ਆਪ ਹੀ ਆਪਣੀ ਸ਼ਾਇਰੀ ਲਾਗੇ ਖੜ੍ਹਦਾ ਨਈਂ
ਤੇ ਕਹਿੰਦਾ ਕਿ ਕੋਈ ਸਾਨੂੰ ਪੜ੍ਹਦਾ ਨਈਂ
ਓਸੇ ਰੁੱਖ ਨੂੰ ਹੱਕ ਹੈ ਕਿ ਇਤਿਹਾਸ ਲਿਖੇ
ਹੜ੍ਹ ਦੇ ਪਾਣੀ ਮੂਹਰੇ ਜਿਹੜਾ ਹੜ੍ਹਦਾ ਨਈਂ
ਬਾਰੀ ਖੋਲ੍ਹੀਂ ਜੇ ਤਕਣਾ ਮੁਖ ਸੂਰਜ ਦਾ
ਸੂਰਜ ਬੀਬਾ ਕਮਰੇ ਅੰਦਰੋਂ ਚੜ੍ਹਦਾ ਨਈਂ
ਘਰ ਦੇ ਉਹਨੂੰ ਸਮਝਣ ਪਾਗਲ ਬੁੱਧੂ ਹੀ
ਰੌਲਾ ਸੁਣ ਕੇ ਜਿਹੜਾ ਅੰਦਰ ਵੜਦਾ ਨਈਂ
ਲੋਅ ਵੱਲ ਨੂੰ ਮੂੰਹ ਕਰਕੇ ਜਿਹੜਾ ਤੁਰਿਆ ਹੈ
ਮੱਲ ਕੇ ਉਸ ਦਾ ਰਾਹ ਪਰਛਾਵਾਂ ਖੜ੍ਹਦਾ ਨਈਂ
ਤਦ ਤੀਕਰ ਮਨ ਇਸ ਦਾ ਠੰਢਾ ਹੁੰਦਾ ਨਾ
ਜਦ ਤੱਕ ਬੰਦਾ ਸਿਵਿਆਂ ਦੇ ਵਿਚ ਸੜਦਾ ਨਈਂ
Add a review