• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਆਇੰਸਟਾਈਨ ਅਤੇ ਗ਼ਲਤ ਸਵਾਲ

ਡਾ. ਕੁਲਦੀਪ ਸਿੰਘ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Science & Technology
  • Report an issue
  • prev
  • next
Article

ਜਦੋਂ ਮੈਂ ਸਕੂਲ ਵਿਚ ਪੜ੍ਹਾਉਂਦਾ ਸੀ, ਮੇਰਾ ਇਕ ਵਿਦਿਆਰਥੀ ਇਕ ਦਿਨ ਕਾਲੀ ਟੀ-ਸ਼ਰਟ ਪਹਿਨ ਕੇ ਆਇਆ ਜਿਸ ਉੱਤੇ ਅੰਗਰੇਜ਼ੀ ਵਿਚ ਲਿਖਿਆ ਸੀ- ‘ਜੇ ਜੰਗ ਜਵਾਬ ਹੈ ਤਾਂ ਸਵਾਲ ਗ਼ਲਤ ਹੈ।’ ਮੈਂ ਹਮੇਸ਼ਾ ਸੋਚਦਾ ਰਿਹਾ ਹਾਂ ਕਿ ਸੰਸਾਰ ਪੱਧਰ ਉੱਤੇ ਦੋ ਭਿਆਨਕ ਯੁੱਧਾਂ ਦੇ ਨਤੀਜੇ ਭੁਗਤਣ ਤੋਂ ਬਾਅਦ ਵੀ ਦੁਨੀਆ ਕਿਉਂ ਨਵੇਂ ਨਵੇਂ ਯੁੱਧਾਂ ਪਿਛੇ ਭੱਜਦੀ ਹੈ। ਯੁੱਧ ਦੇ ਕੀ ਕਾਰਨ ਹਨ? ਸਾਡੇ ਕੋਲ ਕੀ ਜਵਾਬ ਹੈ? ਇਨ੍ਹਾਂ ਸਾਰੇ ਮਸਲਿਆਂ ਦਾ ਹੱਲ ਕੀ ਜੰਗ ਹੀ ਹੈ ਜਿਸ ਨਾਲ ਜ਼ਿੰਦਗੀ ਹਰ ਰੋਜ਼ ਜੂਝਦੀ ਹੈ। ਸ਼ਾਇਰ ਸਾਹਿਰ ਲੁਧਿਆਣਵੀ ਦਾ ਸ਼ੇਅਰ ਹੈ- ‘ਜੰਗ ਤੋ ਖ਼ੁਦ ਹੀ ਏਕ ਮਸਲਾ ਹੈ। ਜੰਗ ਕਿਆ ਮਸਲੋਂ ਕਾ ਹਲ ਦੇਗੀ।’ ਸਾਡੇ ਸਮਿਆਂ ਦੇ ਵਿਗਿਆਨੀ ਅਲਬਰਟ ਆਇੰਸਟਾਈਨ (14 ਮਾਰਚ 1879-18 ਅਪਰੈਲ 1955) ਨੇ ਵਿਗਿਆਨ ਦਾ ਇਸਤੇਮਾਲ ਮਿਲਟਰੀ ਵਿਚ ਨਾ ਕੀਤੇ ਜਾਣ ਦੀ ਪੈਰਵਾਈ ਕੀਤੀ ਸੀ। 14 ਮਾਰਚ ਨੂੰ ਦੁਨੀਆ ਭਰ ਵਿਚ ਰੂਸ ਵੱਲੋਂ ਯੂਕਰੇਨ ਉਤੇ ਵਿੱਢੀ ਜੰਗ ਅਜਿਹੀਆਂ ਤਸਵੀਰਾਂ ਪੇਸ਼ ਕਰ ਰਹੀ ਹੈ ਜਿਨ੍ਹਾਂ ਵਿਚ ਨਵ-ਜਨਮੇ ਬੱਚੇ ਗੋਲੀਆਂ ਤੇ ਬੰਬਾਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਰਹੇ ਹਨ।

ਆਇੰਸਟਾਈਨ ਲਿਖਦਾ ਹੈ- “ਜੇ ਸਾਇੰਸਦਾਨ ਆਪਣੇ ਆਪ ਨੂੰ ਸੰਸਾਰ ਦਾ ਬਾਸ਼ਿੰਦਾ ਮੰਨਦੇ ਹਨ ਤਾਂ ਉਨ੍ਹਾਂ ਨੂੰ ਇਸ ਚੱਕਰਵਿਊਹ ਵਿਚੋਂ ਬਾਹਰ ਰਹਿਣਾ ਚਾਹੀਦਾ ਹੈ ਅਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਜੋ ਜੰਗ ਲਈ ਉਕਸਾਉਂਦੀ ਹੈ, ਅਜਿਹੀ ਜੰਗ ਜੋ ਆਪਣੇ ਬੱਚਿਆਂ ਤੇ ਬਜ਼ੁਰਗ ਦੇ ਭਵਿੱਖ ਨੂੰ ਹਨੇੇਰੇ ਵਿਚ ਧਕੇਲ ਦਿੰਦੀ ਹੈ।” ਸਾਨੂੰ ਉਹ ਤਸਵੀਰ ਯਾਦ ਹੈ, ਸੱਤਵੀਂ ਕਲਾਸ ਦਾ ਬੱਚਾ ਦੋਸਤ ਨੂੰ ਗੋਲੀ ਲੱਗਣ ਤੇ ਉਸ ਦੀ ਮੌਤ ਉੱਤੇ ਫੁੱਟ ਫੁੱਟ ਕੇ ਰੋਇਆ ਸੀ, ਉਸ ਦੇ ਹੰਝੂ ਰੁਕ ਨਹੀਂ ਰਹੇ ਸਨ। ਸਾਨੂੰ ਉਹ ਤਸਵੀਰ ਵੀ ਯਾਦ ਹੈ ਜਦੋਂ ਇਕ ਬੱਚਾ ਅਤੇ ਗਿਧ, ਦੋਨੋਂ ਕੂਕੇ ਸੀ; ਜਿਸ ਤਸਵੀਰ ਨੂੰ ਖਿੱਚਣ ਤੋਂ ਬਾਅਦ ਫੋਟੋਗ੍ਰਾਫਰ ਨੇ ਆਤਮ-ਹੱਤਿਆ ਕਰ ਲਈ ਸੀ। ਅਜਿਹੀਆਂ ਹਜ਼ਾਰਾਂ ਤਸਵੀਰਾਂ ਸਾਡੇ ਜ਼ਿਹਨ ਦਾ ਹਿੱਸਾ ਹਨ ਪਰ ਜੰਗਾਂ ਨਹੀਂ ਰੁਕਦੀਆਂ।

ਇਕ ਸ਼ਾਇਰ ਦੀਆਂ ਕੁਝ ਸਤਰਾਂ ਯਾਦ ਆ ਰਹੀਆਂ ਹਨ- ‘ਮੇਰੇ ਦਿਲ ਦੇ ਕਿਸੇ ਕੋਨੇ ਵਿਚ ਮਾਸੂਮ ਜਿਹਾ ਬੱਚਾ ਬੈਠਾ ਹੈ ਜੋ ਵੱਡਿਆਂ ਨੂੰ ਦੇਖ ਕੇ ਵੱਡਾ ਹੋਣ ਤੋਂ ਡਰਦਾ ਹੈ।’ ਆਇੰਸਟਾਈਨ ਲਿਖਦਾ ਹੈ, “ਉਹ ਜੋ ਸੱਤਾ ਵਿਚ ਸਭ ਤੋਂ ਵੱਡੇ ਹੁੰਦੇ ਹਨ, ਉਹ ਪੂੰਜੀਪਤੀਆਂ ਦੀਆਂ ਧਮਕੀਆਂ ਦੇ ਜ਼ਰੀਏ ਜੰਗ ਦੇ ਕਹਿਰ ਦਾ ਇਸਤੇਮਾਲ ਕਰਕੇ ਸਿਆਸਤ ਵਿਚ ਅਜਿਹੇ ਬਦਲ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਦਾ ਸਿੱਧਾ ਅਸਰ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਦੇਣਾ ਹੈ।”

ਆਇੰਸਟਾਈਨ ਨੇ ਦੂਜੇ ਸੰਸਾਰ ਯੁੱਧ ਤੋਂ ਬਾਅਦ ਆਪਣੇ ਇਕ ਮਹਿਮਾਨ ਤੋਂ ਪੁੱਛਿਆ ਸੀ ਕਿ ਜੇ ਅਗਲੀ ਜੰਗ ਹੋਈ ਤਾਂ ਕੀ ਇਨਸਾਨ ਵੀ ਧਰਤੀ ਤੋਂ ਖਤਮ ਹੋ ਸਕਦਾ ਹੈ? ਜੋ ਖ਼ਤਰਾ ਆਇੰਸਟਾਈਨ ਨੇ 1949 ਵਿਚ ਦੇਖਿਆ ਸੀ, ਉਹੀ ਅੱਜ ਸਭ ਦੇ ਸਿਰ ਉਪਰ ਮੰਡਰਾ ਰਿਹਾ ਹੈ। ਉਨ੍ਹਾਂ ਪ੍ਰਸਿੱਧ ਮੈਗਜ਼ੀਨ ‘ਮੰਥਲੀ ਰਿਵਿਊ’ ਵਿਚ ਲਿਖੇ ਲੇਖ ‘ਸਮਾਜਵਾਦ ਕਿਉਂ?’ ਵਿਚ ਲਿਖਿਆ, “ਕਿਸੇ ਵੀ ਚੀਜ਼ ਦਾ ਉਤਪਾਦਨ ਫਾਇਦੇ ਲਈ ਕੀਤਾ ਜਾਂਦਾ ਹੈ ਨਾ ਕਿ ਉਸ ਦੇ ਇਸਤੇਮਾਲ ਲਈ। ਇਹ ਪੂੰਜੀਵਾਦ ਦਾ ਸਿੱਧਾ ਸਿੱਧਾ ਅਸੂਲ ਹੈ, ਅਗਰ ਜੰਗ ਵੀ ਇਕ ਕਿਸਮ ਦਾ ਉਤਪਾਦਨ ਹੈ ਤਾਂ ਇਸ ਦਾ ਮਤਲਬ ਹੈ, ਇਹ ਵੀ ਫਾਇਦੇ ਲਈ ਹੀ ਕੀਤੀ ਜਾ ਰਹੀ ਹੈ।

ਇਹ ਦੱਸਣ ਦੀ ਜ਼ਰੂਰਤ ਨਹੀਂ, ਕੌਣ ਇਸ ਦਾ ਲਾਭ ਉਠਾਏਗਾ ਪਰ ਜੰਗ ਇਨਸਾਨ ਨੂੰ ‘ਲੰਗੜਾ’ ਕਰ ਦਿੰਦੀ ਹੈ। ਇਸ ਵਿਚ ਕਿਸੇ ਵੀ ਇਨਸਾਨ ਦਾ ਹੱਕ ਖੋਹ ਲਿਆ ਜਾਂਦਾ ਹੈ। ਜੰਗ ਸਭ ਤੋਂ ਭਿਆਨਕ ਮਾਰ ਹੈ। ਜੰਗ ਹਮੇਸ਼ਾ ਹੀ ਕਿਸੇ ਮੁਲਕ ਉਪਰ ਧੌਂਸ ਦਿਖਾਉਣ ਦਾ ਜ਼ਰੀਆ ਹੈ। ਇਸ ਧੌਂਸ ਦੇ ਖਿ਼ਲਾਫ਼ ਬੱਚਿਆਂ ਨੂੰ ਸਿੱਖਿਆ ਦੇ ਪੱਧਰ ਤੇ ਆਪਣੀ ਪ੍ਰਤਿਭਾ ਨਿਖਾਰਨ ਅਤੇ ਦਿਖਾਉਣ ਦੇ ਮੌਕੇ ਮਿਲਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਅੰਦਰ ਜ਼ਿੰਮੇਵਾਰੀ ਦਾ ਅਹਿਸਾਸ ਹੋ ਸਕੇ।”

ਇਹੀ ਜ਼ਿੰਮੇਵਾਰੀ ਰੂਸ ਅਤੇ ਦੁਨੀਆ ਭਰ ਦੇ ਲੋਕਾਂ ਨੇ ਪੂਤਿਨ ਦਾ ਵਿਰੋਧ ਕਰਨ ਲਈ ਸੜਕਾਂ ਉਪਰ ਉਤਰ ਕੇ ਦਿਖਾਈ ਹੈ। ਸਾਨੂੰ ਉਸ ਨਰਸ ਦੇ ਬਾਰੇ ਪੜ੍ਹਾਇਆ ਗਿਆ ਸੀ ਜਿਸ ਨੇ ਯੁੱਧ ਵਿਚ ਸੈਨਿਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਸੈਨਿਕਾਂ ਦੀ ਵੀ ਜਿਹੜੇ ਦੂਜੀ ਧਿਰ ਵੱਲੋਂ ਲੜ ਰਹੇ ਸੀ। ਨੈਸ਼ਨਲ ਸਾਇੰਸ ਕਾਂਗਰਸ (1946) ਲਈ ਆਇੰਸਟਾਈਨ ਲਿਖਿਆ ਸੀ, “ਜੇ ਜੰਗ ਹੋਈ ਤਾਂ ਵਿਗਿਆਨੀਆਂ ਨੂੰ ਸਰਕਾਰ ਦੀ ਅਨੈਤਿਕ ਮੰਗ ਠੁਕਰਾ ਦੇਣੀ ਚਾਹੀਦੀ ਹੈ ਜਿਸ ਲਈ ਸਰਕਾਰ ਉਨ੍ਹਾਂ ਤੋਂ ਸਮਰਥਨ ਮੰਗਦੀ ਹੈ, ਭਾਵੇਂ ਉਹ ਮੰਗ ਕਾਨੂੰਨੀ ਕਿਉਂ ਨਾ ਹੋਵੇ। ਅਜਿਹਾ ਕਾਨੂੰਨ ਜੋ ਲਿਖਿਆ ਨਹੀਂ ਗਿਆ, ਉਹ ਹੈ ਸਾਡੀ ਜ਼ਮੀਰ ਦੀ ਆਵਾਜ਼ ਜਿਸ ਉਪਰ ਪਹਿਰੇਦਾਰੀ ਕਰਨੀ ਚਾਹੀਦੀ ਹੈ, ਭਾਵੇਂ ਸਮੇਂ ਦੇ ਹੁਕਮਰਾਨ ਅਤੇ ਪੂੰਜੀਪਤੀ ਲੱਖਾਂ ਤੁਹਮਤਾਂ ਲਗਾਉਂਦੇ ਰਹਿਣ।”

ਅਜਿਹੇ ਮਾਮਲਿਆਂ ਵਿਚ ਆਇੰਸਟਾਈਨ ਦੁਨੀਆ ਦੇ ਬੇਤਾਜ ਬਾਦਸ਼ਾਹ ਬਣੇ ਰਹੇ। ਮੈਨੂੰ ਉਸ ਬੱਚੇ ਦੀ ਯਾਦ ਮੁੜ ਤਾਜ਼ਾ ਹੋ ਰਹੀ ਹੈ ਜਿਸ ਦੀ ਟੀ-ਸ਼ਰਟ ਉੱਤੇ ਲਿਖਿਆ ਸੀ- ਜੇ ਜੰਗ ਜਵਾਬ ਹੈ ਤਾਂ ਸਵਾਲ ਗ਼ਲਤ ਹੈ। ਇਸ ਸਤਰ ਵਿਚ ਹੀ ਸਾਰੀ ਦੁਨੀਆ ਨੂੰ ਸਮਝਦਾਰੀ ਦੇਣ ਦੀ ਸਮਰੱਥਾ ਹੈ।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਸਮਾਜਿਕ ਸੇਧ: ਕਿੰਝ ਬਣਾਈਏ ਆਨਲਾਈਨ ਗੇਮਾਂ ਤੋਂ ਦੂਰੀ?

    • ਪਿ੍ਰੰਸ ਅਰੋੜਾ
    Nonfiction
    • Social Issues
    • +1

    ਵਰਚੂਅਲ ਪ੍ਰਾਈਵੇਟ ਨੈੱਟਵਰਕ (ਵੀ.ਪੀ.ਐਨ.) ਕੀ ਹੈ?

    • ਅੰਮ੍ਰਿਤਬੀਰ ਸਿੰਘ
    Nonfiction
    • Science & Technology

    ਗਿਆਨ ਦਾ ਭੰਡਾਰ ਸਾਇੰਸ ਸਿਟੀ

    • ਜਸਵਿੰਦਰ ਸਿੰਘ ਛਾਜਲੀ
    Nonfiction
    • Science & Technology

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link