ਪੰਜ-ਆਬ ਨੂੰ ਕੋਈ ਨਾ ਹੁਣ ਜਾਣਦਾ
ਹਰ ਕੋਈ ਆਪਣਾ ਆਪ ਪਛਾਣਦਾ
ਇੱਥੇ ਨਾ ਕੋਈ ਲੱਭੇ ਆਪਣਾ
ਹਰ ਕੋਈ ਦੂਜੇ ਨੂੰ ਜ਼ਹਿਰ ਦੇਣਾ ਈ ਜਾਣਦਾ
ਰੰਗਲੇ ਪੰਜਾਬ ਨੂੰ ਨਕਾਰਾ ਬਣਾਤਾ
ਹਾਕਮ ਧੜੇ ਨੇ ਉਜਾੜਾ ਕਰਾਤਾ
ਰਹਿੰਦੀ ਖੂੰਹਦੀ ਕਸਰ ਨਸ਼ਿਆਂ ਨੇ ਕੱਢਤੀ
ਪੰਜ ਦਰਿਆਵਾਂ ਦੀ ਧਰਤੀ 'ਤੇ, ਛੇਵਾਂ ਦਰਿਆ ਦਾ ਨਸ਼ਿਆਂ ਵਹਾਤਾ
ਹੁਣ ਨਾ ਮਿਲਦੀ ਓਹ ਬੋਹੜੀ ਵਾਲੀ ਛਾਂ
ਜਿੱਥੇ ਬਹਿ ਕਰਦੇ ਸੀ ਗੱਲਾਂ ਦੋ ਭਰਾ
ਕੋਈ ਨਾ ਸਖ਼ੀਆਂ ਬਹਿੰਦੀਆਂ ਹੁਣ ਇਥੇ
ਕਈਆਂ ਲਿਆ ਰੋਗ ਅਵੱਲੜਾ ਲਾ
ਪੰਜ-ਆਬ ਮੇਰਾ ਸੁੰਨਾ ਜਾਪੇ
ਜਿਵੇਂ ਬਾਗ਼ 'ਚ ਸੁੱਕੇ ਗੁਲਾਬ ਜਿਹਾ
ਪੰਜਾਬੀ ਭਾਸ਼ਾ ਮਿਟਦੀ ਜਾਂਦੀ
ਸਾਨੂੰ ਤਾਂ ਆਪਣਿਆਂ ਲਿਆ ਖਾ
ਬੋਲ ਖ਼ਾ ਬਾਬਾ ਬੋਲੀ ਬਾਰੇ
ਅਗਲੀ ਪੀੜ੍ਹੀ ਲਈ ਚਾਰ ਬੋਲ ਦਈਏ ਬਚਾ......
Add a review