ਕੁੱਝ ਨਾ ਕੁੱਝ ਤੇ ਵਿਚਾਰ ਲਵਾਂਗੇ
ਆਪਣੇ ਹੱਕਾਂ ਨਾ ਮਾਰਨ ਦੇਵਾਂਗੇ
ਵਕਤ ਨੇ ਆਉਂਦੇ ਜਾਂਦੇ ਰਹਿੰਦੇ
ਅਸੀਂ ਨਾ ਕਦੇ ਹਾਰ ਮੰਨਾਂਗੇ
ਮਾਂ ਬੋਲੀ ਦੇ ਸਪੁੱਤ ਹਾਂ ਮਿੱਤਰੋ
ਮਾਂ ਬੋਲੀ ਨੂੰ ਧਿਆਨ ਮੰਨਾਂਗੇ
ਕੌਣ ਆਖੇਗਾ, ਬਚ ਕੇ ਜਾਵੀਂ
ਆਪਣਾ ਆਪ ਸੰਭਾਲ ਰੱਖਾਂਗੇ
ਤੂੰ ਤਾਂ ਬੜਾ ਸੋਹਣਾ ਏ ਅੱਖਰਾ
ਤੈਨੂੰ ਕਵਿਤਾ ਵਿਚਕਾਰ ਰੱਖਾਂਗੇ
ਛੱਡ ਕੇ ਜਾਣਾ ਸੌਖਾ ਨਹੀਓਂ
ਮਾਂ ਬੋਲੀ ਨਾਲ ਪਿਆਰ ਰੱਖਾਂਗੇ
ਗਲ ਲੱਗ ਕੇ ਗਲ ਵੱਢਕੇ ਤੁਰੀਏ
ਐਸਾ ਨਾ ਕਿਰਦਾਰ ਰੱਖਾਂਗੇ
ਇਨਕਲਾਬ ਦਾ ਨਾਅਰਾ ਇੱਕੋ
ਆਜ਼ਾਦ ਮੁਲਕ 'ਚ ਬੁਲੰਦ ਅਵਾਜ਼ ਰੱਖਾਂਗੇ
ਕਈ ਨੇ ਇੱਥੇ ਚੰਗੇ ਬਣਦੇ
ਕਈਆਂ ਕੰਨੀਂ ਧਿਆਨ ਰੱਖਾਂਗੇ
ਕਮਲੇ ਹੋ ਨਾ ਜਾਵਨ ਆਸ਼ਕ
ਬੁੱਲ੍ਹੇਸ਼ਾਹ ਨੂੰ ਨਾਲ ਰੱਖਾਂਗੇ
ਵਾਰਿਸ ਸ਼ਾਹ ਦੀ ਹੀਰ ਵੀ ਪੜ੍ਹ ਲਈ
ਸੱਸੀ ਪੁੰਨੂ ਵੀ ਯਾਦ ਰੱਖਾਂਗੇ
"ਪ੍ਰੀਤ" ਨਾ ਬਾਹਲਾ ਸੋਚਿਆ ਕਰ ਤੂੰ
ਚੰਗੇ ਗੁਰਾਂ ਦੇ ਵਿਚਾਰ ਰੱਖਾਂਗੇ
ਹੋਰਾਂ ਨੂੰ ਕੀ ਆਖੇ ਮਨਾਂ ਤੂੰ
ਬੋਲ ਮਿੱਠੇ ਵਿੱਚ ਜ਼ੁਬਾਨ ਰੱਖਾਂਗੇ
Add a review