• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਜੱਟਾਂ ਦਾ ਇਤਿਹਾਸ: ਰਮਾਣਾ (Romana)

ਹੁਸ਼ਿਆਰ ਸਿੰਘ ਦੁਲੇਹ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Lineage
  • Report an issue
  • prev
  • next
Article

ਰਮਾਣੇ- ਇਹ ਧਾਲੀਵਾਲਾਂ ਦਾ ਉਪਗੋਤ ਹੈ। ਇਸ ਗੋਤ ਦਾ ਮੋਢੀ ਰਾਜਾ ਰਾਮ ਸੀ। ਰਾਜਾ ਰਾਮ ਇਕ ਸਿੱਧ ਕਾਲੂ ਨਾਥ ਦਾ ਭਤੀਜਾ ਸੀ। ਕਾਲੂ ਨਾਥ ਦਾ ਜਨਮ 1612 ਈਸਵੀਂ ਦੇ ਲਗਪਗ ਹੋਇਆ ਹੈ। ਕਾਲੂ ਨਾਥ ਦੇ ਦੂਜੇ ਭਰਾ ਦਾ ਨਾਮ ਚੀਖਾ ਸੀ। ਰਾਜਾ ਰਾਮ ਚੀਖੇ ਦਾ ਪੁੱਤਰ ਸੀ।

ਮਾਝੇ ਦੇ ਅੰਮ੍ਰਿਤਸਰ ਖੇਤਰ ਵਿਚ ਨੀਲਪੁਰ ਧਾਲ਼ੀਵਾਲ ਭਾਈਚਾਰੇ ਦਾ ਪੁਰਾਣਾ ਪਿੰਡ ਸੀ। ਇਸ ਪਿੰਡ ਦਾ ਚੌਧਰੀ ਜੈਮਲ ਹੁੰਦਾ ਸੀ। ਉਸ ਦੇ ਪੁੱਤਰ ਕਾਲੂ ਨਾਥ ਤੇ ਚੀਖਾ ਸਨ। ਉਸ ਦਾ ਭਰਾ ਜੈਚੰਦ ਧਾਲੀਵਾਲ਼ ਸੀ। ਜੈਮਲ ਦੀ ਮੌਤ ਤੋਂ ਮਗਰੋਂ ਉਸ ਦਾ ਭਰਾ ਜੈਚੰਦ ਆਪਣੇ ਭਤੀਜਿਆਂ ਨਾਲ ਬੁਰਾ ਸਲੂਕ ਕਰਨ ਲਗ ਪਿਆ। ਆਪਣੇ ਚਾਚਿਆਂ ਤੋਂ ਤੰਗ ਆਕੇ ਕਾਲੂ, ਚੀਖਾ ਤੇ ਇਨ੍ਹਾਂ ਦੀ ਮਾਂ ਮਾਲਵੇ ਦੇ ਜੰਗਲ ਦੇਸ ਵਲ ਆ ਗਏ ਅੰਤ ਬਠਿੰਡੇ ਦੇ ਪਿੰਡ ਮੈਹਲਾਂ ਵਾਲੇ ਦੇ ਇਲਾਕੇ ਵਿਚ ਇਕ ਜੰਡ ਥੱਲੇ ਆਪਣਾ ਟਿਕਾਣਾ ਕਰ ਲਿਆ। ਇਸ ਸਥਾਨ ਤੇ ਕਾਲੂ ਨਾਥ ਨੇ 12 ਸਾਲ ਭਗਤੀ ਤੇ ਤੱਪਸਿਆ ਕੀਤੀ ਸੀ। ਮੈਹਲਾਂ ਮਾਨਾ ਦੀ ਮਾਲਕੀ ਸੀ। ਪਹਿਲਾਂ ਅਟੱਕ ਮਾਨ ਬਾਬੇ ਕਾਲੂ ਨਾਥ ਨਾਲ ਬਹੁਤ ਗੁੱਸੇ ਸੀ। ਉਹ ਇਨ੍ਹਾਂ ਨੂੰ ਏਥੋਂ ਕੱਢਣਾ ਚਾਹੁੰਦਾ ਸੀ। ਸ਼ਾਹ ਜਹਾਨ ਬਾਦਸਾਹ ਨੇ ਬਾਬੇ ਦੀ ਮਹਿਮਾ ਸੁਣਕੇ ਇਸ ਥਾਂ ਦਾ ਪੱਟਾ ਬਾਬੇ ਦੇ ਨਾਉਂ ਕਰ ਦਿੱਤਾ।

ਕਾਲੂ ਨਾਥ ਦੇ ਭਗਤਾਂ ਦੇ ਬਾਬੇ ਨਾਲ ਕਈ ਕਰਾਮਾਤਾਂ ਵੀ ਜੋੜ ਦਿਤੀਆਂ ਸਨ। ਕਾਲੂ ਨਾਥ ਦੇ ਸ਼ਰਧਾਲੂਆਂ ਦੀ ਗਿਣਤੀ ਵੀ ਕਾਫੀ ਵੱਧ ਗਈ ਸੀ। ਅਟਕ ਮਾਨ ਨੇ ਆਪਣੀ ਧੀ ਪੰਜੀ ਦਾ ਰਿਸ਼ਤਾ ਕਾਲੂ ਨਾਥ ਦੇ ਛੋਟੇ ਭਾਈ ਚੀਖੇ ਨਾਲ ਕਰ ਦਿਤਾ। ਇਸ ਸਮੇਂ ਸਨਾਤਨੀ ਰਸਮ ਚਰਨ ਧੋਣ ਦੀ ਬੰਦ ਕਰ ਦਿਤੀ। ਨਵੀਂ ਰਸਮ ਗੋਡਾ ਧੋਣ ਦੀ ਚਾਲੂ ਹੋ ਗਈ। ਹੁਣ ਕੇਵਲ ਅਨੰਦ ਕਾਰਜ ਦੀ ਰਸਮ ਹੀ ਕੀਤੀ ਜਾਂਦੀ ਹੈ। ਅੱਟਕ ਮਾਨ ਦੇਵੀ ਦਾ ਭਗਤ ਸੀ। ਇੱਕ ਰਵਾਇਤ ਅਨੁਸਾਰ ਉਸ ਨੂੰ ਦੁਰਗਾ ਦੇਵੀ ਨੇ ਖਾਨੇ ਝਿੱੜੀ ਵਿਚ ਆਪ ਆਕੇ ਦਰਸ਼ਨ ਦਿੱਤੇ ਸਨ। ਜਿਉਣਾ ਮੋੜ ਵੀ ਦੇਵੀ ਦਾ ਭਗਤ ਸੀ। ਮਾਨ ਤੇ ਭੁੱਲਰ ਹੀ ਇਸ ਇਲਾਕੇ ਵਿਚ ਪ੍ਰਧਾਨ ਸਨ। ਧਾਲ਼ੀਵਾਲ ਤੇ ਬਰਾੜ ਆਦਿ ਮਗਰੋਂ ਆਬਾਦ ਹੋਏ ਹਨ। ਕਾਲੂ ਨਾਥ ਦੇ ਭਾਈ ਚੀਖੇ ਦੇ ਘਰ ਰਾਜਾ ਰਾਮ ਪੈਦਾ ਹੋਇਆ। ਇਸ ਰਾਜਾ ਰਾਮ ਦੀ ਹੀ ਬੰਸ ਰਮਾਣੇ ਹਨ।

ਰਮਾਣਾ, ਰੋਮਾਣਾ ਤੇ ਰੁਮਾਣਾ ਇਕੋ ਗੋਤ ਹੈ। ਸਹੀ ਸ਼ਬਦ ਰਮਾਣਾ ਹੈ। ਕਾਲੂ ਨਾਥ ਮਹਾਨ ਸ਼ਕਤੀ ਵਾਲ ਸਿੱਧ ਸੀ। ਰਾਮ ਚੰਦ ਬ੍ਰਾਹਮਣ ਨੂੰ ਇਸ ਖੇਤਰ ਵਿਚ ਹੀ ਗੰਗਾ ਪ੍ਰਗਟ ਕਰਕੇ ਵਿਖਾਈ। ਕਾਲੂ ਨਾਥ ਨਥਾਣੇ ਰਹਿੰਦਾ ਸੀ। ਉਸਨੇ ਯੋਗ ਸਾਧਨਾ ਰਾਹੀਂ ਰਿਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ ਸਨ। ਇਹ ਵੀ ਛੇਵੇਂ ਗੁਰੁ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਦਾ ਸ਼ਰਧਾਲੂ ਤੇ ਸੇਵਕ ਬਣ ਗਿਆ ਸੀ। ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜਦੋਂ ਗੁਰੂਸਰ ਮਹਿਰਾਜ ਵਾਲੀ ਜੰਗ ਲਾਹੌਰ ਦੀਆਂ ਫੌਜਾਂ ਨਾਲ ਲੜ ਰਹੇ ਸਨ ਤਾਂ ਕਾਲੂ ਨਾਥ ਤੇ ਉਸ ਦੇ ਭਰਾ ਚੀਖੇ ਨੇ ਗੁਰੁ ਸਾਹਿਬ ਦੇ ਲਸ਼ਕਰ ਲਈ ਦੁੱਧ ਤੇ ਲੰਗਰ ਦੀ ਸੇਵਾ ਕਰਕੇ ਗੁਰੁ ਸਾਹਿਬ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਜੰਗ ਜਿੱਤਣ ਪਿਛੋਂ ਗੁਰੁ ਸਾਹਿਬ ਕਾਲੂ ਨਾਥ ਦੇ ਪਾਸ ਕਈ ਦਿਨ ਰਹੇ। ਕਾਲੂ ਨਾਥ ਨੂੰ ਨਾਥਾਂ ਦਾ ਨਾਥ ਹੋਣ ਦਾ ਬਚਨ ਕੀਤਾ। ਜਿਸ ਜਗ੍ਹਾ ਗੁਰੁ ਸਾਹਿਬ ਠਹਿਰੇ, ਉਸ ਸਥਾਨ ਪਰ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ ਜਿਥੇ ਹਰ ਸਾਲ ਚੇਤ ਚੋਦਸ ਨੂੰ ਭਾਰੀ ਮੇਲਾ ਲਗਦਾ ਹੈ।

ਰਮਾਣੇ ਗੋਤ ਦੇ ਲੋਕ ਇਸ ਮੇਲੇ ਵਿਚ ਜ਼ਰੂਰ ਸ਼ਾਮਿਲ ਹੁੰਦੇ ਹਨ ਕਿਉਂਕਿ ਕਾਲੂ ਨਾਥ ਦੇ ਪ੍ਰਭਾਵ ਕਾਰਨ ਰਾਜਾ ਰਾਮ ਵੀ ਛੋਟੀ ਉਮਰ ਵਿਚ ਹੀ ਗੁਰੁ ਸਾਹਿਬ ਦਾ ਪੱਕਾ ਸ਼ਰਧਾਲੂ ਤੇ ਸੇਵਕ ਬਣ ਗਿਆ ਸੀ। ਗੁਰੁ ਜੀ ਨੇ ਖੁਸ਼ ਹੋਕੇ ਰਾਜਾ ਰਾਮ ਦਾ ਪਰਿਵਾਰ ਵੱਧਣ ਫੁਲਣ ਦਾ ਵਰ ਦਿਤਾ ਸੀ। ਇਸ ਵਰ ਦੇ ਕਾਰਨ ਹੀ ਰਾਜਾ ਰਾਮ ਦੀ ਬੰਸ ਦੇ ਧਾਲੀਵਾਲਾਂ ਨੇ ਆਪਣਾ ਅੱਡ ਗੋਤ ਚਾਲੂ ਕਰ ਲਿਆ। ਕਾਲੂ ਨਾਥ ਪਾਸ ਕੁਝ ਦਿਨ ਠਹਿਰ ਕੇ ਗੁਰੁ ਜੀ ਰਾਏ ਜੋਧ ਨਾਲ ਕਾਂਗੜ ਚਲੇ ਗਏ ਸਨ। ਰਾਜਾ ਰਾਮ ਦੇ ਪੁਤਰ ਬਿੱਧੀ ਚੰਦ ਤੇ ਬਾਲ ਚੰਦ ਐਸ਼ਪ੍ਰਸਤ ਤੇ ਅਭਿਮਾਨੀ ਬਣ ਗਏ। ਆਪਣੇ ਕਿਲ੍ਹੇ ਬਣਾਉਣੇ ਸੁਰੂ ਕਰ ਦਿਤੇ। ਇਨ੍ਹਾਂ ਨੇ ਬਠਿੰਡੇ ਪਾਸ ਰਮਾਣਾ ਪਿੰਡ ਬੰਨ੍ਹ ਲਿਆ। ਬਹੁਤੇ ਰਮਾਣੇ ਮਾਲਵੇ ਵਿਚ ਹੀ ਬਠਿੰਡੇ, ਮੁਕਤਸਰ, ਫਰੀਦਕੋਟ ਤੇ ਸੰਗਰੂਰ ਦੇ ਖੇਤਰਾਂ ਵਿਚ ਹੀ ਆਬਾਦ ਹਨ। ਇਨ੍ਹਾਂ ਦੇ ਪ੍ਰਸਿਧ ਪਿੰਡ ਰਮਾਣਾਂ ਕਲਾਂ, ਰਮਾਣਾ ਅਜੀਤ ਸਿੰਘ, ਜੋਧਪੁਰ ਰੁਮਾਣਾ, ਡਗੋਰਮਾਣਾ ਤੇ ਦਾਨਾ ਰਮਾਣਾ ਆਦਿ ਹਨ। ਰਾਜਸਤਾਨ ਦੇ ਗੰਗਾ ਨਗਰ ਤੇ ਹਨੂੰਮਾਨ ਖੇਤਰਾਂ ਵਿਚ ਰਮਾਣੇ ਭਾਈਚਾਰੇ ਦੇ ਲੋਕ ਕਈ ਪਿੰਡਾਂ ਵਿਚ ਵਸਦੇ ਹਨ। ਕੁਝ ਰਮਾਣੇ ਆਪਣਾ ਗੋਤ ਧਾਲੀਵਾਲ ਵੀ ਲਿਖਦੇ ਹਨ।

ਸੰਗਰੂਰ ਇਲਾਕੇ ਦੇ ਪਿੰਡ ਧੋਲਾ ਵਿਚ ਰੁਮਾਣਿਆਂ ਦੇ ਮੁਖੀ ਦੀ ਸਮਾਧ ਪਿੰਡ ਦੇ ਪੂਰਬ ਵਲ ਡੇਰਾ ਰੁਮਾਣਾ ਦੇ ਨਾਲ ਨਾਲ ਮਸ਼ਹੂਰ ਹੈ। ਇਹ ਮਿਹਰ ਮਿਠੇ ਦੀ ਬੰਸ ਨਾਲ ਨਾਰਾਜ਼ ਹੋਕੇ ਇਧਰ ਆਏ ਸਨ। ਪਿੰਡ ਨਥਾਣਾ ਵਿਚ ਬਾਬਾ ਕਾਲੂ ਨਾਥ ਦੀ ਯਾਦ ਵਿਚ ਹਰ ਸਾਲ ਭਾਰੀ ਮੇਲਾ ਲਗਦਾ ਹੈ। ਬਾਬਾ ਕਾਲੂ ਨਾਥ ਅਜ ਤੋਂ 400 ਸਾਲ ਪਹਿਲਾਂ ਹੋਇਆ ਸੀ। ਉਸ ਨੇ ਗੁਰੁ ਹਰਗੋਬਿੰਦ ਸਾਹਿਬ ਤੇ ਹੋਰ ਮਾਹਨ ਸਿੱਧਾਂ ਨਾਲ ਇਸ ਅਸਥਾਨਾਂ ਤੇ ਗੋਸ਼ਟੀਆਂ ਕੀਤੀਆਂ ਸਨ। ਜਿਥੇ ਇਸ ਸਮੇਂ ਬਾਬਾ ਕਾਲੂ ਨਾਥ ਦਾ ਮੰਦਰ ਹੈ, ਇਥੇ ਬੈਠ ਕੇ ਨਾਥ ਜੀ ਨੇ ਮਹਾਨ ਤਪੱਸਿਆ ਕੀਤੀ ਸੀ। ਇਸ ਗੰਗਾ ਦੇ ਤਲਾਬ ਵਿਚ ਕਾਲੂ ਨਾਥ ਦੇ ਭਾਈ ਦੀ ਬੰਸ ਦੇ ਰਮਾਣੇ ਆਪਣੇ ਮ੍ਰਿਤਕਾਂ ਦੇ ਫੁੱਲ ਜਲ ਪ੍ਰਵਾਹ ਕਰਦੇ ਹਨ ਤੇ ਇਸ਼ਨਾਨ ਕਰਦੇ ਹਨ। ਇਥੇ ਸੱਚੇ ਪਾਤਸ਼ਾਹ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਇਕ ਸ਼ਾਨਦਾਰ ਇਤਿਹਾਸਕ ਗੁਰਦੁਆਰਾ ਬਣਿਆ ਹੋਇਆ ਹੈ। ਗੁਰੁ ਜੀ ਮਾਲਵੇ ਦੇ ਇਸ ਖੇਤਰ ਵਿਚ ਬਿਕਰਮੀ ਸੰਮਤ 1688 ਤੋਂ 1692 ਤਕ ਸਮੇਤ ਪਰਿਵਾਰ ਚਾਰ ਪੰਜ ਸਾਲ ਰਹੇ ਸਨ।

ਇਸ ਪਵਿੱਤਰ ਸਥਾਨ ਤੇ ਮੇਲਾ ਚਾਰ ਦਿਨ ਭਰਦਾ ਹੈ। ਚੇਤਰ ਵਾਦੀ ਤੇਰਸ ਨੂੰ ਸਵੇਰੇ ਢੋਲ ਵਜਾਕੇ ਮੇਲੇ ਦਾ ਸੱਦਾ ਦਿਤਾ ਜਾਂਦਾ ਹੈ। ਇਸ ਦਿਨ ਰਮਾਣੇ ਦੂਰ ਦੂਰ ਤੋਂ ਆ ਕੇ ਮੰਦਰ ਵਿਚ ਚੌਕੀ ਭਰਦੇ ਹਨ ਤੇ ਅਗਲੀ ਸਵੇਰ ਗੰਗਾ ਦਾ ਇਸ਼ਨਾਨ ਕਰਕੇ ਮੱਥਾ ਟੇਕਦੇ ਹਨ। ਪ੍ਰਸਾਦ ਵਜੋਂ ਮੁਖ ਰੂਪ ਵਿਚ ਗੁੜ੍ਹ ਦੀਆਂ ਡਲੀਆਂ ਚੜ੍ਹਦੀਆਂ ਹਨ। ਨਕਦ ਚੜ੍ਹਾਵਾ ਵੀ ਚੜ੍ਹਦਾ ਹੈ। ਨਵੇਂ ਵਿਆਹਾਂ ਵਾਲੇ ਜੋੜੇ ਅਤੇ ਸੁਖਾਂ ਪੂਰੀਆਂ ਹੋਣ ਵਾਲੇ ਲੋਕ ਬੁਲੰਦ ਉਪਰ ਮਿੱਟੀ ਕੱਢ ਕੇ ਜਾਂਦੇ ਹਨ। ਮੱਸਿਆਂ ਦੇ ਦਿਨ ਇਲਾਕੇ ਦੇ ਲੋਕੀਂ ਮੇਲੇ ਵਿਚ ਸ਼ਾਮਿਲ ਹੁੰਦੇ ਹਨ। ਇਸ ਤੋਂ ਅਗਲੇ ਦਿਨ ਘੋਲ ਤੇ ਖੇਡਾਂ ਹੁੰਦੀਆਂ ਹਨ।

ਮੇਲੇ ਦੇ ਅੱਤਲੇ ਦਿਨ ਕੇਵਲ ਔਰਤਾਂ ਦਾ ਹੀ ਮੇਲਾ ਹੁੰਦਾ ਹੈ। ਬਾਬੇ ਕਾਲੂ ਨਾਥ ਦੇ ਸ਼ਰਧਾਲੂ ਮਾਝੇ ਵਿਚ ਵੀ ਸਨ। ਸੱਠਿਆਲੇ ਪਿੰਡ ਦੀ ਮਾਈ ਨਾਥ ਜੀ ਦੀ ਬਹੁਤ ਸ਼ਰਧਾਲੂ ਸੀ। ਉਸ ਦੇ ਨਾਥ ਜੀ ਦੇ ਬਚਨ ਅਨੁਸਾਰ ਧੀਰਾ ਜੰਮਿਆ। ਜਦੋਂ ਧੀਰਾ ਵੱਡਾ ਹੋਇਆ ਤਾਂ ਉਸ ਦਾ ਆਪਣੇ ਮਤਰੇਏ ਭਰਾਵਾਂ ਨਾਲ ਝਗੜਾ ਹੋ ਗਿਆ ਸੀ। ਉਨ੍ਹਾਂ ਨੇ ਧੋਖੇ ਨਾਲ ਬਾਦਸਾਹ ਤੋਂ ਮੌਤ ਦੀ ਸਜ਼ਾ ਦਾ ਹੁਕਮ ਕਰਵਾ ਦਿਤਾ। ਧੀਰੇ ਨੇ ਬਾਬੇ ਕਾਲੂ ਨਾਥ ਦੇ ਨਾਮ ਦੀ ਸੁਖ ਸੁਖੀ। ਸੁਖ ਪੂਰੀ ਹੋ ਗਈ। ਧੀਰਾ ਛੁੱਟ ਗਿਆ। ਉਹ ਨਾਥ ਜੀ ਦੀ ਸੇਵਾ ਵਿਚ ਨਥਾਣੇ ਆਕੇ ਹਾਜ਼ਰ ਹੋ ਗਿਆ। ਕਈ ਦਿਨ ਸੇਵਾ ਕੀਤੀ ਫਿਰ ਨਾਥ ਜੀ ਦੀ ਆਗਿਆ ਨਾਲ ਰਾਜਾ ਰਾਮ ਦੇ ਛੋਟੇ ਪੁਤਰ ਰੂਪ ਚੰਦ ਨੂੰ ਆਪਣੇ ਨਾਲ ਲੈ ਗਿਆ। ਉਸ ਨੂੰ ਆਪਣੀ ਜ਼ਮੀਨ ਵਿਚੋਂ ਪੰਜ ਖੁਹ ਜਾਇਦਾਦ ਦੇ ਦਿੱਤੀ। ਹੁਣ ਰੂਪ ਚੰਦ ਦੀ ਬੰਸ ਦੇ ਕਈ ਰੋਮਾਣੇ ਪਰਿਵਾਰ ਉਥੇ ਵਸਦੇ ਹਨ ਜਿਨ੍ਹਾਂ ਨੂੰ ਪਿੰਡ ਦੇ ਲੋਕ ਗੁਰੁ ਕੇ ਕਹਿੰਦੇ ਹਨ।

ਸਠਿਆਲਾ ਬੱਲ ਜੱਟਾਂ ਦਾ ਪ੍ਰਸਿਧ ਪਿੰਡ ਹੈ। ਮਾਝੇ ਦੇ ਬੱਲ ਜੱਟ ਵੀ ਰੋਮਾਣਿਆਂ ਦੇ ਮੇਲੇ ਵਿਚ ਸਰਧਾ ਨਾਲ ਆਕੇ ਇਸ਼ਨਾਨ ਕਰਕੇ ਜਾਂਦੇ ਹਨ। ਬਾਬਾ ਕਾਲੂ ਨਾਥ ਦੇ ਮੰਦਰ ਵਿਚ ਅੱਜ ਤਕ ਵੀ ਮੰਜੇ ਉਪਰ ਸੌਣ, ਮਾਸ, ਸ਼ਰਾਬ, ਬੈਂਗਣ ਤੇ ਲਸਣ ਦੀ ਵਰਤੋਂ ਦੀ ਮਨਾਹੀ ਹੈ। ਸੁਰੂ ਵਿਚ ਸਾਰੇ ਰਮਾਣੇ ਵੈਸ਼ਨੂੰ ਹੁੰਦੇ ਸਨ। ਪਿਆਜ, ਲਸਣ, ਮਸਰ, ਮੀਟ, ਸਰਾਬ, ਅੰਡੇ ਆਦਿ ਦੀ ਵਰਤੋਂ ਨਹੀਂ ਕਰਦੇ ਸਨ। ਗਲ੍ਹ ਵਿਚ ਬਾਬੇ ਨਾਥ ਦੇ ਭਗਤ ਹੋਣ ਦੀ ਨਿਸ਼ਾਨੀ ਕੰਠੀ ਪਾਕੇ ਰਖਦੇ ਸਨ। ਸਿੱਖੀ ਦੇ ਪ੍ਰਭਾਵ ਕਾਰਨ ਰਮਾਣੇ ਪੁਰਾਣੇ ਰਸਮ ਰਵਾਜ ਛੱਡ ਰਹੇ ਹਨ। ਰਮਾਣਾ ਧਾਲੀਵਾਲਾਂ ਵਿਚੋਂ ਇਕ ਨਵਾਂ ਗੋਤ ਪ੍ਰਚਲਤ ਹੋਇਆ ਹੈ। ਪੰਜਾਬ ਵਿਚ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਇਹ ਸਾਰੇ ਜੱਟ ਸਿੱਖ ਹਨ। ਰਮਾਣੇ ਭਾਈਚਾਰੇ ਦੇ ਲੋਕ ਮਿਹਨਤੀ ਤੇ ਸੰਜਮੀ ਹੁੰਦੇ ਹਨ। ਜੋ ਮਿਹਨਤ ਨਹੀਂ ਕਰਦੇ, ਉਹ ਇਕ ਦਿਨ ਜ਼ਰੂਰ ਬਰਬਾਦ ਹੁੰਦੇ ਹਨ। ਵਿਦਿਆ ਪ੍ਰਾਪਤ ਕਰਕੇ ਵੀ ਰਮਾਣਿਆਂ ਨੇ ਬਹੁਤ ਉਨਤੀ ਕੀਤੀ ਹੈ। ਕੁਝ ਰਮਾਣੇ ਬਾਹਰਲੇ ਦੇਸ਼ਾਂ ਕੈਨੇਡਾ ਆਦਿ ਵਿਚ ਵੀ ਗਏ ਹਨ। ਸ੍ਰੀ ਮਹਿੰਦਰ ਸਿੰਘ ਰੋਮਾਣਾ ਫਰੀਦਕੋਟ ਜ਼ਿਲੇ ਦੇ ਪ੍ਰਸਿਧ ਲੀਡਰ ਹਨ। ਇਕ ਇਤਿਹਾਸ ਰਮਾਣਾ ਪੁਸਤਕ ਕਵਿਤਾ ਵਿਚ ਵੀ ਛੱਪੀ ਹੈ। ਅਸਲ ਵਿਚ ਰਮਾਣਾ ਇਕ ਛੋਟਾ ਜਿਹਾ ਹੀ ਗੋਤ ਹੈ। ਬਹੁਤੇ ਰਮਾਣੇ ਮਾਲਵੇ ਵਿਚ ਹੀ ਵਸਦੇ ਹਨ। ਮਾਝੇ ਵਿਚ ਬਾਬਾ ਬਕਾਲਾ ਦੇ ਨਜ਼ਦੀਕ ਰਮਾਣਾ ਚੱਕ ਵਿਚ ਬਾਬਾ ਹਰੀਦਾਸ ਦੀ ਯਾਦ ਵਿਚ ਦੋ ਦਿਨ ਸਲਾਨਾ ਮੇਲਾ ਲਗਦਾ ਹੈ। ਬੇਸ਼ਕ ਨਵਾਂ ਗੋਤ ਹੈ ਫਿਰ ਵੀ ਕਾਫੀ ਪ੍ਰਸਿੱਧ ਹੈ।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਜੱਟਾਂ ਦਾ ਇਤਿਹਾਸ: ਤੱਤਲਾ (Tattla)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਜੱਟਾਂ ਦਾ ਇਤਿਹਾਸ: ਪੱਵਾਰ (Pawar)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਜੱਟਾਂ ਦਾ ਇਤਿਹਾਸ: ਦੰਦੀਵਾਲ (Dandiwal)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਜੱਟਾਂ ਦਾ ਇਤਿਹਾਸ: ਥਿੰਦ (Thind)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਜੱਟਾਂ ਦਾ ਇਤਿਹਾਸ: ਪੰਨੂੰ (Pannu)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਜੱਟਾਂ ਦਾ ਇਤਿਹਾਸ: ਮੰਡੇਰ (Mander)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link