ਗੱਲਾਂ ਅਜੋਕੇ ਪੰਜਾਬ ਦੀਆਂ....
ਬੈਠ ਵਿਚਾਰਾਂ ਕਰੀਏ ਬਾਬਾ
ਉਜੜ ਰਹੇ ਪੰਜਾਬ ਦੀਆਂ
ਮੁੜ ਕਿਉਂ ਨਾ ਕੋਇਲਾ ਬੋਲਣ
ਹਰੇ ਖੇਤ ਗੁਲਜਾਰ ਦੀਆਂ
ਪਾਣੀ ਜਿਨ੍ਹਾਂ ਦੇ ਹੋ ਗਏ ਗੰਦਲੇ
ਪੰਜ ਦਰਿਆਵਾਂ ਦੇ ਬਾਰ ਦੀਆਂ
ਕਿਉਂ ਲੋਕੀ ਸਮਝਣ ਹਾਲੇ
ਦਿਲ ਦੀਆਂ ਬਾਤਾਂ ਜਾਣਦਿਆਂ
ਹੋਰਾਂ ਕੰਨੀਂ ਝਾਕਣ ਬਾਹਲੇ
ਆਪਣਾ ਆਪ ਸਵਾਰਦੇ ਆ
ਕਿਉਂ ਨਾ ਬਾਬਾ ਬੋਲੀ ਪਾਵੇਂ
ਮਾਂ ਬੋਲੀ ਸਰਤਾਜ ਦੀਆਂ
ਸਤਰਾਂ ਮੁਕੀਆਂ ਰਹਿ ਗਈਆਂ
ਅੱਜ ਕੱਲ੍ਹ
ਲੇਖਕ ਉਜੜੇ ਬਾਜ ਦੀਆਂ
ਇੱਧਰ ਗਲੀ, ਕਿ ਉਧਰ ਗਲੀ
ਵਿੱਚ ਬੈਠੇ ਆਸ਼ਕ ਚਾਰ ਦੀਆਂ
ਕਿਤਾਬੀ ਇਸ਼ਕ ਨਾ ਕਰਦਾ ਹੁਣ ਕੋਈ
ਬਚਿਆ ਵੇਲਾ ਨਾ ਸਭਿਆਚਾਰ ਜਿਹਾ
ਦਿਲ ਵਿੱਚ ਵਸੇ ਨੇ ਬਾਹਰਲੇ ਆ ਕੇ
ਨਾ ਦਿਲਾਂ ਦੀਆਂ ਉਹ ਜਾਣਦੇ ਆ
ਬੈਠ ਖਾ ਬਾਬਾ ਗੱਲਾਂ ਕਰੀਏ
ਅਜੋਕੇ ਪੰਜਾਬ ਦੀਆਂ....
Add a review