ਬੀਤੇ ਸਮੇਂ ਦੀ ਲੜਾਈਓ
ਬੀਤੇ ਸਮੇਂ ਦੀ ਲੜਾਈਓ ਮੈਨੂੰ ਮੁਆਫ਼ ਕਰ ਦੇਣਾ
ਕਿ ਮੈਂ ਫੁੱਲਾਂ ਨਾਲ ਘਰ ਵਾਪਸ ਆ ਰਹੀ ਹਾਂ
ਰਿਸਦੇ ਜ਼ਖ਼ਮੋਂ ਮੈਨੂੰ ਮੁਆਫ਼ ਕਰ ਦੇਣਾ
ਕਿ ਮੈਂ ਆਪਣੀ ਉਂਗਲ ਵਿੱਚ ਸੂਈ ਚੋਭ ਕੇ ਆਈ ਹਾਂ,
ਮੈਂ ਮੁਆਫ਼ੀ ਚਾਹੁੰਦੀ ਹਾਂ ਉਨ੍ਹਾਂ ਤੋਂ
ਜੋ ਇੱਕ ਧੀਮੇ ਨ੍ਰਿਤ ਦੀ ਧੁਨ ਦੇ ਰਿਕਾਰਡ ਲਈ
ਮੈਨੂੰ ਬੁਲਾ ਰਹੇ ਹਨ,
ਰੇਲਵੇ ਸਟੇਸ਼ਨ ਦੇ ਲੋਕਾਂ ਤੋਂ ਮੁਆਫ਼ੀ ਚਾਹੁੰਦੀ ਹਾਂ
ਸਵੇਰੇ ਪੰਜ ਵਜੇ ਸੌਣ ਲਈ,
ਮੈਨੂੰ ਮੁਆਫ਼ ਕਰ ਦੇਣਾ ਟੁਟੀਓ ਉਮੀਦੋ
ਕਿ ਮੈਂ ਕਦੇ-ਕਦੇ ਮੁਸਕਰਾ ਦਿੰਦੀ ਹਾਂ,
ਮੈਨੂੰ ਮੁਆਫ਼ ਕਰ ਦੇਣਾ ਰੇਗਿਸਤਾਨੋ
ਕਿ ਇੱਕ ਚਮਚ ਪਾਣੀ ਵੀ ਲੈ ਕੇ ਨਾ ਆ ਸਕੀ,
ਵੱਢ ਦਿੱਤੇ ਗਏ ਬਿਰਖੋ
ਮੈਂ ਤੁਹਾਡੇ ਤੋਂ ਮੁਆਫ਼ੀ ਚਾਹੁੰਦੀ ਹਾਂ
ਮੇਜ ਦੇ ਚਾਰ ਪਾਵਿਆਂ ਲਈ,
ਵੱਡੇ ਵੱਡੇ ਸਵਾਲੋ ਮੈਂ ਤੁਹਾਡੇ ਤੋਂ ਮੁਆਫ਼ੀ ਚਾਹੁੰਦੀ ਹਾਂ....
Add a review