ਬਹਾਨਾ ਬਣਾ ਕੇ ਤੋੜ'ਤਾ
ਲਹਿੰਦਾ ਤੇ ਚੜ੍ਹਦਾ ਪੰਜਾਬ
ਬੜੇ ਵੇਖੇ ਹੋਣੇ ਨੇ
ਸਾਡੇ ਬਜ਼ੁਰਗਾਂ ਨੇ ਖ਼ੁਆਬ
ਨਫ਼ਰਤਬਾਜ਼ਾਂ ਨੂੰ ਕੀ ਮਿਲਿਆ
ਪੰਜ-ਆਬ ਨੂੰ ਕਰਕੇ ਖ਼ਰਾਬ
ਗੋਰੇ ਤਾਂ ਐਵੇਂ ਬਹਾਨਾ ਸੀ
ਮਤਲਬ ਕੱਢ ਗਏ ਕਈ ਵੱਡੇ ਜਨਾਬ
ਪੰਜ ਦਰਿਆ ਸੀ ਜਿਹੜੇ ਵਹਿੰਦੇ
ਜ਼ਹਿਰ ਮਿਲਾ ਕਰ'ਤੇ ਖ਼ਰਾਬ
ਕਦੇ ਮਿਲਣੇ ਨ੍ਹੀਂ ਉਹ ਸੋਹਣੇ ਪਲ
ਜਦ ਬਹਿੰਦੇ ਸੀ ਕੋਲ ਜਨਾਬ
ਬਾਪ ਨਾ ਵਿਛੜੇ ਕਿਸੇ ਦਾ ਕਦੀ
ਜਹਾਨ ਸੁੰਨਾ ਜਾਪੇ ਮਰ ਜਾਣ ਖ਼ੁਆਬ
"ਪ੍ਰੀਤ" ਏਹ ਨਾ ਸਮਝੀ ਸਭ ਠੀਕ ਹੈ
ਕਈ ਵਾਰ ਠੀਕ ਵੀ ਲੱਗਦਾ ਖ਼ਰਾਬ
ਦੁੱਧ ਉਪਰੋਂ ਤਾਂ ਲੱਗੇ ਜਮਾਂ ਚਿੱਟਾ
ਉਬਲਣ ਵੇਲੇ ਪਤਾ ਲੱਗੇ ਪੂਰਾ ਹਿਸਾਬ
ਰਹਿੰਦੀ ਦੁਨੀਆਂ ਤੱਕ ਚੇਤੇ ਰਹੂ ਬਟਵਾਰਾ
ਮਰਨ ਨਾਲ ਨਾ ਮਿਟਦੇ ਖਵਾਬ
ਯਾਦਾਂ ਪਿੰਡਾਂ ਦੀਆਂ ਪਿੰਡਾਂ ਚ ਰਹਿ ਗਈਆਂ
ਛੱਡਣ ਦਾ ਵੇਲਾ ਵੀ ਕੀਹਨੂੰ ਸੀ ਯਾਦ
ਛੱਡ ਰਹਿਣਦੇ ਜ਼ਖਮ ਨਾ ਫਰੋਲ ਬਾਬਾ
ਫਰੋਲੇਗਾ ਤਾਂ ਉਮੜਣਾ ਨਹੀਂ ਗੁਲਾਬ...
Add a review