• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਜੱਟਾਂ ਦਾ ਇਤਿਹਾਸ: ਸਾਂਸੀ (Sansi)

ਹੁਸ਼ਿਆਰ ਸਿੰਘ ਦੁਲੇਹ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Lineage
  • Report an issue
  • prev
  • next
Article

ਸਾਂਸੀ – ਇਹ ਰਾਜੇ ਸਾਲਿਬਾਹਨ ਦੀ ਬੰਸ ਵਿਚੋਂ ਹਨ। ਇਸ ਰਾਜੇ ਦੇ ਪੰਦਰਾਂ ਪੁਤਰ ਸਨ। ਇਕ ਦਾ ਨਾਮ ਸਾਹਸੀ ਰਾਉ ਸੀ। ਸਾਂਸੀ ਗੋਤ ਦੇ ਜੱਟ ਸਾਹਸੀ ਰਾਉ ਦੀ ਬੰਸ ਵਿਚੋਂ ਹਨ। ਇਸ ਖਾਨਦਾਨ ਦੇ ਲੋਕਾਂ ਨੇ ਭੱਟਨੇਰ ਦੇ ਇਲਾਕੇ ਵਿਚੋਂ ਉੱਠਕੇ ਅੰਮ੍ਰਿਤਸਰ ਦੇ ਇਲਾਕੇ ਵਿਚ ਸਹੰਸਰਾ ਪਿੰਡ ਆਬਾਦ ਕੀਤਾ। ਇਹ ਅੰਮ੍ਰਿਤਸਰ 'ਤੇ ਹੌਲੀ ਹੌਲੀ ਅੱਗੇ ਅੱਗੇ ਗੁਜਰਾਂਵਾਲਾ ਤੇ ਮਿੰਟਗੁਮਰੀ ਤੱਕ ਚਲੇ ਗਏ।

ਸਾਂਸੀ ਜੱਟਾਂ ਦੀ ਬਹੁਤ ਵਸੋਂ ਲਾਹੌਰ, ਅੰਮ੍ਰਿਤਸਰ, ਲੁਧਿਆਣਾ, ਕਰਨਾਲ, ਗੁਜਰਾਤ ਤੇ ਗੁਜਰਾਂਵਾਲੇ ਜ਼ਿਲਿਆਂ ਵਿਚ ਸੀ। ਇਹ ਆਪਣਾ ਨਿਕਾਸ ਮਾਰਵਾੜ ਤੇ ਅਜਮੇਰ ਦੇ ਭੱਟੀਆਂ ਵਿਚੋਂ ਹੋਇਆ ਦਸਦੇ ਹਨ। ਇਹ ਆਪਣਾ ਮੁਢ ਭਰਤਪੁਰ ਦੇ ਸਾਂਯ ਪਾਲ ਨਾਲ ਵੀ ਜੋੜਦੇ ਹਨ ਜਿਸ ਨੂੰ ਇਹ ਆਪਣਾ ਜਠੇਰਾ ਮੰਨ ਕੇ ਪੂਜਦੇ ਵੀ ਹਨ। ਇਕ ਹੋਰ ਰਵਾਇਤ ਅਨੁਸਾਰ ਸਾਂਸੀ ਕਬੀਲਾ ਆਪਣੇ ਪਸੂ ਚਾਰਦਾ ਚਾਰਦਾ ਰਾਜਸਥਾਨ ਤੋਂ ਪੰਜਾਬ ਵਿਚੋਂ ਆਇਆ ਤੇ ਅੰਮ੍ਰਿਤਸਰ ਦੇ ਭੱਟੀਆ ਪਿੰਡ ਵਿਚ ਰਹਿਣ ਲੱਗਾ।

ਭੱਟੀ ਇਨ੍ਹਾਂ ਦੇ ਭਾਈਚਾਰੇ ਵਿਚੋਂ ਹੀ ਸਨ। ਇਸ ਕੁਲ ਵਿਚ ਹੀ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ। ਇਸ ਦਾ ਵਡੇਰਾ ਦਾਨਾ ਕਾਲੂ ਸਾਂਸੀ ਵੀ ਸੂਰਬੀਰ ਸੀ। ਇਸ ਪਰਵਾਰ ਦਾ ਬੁੱਧਾ ਸਾਂਸੀ ਅੰਮ੍ਰਿਤ ਛਕ ਕੇ ਬੁੱਧ ਸਿੰਘ ਬਣਿਆ। ਰਣਜੀਤ ਸਿੰਘ ਦਾ ਵਡੇਰਾ ਚੜ੍ਹਤ ਸਿੰਘ ਸ਼ੁਕਰਚਕੀਆਂ ਮਿਸਲ ਦਾ ਸਰਦਾਰ ਸੀ। ਇਸ ਖਾਨਦਾਨ ਦਾ ਅੰਮ੍ਰਿਤਸਰ ਜ਼ਿਲੇ ਵਿਚ ਇਕ ਬਹੁਤ ਹੀ ਪ੍ਰਸਿਧ ਪਿੰਡ ਰਾਜਾਸਾਂਸੀ ਹੈ। ਸੰਧਾਵਾਲੀਏ ਸਰਦਾਰਾਂ ਦਾ ਪਿਛੋਕੜ ਵੀ ਅੰਮ੍ਰਿਤਸਰ ਹੀ ਸੀ। ਉਪ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਹੀ ਨਜ਼ਦੀਕੀ ਸ਼ਰੀਕ ਸਨ। ਰਣਜੀਤ ਸਿੰਘ ਮਹਾਨ ਸਕਤੀਸ਼ਾਲੀ ਸੀ। ਹੁਣ ਸਾਰੇ ਹੀ ਸਾਂਸੀ ਜੱਟ ਆਪਣੇ ਆਪ ਨੂੰ ਭੱਟੀ ਰਾਜਪੂਤ ਸਮਝਦੇ ਹਨ। ਇਨ੍ਹਾਂ ਦੇ ਬ੍ਰਾਹਮਣਾਂ ਦੇ ਅਨੁਸਾਰ ਇਸ ਗੋਤ ਦਾ ਵਡੇਰਾ ਸਾਂਸੀ ਰਾਏ ਸੀ। ਇਸ ਨੂੰ ਸਾਹਸੀ ਰਾਉ ਵੀ ਕਹਿੰਦੇ ਸਨ। ਉਹ ਆਪਣੇ ਪੋਤੇ ਉਦਰਤ ਨਾਲ ਹੀ ਪੰਜਾਬ ਵਿਚ ਆਇਆ ਸੀ। ਉਦਰਤ ਦੇ ਪੁੱਤਰ ਯਾਤਰੀ ਤੇ ਸੁੰਦਰ ਨੇ ਗੋਰਾਏ ਖੇਤਰ ਵਿਰਕ ਜੱਟਾਂ ਨਾਲ ਰਿਸ਼ਤੇਦਾਰੀ ਪਾਈ ਅਤੇ ਹਮੇਸ਼ਾਂ ਲਈ ਪੰਜਾਬ ਦੇ ਜੱਟ ਭਾਈਚਾਰੇ ਵਿਚ ਰਲ ਗਏ। ਕਾਲੀਆ ਗੋਤ ਦੇ ਬ੍ਰਾਹਮਣ ਇਨ੍ਹਾਂ ਦੇ ਪੁਰੋਹਤ ਹੁੰਦੇ ਹਨ ਜੋ ਭਟਨੇਰ ਦੇ ਇਲਾਕੇ ਵਿਚ ਪੁਰਾਣੇ ਵਨਸੀਕ ਹਨ। ਇਨ੍ਹਾਂ ਵਿਚ ਵੀ ਹੋਰ ਜੱਟਾਂ ਵਾਂਗ ਵਿਆਹ ਤੋਂ ਮਗਰੋਂ ਨਵੀਂ ਵਹੁਟੀ ਨੂੰ ਆਪਣੇ ਭਾਈਚਾਰੇ ਵਿਚ ਸ਼ਾਮਿਲ ਕਰਨ ਲਈ ਗੋਤ ਕਨਾਲੇ ਦੀ ਰਸਮ ਹੁੰਦੀ ਸੀ।

ਸਾਂਸੀ ਚੰਦਰਬੰਸੀ ਜੱਟ ਹਨ। ਇਸ ਬੰਸ ਦਾ ਸ਼ਿਸ਼ਕ ਜਨਪਦ ਬਹੁਤ ਪ੍ਰਸਿਧ ਸੀ, ਸਾਹੰਸਰਾ ਤੇ ਸਾਂਸੀ ਇਕੋ ਗੋਤ ਹੈ। ਪੱਛਮੀ ਪੰਜਾਬ ਵਿਚ ਇਸ ਗੋਤ ਦੇ ਕਾਫੀ ਲੋਕ ਮੁਸਲਮਾਨ ਵੀ ਬਣ ਗਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਮਹਾਰਾਜਾ ਬਣ ਜਾਣ ਨਾਲ ਸਾਂਹਸੀ ਜੱਟਾਂ ਦੀ ਪੰਜਾਬ ਵਿਚ ਕਾਫੀ ਮਾਨਤਾ ਹੋ ਗਈ ਸੀ ਕਿਉਂਕਿ ਮਹਾਰਜਾ ਰਣਜੀਤ ਸਿੰਘ ਸਾਂਹਸੀ ਸਰਦਾਰ ਸੀ। ਰਣਜੀਤ ਸਿੰਘ ਦੇ ਵਡੇਰੇ ਗੁਜਰਾਂਵਾਲਾ ਜ਼ਿਲੇ ਦੇ ਪ੍ਰਸਿਧ ਪਿੰਡ ਸ਼ੁਕਰਚਕ ਵਿਚ ਰਹਿੰਦੇ ਸਨ। ਇਸਦੇ ਪਿਤਾ ਦਾ ਨਾਮ ਮਹਾਂ ਸਿੰਘ ਤੇ ਦਾਦੇ ਦਾ ਨਾਮ ਚੜ੍ਹਤ ਸਿੰਘ ਸੀ। ਮਹਾਰਾਜੇ ਰਣਜੀਤ ਸਿੰਘ ਦੇ ਪੂਰਵਜ਼ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵੇਈਂ ਪੂਈਂ ਤਹਿਸੀਲ ਖੱਡੂਰ ਸਾਹਿਬ ਵਿਚ ਵੀ ਕਾਫੀ ਸਮਾਂ ਰਹੇ ਸਨ।

ਮਹਾਰਾਜਾ ਰਣਜੀਤ ਸਿੰਘ ਦੇ ਸਾਂਸੀ ਖਾਨਦਾਨੀ ਕਬੀਲੇ ਬਾਰੇ ਗੁਜਰਾਂਵਾਲਾ ਜ਼ਿਲ੍ਹਾ ਦੇ ਡਿਸਟ੍ਰਿਕਟ ਗਜ਼ਟੀਅਰ ਵਿਚ ਲਿਖਿਆ ਹੈ ਕਿ ਗੁਜਰਾਂਵਾਲਾ ਸ਼ਹਿਰ ਦੇ ਦੁਆਲੇ ਉਨ੍ਹਾਂ ਦੇ ਪਹਿਲਾਂ ਚੌਦਾਂ ਪਿੰਡ ਸਨ ਤੇ ਗੁਜਰਾਂਵਾਲਾ ਸ਼ਹਿਰ ਵੀ ਉਨ੍ਹਾਂ ਦਾ ਹੀ ਸੀ। ਪਰ ਉਨ੍ਹਾਂ ਦੇ ਐਸੇ ਮਾੜੇ ਦਿਨ ਆ ਗਏ ਕਿ ਉਨ੍ਹਾਂ ਕੋਲ ਕੇਵਲ ਅੱਠ ਪਿੰਡ ਹੀ ਰਹਿ ਗਏ ਤੇ ਉਨ੍ਹਾਂ ਵਿਚੋਂ ਵੀ ਬਹੁਤ ਸਾਰੀ ਜ਼ਮੀਨ ਗਹਿਣੇ ਪਈ ਹੋਈ ਸੀ। ਬਾਕੀ ਪਿੰਡ ਐਮਨਾਬਾਦ ਦੇ ਦਿਵਾਨ ਤੇ ਸ਼ਹਿਰ ਦੇ ਸਰਮਾਏਦਾਰਾਂ ਨੇ ਖਰੀਦ ਲਏ ਸਨ। ਉਨ੍ਹਾਂ ਵਿਚ ਚੰਗੇ ਲੜਾਕੇ ਹੋਣ ਦੀ ਸਿਫਤ ਜੋ ਕਦੇ ਸੀ ਤਾਂ ਹੁਣ ਖਤਮ ਹੋ ਗਈ। ਖੇਤੀ ਵਿਚ ਵੀ ਉਹ ਅਸਲੋਂ ਫਾਡੀ ਹਨ। ਸਾਂਦਲ ਬਾਰ ਵਿਚ ਠੇੜੀ ਸਾਂਸੀ ਪਿੰਡ ਵੀ ਸਾਂਸੀ ਜੱਟਾਂ ਦਾ ਇਕ ਬਹੁਤ ਹੀ ਉੱਘਾ ਪਿੰਡ ਸੀ।

ਪੰਜਾਬ ਵਿਚ ਸਾਂਸੀ ਜੱਟ ਸਿੱਖਾਂ ਦੀ ਗਿਣਤੀ ਬਹੁਤ ਹੀ ਘਟ ਹੈ। ਕਈ ਸਾਂਸੀ ਜੱਟ ਆਪਣੇ ਆਪ ਨੂੰ ਸੰਧਾਵਾਲੀਏ ਹੀ ਲਿਖਦੇ ਹਨ। ਸਾਹੰਸਰਾ ਗੋਤ ਦੇ ਲੋਕ ਵੀ ਇਨ੍ਹਾਂ ਦੇ ਭਾਈਚਾਰੇ ਵਿਚੋਂ ਹੀ ਹਨ। ਸਾਂਸੀ ਤੋਂ ਭਾਵ ਸਾਹਸੀ ਅਥਵਾ ਦਲੇਰ ਹੈ। ਸਾਂਸੀ ਬੰਸ ਦੇ ਲੋਕ ਰਾਜਾ ਸਲਵਾਨ, ਸਹੰਸਰ ਬਾਹੂ, ਦੁੱਲਾ ਭੱਟੀ ਤੇ ਜੈਮਲ ਫੱਤਾ ਨੂੰ ਵੀ ਆਪਣਾ ਵਡੇਰਾ ਮੰਨਦੇ ਹਨ।

ਮਹਾਰਾਜਾ ਰਣਜੀਤ ਸਿੰਘ ਬਰਾੜਾਂ ਦਾ ਦੋਹਤਾ ਸੀ। ਇਸ ਲਈ ਇਹ ਬਰਾੜਾਂ ਵਾਂਗ ਖੁਲ੍ਹਾ ਦਿਲ ਤੇ ਬਹਾਦਰ ਸੀ। ਸਾਂਸੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਤੇ ਬਹੁਤ ਮਾਣ ਸੀ। ਸਾਂਸੀ, ਜੱਟਾਂ ਦਾ ਇਕ ਉੱਘਾ ਤੇ ਛੋਟਾ ਗੋਤ ਹੈ। ਇਹ ਬਹੁਤ ਦਲੇਰ ਸਨ।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਜੱਟਾਂ ਦਾ ਇਤਿਹਾਸ: ਦੰਦੀਵਾਲ (Dandiwal)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਜੱਟਾਂ ਦਾ ਇਤਿਹਾਸ: ਜਵੰਦਾ (Jawanda)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਜੱਟਾਂ ਦਾ ਇਤਿਹਾਸ: ਸੰਘੇੜਾ (Sanghera)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਜੱਟਾਂ ਦਾ ਇਤਿਹਾਸ: ਰਾਂਝੇ (Ranjhe)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਜੱਟਾਂ ਦਾ ਇਤਿਹਾਸ: ਤੱਤਲਾ (Tattla)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਜੱਟਾਂ ਦਾ ਇਤਿਹਾਸ: ਪੱਵਾਰ (Pawar)

    • ਹੁਸ਼ਿਆਰ ਸਿੰਘ ਦੁਲੇਹ
    Nonfiction
    • Lineage

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link