ਕੈਂਸਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਮਾਰੂ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਘਟਾਉਣ ਲਈ ਹਰ ਸਾਲ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਅਨੁਸਾਰ ਸਾਲ 2020 'ਚ ਕੈਂਸਰ ਕਾਰਨ ਲਗਪਗ 10 ਮਿਲੀਅਨ ਲੋਕਾਂ ਦੀ ਜਾਨ ਚਲੀ ਗਈ। ਸਭ ਤੋਂ ਆਮ ਕੈਂਸਰ ਛਾਤੀ, ਫੇਫੜੇ, ਕੋਲੋਨੈਕਟਮ ਅਤੇ ਪ੍ਰੋਸਟੇਟ ਹਨ। ਕੈਂਸਰ ਦੀਆਂ ਮੌਤਾਂ ਦਾ ਇਕ ਤਿਹਾਈ ਹਿੱਸਾ ਤੰਬਾਕੂ ਦੀ ਵਰਤੋਂ, ਉੱਚ ਬਾਡੀ ਮਾਸ ਇੰਡੈਕਸ, ਅਲਕੋਹਲ ਦਾ ਸੇਵਨ, ਘੱਟ ਫਲ ਤੇ ਸਬਜ਼ੀਆਂ ਦਾ ਸੇਵਨ ਅਤੇ ਸਰੀਰਕ ਗਤੀਵਿਧੀ ਦੀ ਘਾਟ ਕਾਰਨ ਹੁੰਦਾ ਹੈ। ਰਿਪੋਰਟ ਮੁਤਾਬਕ ਭਾਰਤ 'ਚ ਤਿੰਨ ਤਰ੍ਹਾਂ ਦੇ ਕੈਂਸਰ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦੇ ਹਨ ਜਿਸ ਵਿੱਚ ਮੂੰਹ, ਬੱਚੇਦਾਨੀ ਅਤੇ ਛਾਤੀ ਦਾ ਕੈਂਸਰ ਪ੍ਰਮੁੱਖ ਹੈ।
ਕੈਂਸਰ ਦੇ ਮੁੱਖ ਕਾਰਨ
ਤੰਬਾਕੂ ਦਾ ਸੇਵਨ, ਸ਼ਰਾਬ ਤੇ ਸਿਗਰਟ ਦਾ ਸੇਵਨ, ਇਨਫੈਕਸ਼ਨ, ਮੋਟਾਪਾ, ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਇਸ ਦੇ ਕਾਰਨ ਹਨ।
ਕੈਂਸਰ ਦੇ ਲੱਛਣ
ਭਾਰ ਘਟਣਾ, ਬੁਖਾਰ, ਹੱਡੀਆਂ ਵਿੱਚ ਦਰਦ, ਖੰਘ, ਮੂੰਹ ਵਿੱਚੋਂ ਖੂਨ ਆਉਣਾ, ਸਰੀਰ ਦੇ ਕਿਸੇ ਹਿੱਸੇ ਵਿੱਚ ਗੰਢ, ਔਰਤਾਂ ਵਿੱਚ ਵਾਰ-ਵਾਰ ਅਨਿਯਮਿਤ ਮਾਹਵਾਰੀ, ਮੂੰਹ ਵਿੱਚ ਛਾਲੇ ਹੋਣਾ।
ਕੈਂਸਰ ਦੀਆਂ ਮਿੱਥਾਂ ਤੇ ਤੱਥ
ਮਿੱਥ: ਕੈਂਸਰ ਦਾ ਕੋਈ ਇਲਾਜ ਨਹੀਂ ਹੈ।
ਤੱਥ: ਕੈਂਸਰ ਦਾ ਇਲਾਜ ਹੈ ਤੇ ਜੇਕਰ ਇਸ ਦਾ ਪਹਿਲਾਂ ਪੜਾਅ 'ਤੇ ਪਤਾ ਲੱਗ ਜਾਂਦਾ ਹੈ ਤਾਂ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਮਿੱਥ : ਛੂਹਣ ਨਾਲ ਕੈਂਸਰ ਫੈਲਦਾ ਹੈ।
ਤੱਥ: ਕੈਂਸਰ ਛੂਹਣ ਨਾਲ ਫੈਲਣ ਵਾਲੀ ਬਿਮਾਰੀ ਨਹੀਂ ਹੈ। ਇਹ ਇਕ ਵਿਅਕਤੀ ਤੋਂ ਦੂਜੇ ਨੂੰ ਨਹੀਂ ਲੱਗਦੀ। ਇਹ ਸਿਰਫ ਅੰਗ ਜਾਂ ਟਿਸ਼ੂ ਟ੍ਰਾਂਸਪਲਾਂਟ ਦੇ ਮਾਮਲੇ ਵਿੱਚ ਹੀ ਸੰਭਵ ਹੈ।
ਮਿੱਥ: ਜੇਕਰ ਮੇਰੇ ਪਰਿਵਾਰ 'ਚ ਕਦੇ ਵੀ ਕਿਸੇ ਨੂੰ ਕੈਂਸਰ ਨਹੀਂ ਹੋਇਆ ਹੈ ਤਾਂ ਇਸਦਾ ਮਤਲਬ ਹੈ ਕਿ ਮੈਂਨੂੰ ਵੀ ਨਹੀਂ ਹੋਵੇਗਾ।
ਤੱਥ: ਜ਼ਿਆਦਾਤਰ ਕੈਂਸਰ ਵਿਅਕਤੀ ਦੇ ਜੀਵਨ ਕਾਲ ਦੌਰਾਨ ਜੈਨੇਟਿਕ ਤਬਦੀਲੀਆਂ ਕਾਰਨ ਹੁੰਦੇ ਹਨ। ਤੰਬਾਕੂਨੋਸ਼ੀ, ਸ਼ਰਾਬ ਪੀਣਾ, ਹਾਨੀਕਾਰਕ ਰੇਡੀਏਸ਼ਨ ਦੇ ਸੰਪਰਕ 'ਚ ਆਉਣਾ ਕੈਂਸਰ ਦੇ ਆਮ ਕਾਰਨ ਹਨ।
ਮਿੱਥ: ਡੀਓਡਰੈਂਟ ਲਗਾਉਣ ਵਾਲ ਬ੍ਰੈਸਟ ਕੈਂਸਰ ਹੁੰਦਾ ਹੈ।
ਤੱਥ: ਵਰਤਮਾਨ 'ਚ ਇਹ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਹੈ ਕਿ ਡੀਓਡੋਰੈਂਟਸ ਬ੍ਰੈਸਟ ਕੈਂਸਰ ਦਾ ਕਾਰਨ ਬਣ ਸਕਦਾ ਹੈ।
ਮਿੱਥ: ਤੁਸੀਂ ਜਿੰਨੀ ਜ਼ਿਆਦਾ ਖੰਡ ਦਾ ਸੇਵਨ ਕਰੋਗੇ, ਓਨਾ ਹੀ ਖਤਰਨਾਕ ਕੈਂਸਰ ਹੋਵੇਗਾ।
ਤੱਥ: ਅਜਿਹਾ ਬਿਲਕੁਲ ਨਹੀਂ। ਕੈਂਸਰ ਸੈੱਲਾਂ ਤੋਂ ਇਲਾਵਾ ਸਰੀਰ ਦੇ ਹੋਰ ਸੈੱਲ ਵੀ ਤਾਕਤ ਲਈ ਗਲੂਕੋਜ਼ ਦੀ ਵਰਤੋਂ ਕਰਦੇ ਹਨ, ਪਰ ਅਜਿਹਾ ਨਹੀਂ ਹੈ ਕਿ ਜ਼ਿਆਦਾ ਗਲੂਕੋਜ਼ ਜਾਂ ਸ਼ੂਗਰ ਲੈਣ ਨਾਲ ਕੈਂਸਰ ਸੈੱਲਾਂ ਨੂੰ ਜ਼ਿਆਦਾ ਊਰਜਾ ਮਿਲਦੀ ਹੈ ਜਾਂ ਉਹ ਤੇਜ਼ੀ ਨਾਲ ਵਧਣ ਲੱਗਦੇ ਹਨ। ਕੈਂਸਰ ਰਿਸਰਚ ਯੂਕੇ ਦੇ ਅਨੁਸਾਰ ਅਜੇ ਤਕ ਅਜਿਹਾ ਕੋਈ ਅਧਿਐਨ ਜਾਂ ਸਬੂਤ ਸਾਹਮਣੇ ਨਹੀਂ ਆਇਆ ਹੈ, ਜਿਸ ਵਿਚ ਕਿਹਾ ਗਿਆ ਹੋਵੇ ਕਿ ਸ਼ੂਗਰ ਮੁਕਤ ਖੁਰਾਕ ਕੈਂਸਰ ਦੇ ਜੋਖ਼ਮ ਨੂੰ ਘਟਾ ਸਕਦੀ ਹੈ।
Add a review