ਾਹੀ ਫਰਮਾਨਾਂ
ਰਾਹੀਂ ਤੁਸੀਂ ਡਰਾ ਨਹੀਂ ਸਕਦੇ
ਧਮਕਾ ਨਹੀਂ ਸਕਦੇ,
ਕਿਉਂਕਿ ਪੰਜਾਬ-ਪੰਜਾਬੀ ਤੇ
ਪੰਜਾਬੀਅਤ ਹਾਲੇ ਜਿਉਂਦੀ ਐ!
Add a review