• Home
  • Search
    • Magazine
    • Places
    • Business Directory
    • Events
Free Listing
Sign in or Register
Free Listing

ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦਿਆਂ…

ਗੁਰਤੇਜ ਸਿੰਘ ਮੱਲੂਮਾਜਰਾ

  • Comment
  • Save
  • Share
  • Details
  • Comments & Reviews 0
  • prev
  • next
  • Nonfiction
  • Biography
  • Report an issue
  • prev
  • next
Article

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ…..ਰਚਨਾ ਦੀ ਰਚਨਕਾਰਾ ਦਾ ਨਾਂ ਸਮੁੱਚੇ ਸੰਸਾਰ ’ਤੇ ਹਮੇਸ਼ਾ ਅਮਰ ਰਹੇਗਾ। ਇਸ ਰਚਨਾ ਦੀ ਉਤਪਤੀ ਦਾ ਇਕ ਦ੍ਰਿਸ਼ ਤੁਹਾਡੇ ਸਨਮੁਖ ਕਰ ਰਿਹਾ ਹਾਂ। ਆਖਦੇ ਹਨ ਕਿ 1947 ਦੀ ਵੰਡ ਬਾਅਦ ਜਦੋਂ ਅੰਮ੍ਰਿਤਾ ਪ੍ਰੀਤਮ ਲਾਹੌਰ ਨੂੰ ਛੱਡਣ ਪਿੱਛੋਂ ਡੇਹਰਾਦੂਨ ਆ ਕੇ ਰਹਿਣ ਲੱਗੀ। ਇਸ ਨਵੇਂ ਸਥਾਨ ’ਤੇ ਰੁਜ਼ਗਾਰ ਨਾ ਮਿਲਦਾ ਦੇਖ ਕੇ ਉਹ ਨੌਕਰੀ ਦੀ ਭਾਲ ਵਿਚ ਇਕ ਦਿਨ ਦਿੱਲੀ ਆ ਪਹੁੰਚੀ ਅਤੇ ਉਥੋਂ ਦੀ ਖਾਕ ਛਾਣ ਕੇ ਜਦੋਂ ਘਰ ਵਾਪਸ ਜਾਣ ਲੱਗੀ ਤਾਂ ਸ਼ਾਮ ਹੋ ਚੁੱਕੀ ਸੀ। ਟਰੇਨ ’ਤੇ ਸਫ਼ਰ ਕਰਦੇ ਸਮੇਂ ਉਸ ਨੇ ਜਦੋਂ ਖਿੜਕੀ ਤੋਂ ਬਾਹਰ ਦੇਖਿਆ ਤਾਂ ਦਰੱਖ਼ਤਾਂ ਅਤੇ ਹਵਾਵਾਂ ਦੀ ਸ਼ਾਂ-ਸ਼ਾਂ ਨੇ ਮਨ ਵਿਚ ਇਕ ਡਰ ਜਿਹਾ ਪੈਦਾ ਕਰ ਦਿੱਤਾ। ਅੰਦਰ ਹੀ ਅੰਦਰ ਖਿਆਲਾਂ-ਖਿਆਲਾਂ ਵਿਚ ਬਾਹਰਲੇ ਹਨੇਰੇ ਨੇ ਉਸ ਦੇ ਵਿਚਾਰਾਂ ਵਿਚ ਕਬਰਾਂ ਦੇ ਬਿੰਬ ਸੁਰਜੀਤ ਕਰ ਦਿੱਤੇ। ਜਦੋਂ ਹੀ ਵਾਰ ਵਾਰ ਕਬਰਾਂ ਖਿਆਲਾਂ ਵਿਚ ਘੁੰਮਣ ਲੱਗੀਆਂ ਤਾਂ ਉਨ੍ਹਾਂ ਨੂੰ ਵਾਰਿਸ ਸ਼ਾਹ ਦੇ ਪ੍ਰਸਿੱਧ ਬੋਲ ‘‘ਭਲਾ ਮੋਏ ਤੇ ਵਿਛੜੇ ਕੌਣ ਮੇਲੇ’’ ਘਰ ਕਰ ਗਏ। ਉਹ ਬੈਠੇ-ਬੈਠੇ ਸੋਚਣ ਲੱਗੀ ਕਿ ਉਸ (ਵਾਰਿਸ ਸ਼ਾਹ) ਨੇ ਇਕ ਹੀਰ ਦੀ ਕਹਾਣੀ ਲਿਖ ਕੇ ਆਪਣਾ ਨਾਂ ਬਣਾਇਆ ਲਿਆ ਸੀ ।

ਪ੍ਰੰਤੂ ਅੱਜ 1947 ਦੀ ਵੰਡ ਦਾ ਦੁੱਖ ਸਾਡੀਆਂ ਧੀਆਂ ਭੈਣਾਂ ਭੋਗ ਰਹੀਆਂ ਹਨ। ਇਨ੍ਹਾਂ ਦੇ ਵੈਣ/ਦੁੱਖ ਦਰਦ ਅਤੇ ਅੱਥਰੂਆਂ ਦਾ ਜ਼ਿਕਰ ਕੌਣ ਕਰੇਗਾ (ਲਿਖੇਗਾ)? ਇਨ੍ਹਾਂ ਬੇਪੱਤ ਹੋਈਆਂ ਇਸਤਰੀਆਂ ਦੇ ਦੁੱਖ ਨੂੰ ਸੁਣਾਉਣ ਲਈ ਵਾਰਿਸ ਸ਼ਾਹ ਤੋਂ ਬਿਨਾਂ ਉਸ (ਅੰਮ੍ਰਿਤਾ ਪ੍ਰੀਤਮ) ਨੂੰ ਟਰੇਨ ਵਿਚ ਸਫ਼ਰ ਕਰਦਿਆਂ ਕੋਈ ਹੋਰ ਨਜ਼ਰ ਨਹੀਂ ਆਇਆ ਤਾਂ ਕਰ ਕੇ ਉਸਨੇ ਅੱਜ ਆਖਾਂ ਵਾਰਿਸ ਸ਼ਾਹ ਨੂੰ ਸੰਬੋਧਿਤ ਹੋ ਕੇ ਇਹ ਬੋਲ ਲਿਖੇ ਸਨ। ਫ਼ੈਜ ਅਹਿਮਦ ਫ਼ੈਜ ਅਤੇ ਅਹਿਮਦ ਨਦੀਮ ਕਾਸਮੀ ਲਿਖਦੇ ਹਨ ਕਿ ਜਦੋਂ ਇਹ ਨਜ਼ਮ ਪਾਕਿਸਤਾਨ ਵਿਚ ਛਪਦੀ ਹੈ ਤਾਂ ਇਸ ਨੂੰ ਪੜ੍ਹਦਿਆਂ ਹੀ ਲੋਕ ਰੋਣ ਲੱਗ ਪੈਂਦੇ ਸਨ। ਭਾਵੇਂ ਪੰਜਾਬ ਵਿਚ ਇਸ ਰਚਨਾ ’ਤੇ ਇਤਰਾਜ਼ ਲੱਗ ਗਿਆ ਸੀ। ਫਿਰ ਵੀ ਪ੍ਰਿੰਸੀਪਲ ਤੇਜਾ ਸਿੰਘ ਨੇ ਅੰਮ੍ਰਿਤਾ ਪ੍ਰੀਤਮ ਨੂੰ ‘ਪੰਜਾਬ ਦੀ ਆਵਾਜ਼’ ਤਕ ਕਹਿ ਦਿੱਤਾ ਸੀ। ਦੂਜੇ ਪਾਸੇ ਕਮਿਊਨਿਸਟ ਵਿਚਾਰਧਾਰਾ ਦੇ ਬੰਦੇ ਇਹ ਕਹਿੰਦੇ ਸਨ ਕਿ ਇਹ ਨਜ਼ਮ ਤਾਂ ਲੈਨਿਨ/ਸਟਾਲਿਨ ਨੂੰ ਸੰਬੋਧਿਤ ਕਰ ਕੇ ਲਿਖਣੀ ਚਾਹੀਦੀ ਸੀ। ਇਸ ਤਰ੍ਹਾਂ ਦੀਆਂ ਲਿਖਤਾਂ ਦੀ ਮਾਲਕਣ ਦੀ ਅੱਜ ਬਰਸੀ ’ਤੇ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਰਚਨਾਵਾਂ ਤੇ ਬਹੁਤ ਹੀ ਮਹੀਨ ਰੂਪ ਵਿਚ ਚਰਚਾ ਕਰਾਂਗੇ।

ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ, 1919 ਨੂੰ ਗੁੱਜਰਾਂਵਾਲਾ (ਅੱਜ-ਕੱਲ੍ਹ ਪਾਕਿਸਤਾਨ) ’ਚ ਹੋਇਆ। ਉਸ ਦੇ ਪਿਤਾ ਦਾ ਨਾਂ ਕਰਤਾਰ ਸਿੰਘ ਹਿਤਕਾਰੀ ਅਤੇ ਮਾਤਾ ਦਾ ਨਾਂ ਰਾਜ ਕੌਰ ਸੀ। ਜਦੋਂ ਅੰਮ੍ਰਿਤਾ 10 ਵਰ੍ਹਿਆਂ ਦੀ ਹੋਈ ਤਾਂ ਮਾਤਾ ਜੀ ਚੱਲ ਵੱਸੇ। ਇਸ ਤਰ੍ਹਾਂ ਅੰਮ੍ਰਿਤਾ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਪਿਤਾ ਨੇ ਹੀ ਕੀਤਾ। ਅੰਮ੍ਰਿਤਾ ਨੇ 1933 ’ਚ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਇਸ ਦੌਰਾਨ ਤੇਰ੍ਹਵੇਂ-ਚੌਦਵੇਂ ਵਰ੍ਹੇ ’ਚ ਹੀ ਉਸਨੇ ਸਾਹਿਤ ਨਾਲ ਨਾਤਾ ਜੋੜ ਲਿਆ ਸੀ। ਭਾਵੇਂ ਕਿ ਉਸ ਨੂੰ ਬਚਪਨ ਤੋਂ ਫੋਟੋਗ੍ਰਾਫ਼ੀ ਦਾ ਸ਼ੌਂਕ ਸੀ। ਅੰਮ੍ਰਿਤਾ ਨੇ ਨ੍ਰਿਤ ਤੇ ਸੰਗੀਤ ਸਿੱਖਿਆ ਵੀ ਪ੍ਰਾਪਤ ਕੀਤੀ। ਆਲ ਇੰਡੀਆ ਰੇਡੀਓ ਲਾਹੌਰ ’ਤੋਂ ਕੁਝ ਸਾਲ ਉਨ੍ਹਾਂ ਨੇ ਸਿਤਾਰ ਵਜਾਉਣ ਦਾ ਪ੍ਰੋਗਰਾਮ ਵੀ ਪੇਸ਼ ਕੀਤਾ। ਖੇਡਾਂ ’ਚੋਂ ਅੰਮ੍ਰਿਤਾ ਨੂੰ ਟੈਨਿਸ ਦੀ ਖੇਡ ਪਸੰਦ ਸੀ।

ਅੰਮਿ੍ਰਿਤਾ ਨੂੰ ਪੰਜਾਬੀ ਸਾਹਿਤ ਦੀ ਚੇਟਕ ਘਰ ’ਚੋਂ ਹੀ ਲੱਗੀ ਕਿੳਂੁਕਿ ਉਨ੍ਹਾਂ ਦੇ ਪਿਤਾ ਕਰਤਾਰ ਸਿੰਘ ‘ਰਣਜੀਤ ਨਗਾਰਾ’ ਨਾਂ ਦਾ ਰਸਾਲਾ ਕੱਢਦੇ ਸਨ। ਇਸ ਤਰ੍ਹਾਂ ਘਰ ਦੇ ਸਾਹਿਤਕ ਮਾਹੌਲ ’ਚ ਅੰਮ੍ਰਿਤਾ ਨੇ ਕਵਿਤਾਵਾਂ ਜੋੜਨੀਆਂ ਆਰੰਭ ਕੀਤੀਆਂ ਤੇ ਉਸ ਨੇ ਪਹਿਲੀ ਰਚਨਾ ‘ਰਾਜਨ’ ਲਿਖੀ ਜਿਸ ਕਾਰਨ ਅੰਮ੍ਰਿਤਾ ਦੇ ਚਪੇੜਾਂ ਵੀ ਪਈਆਂ ਸਨ। ਕਰਤਾਰ ਸਿੰਘ ਹਿਤਕਾਰੀ ਨੇ ਅੰਮ੍ਰਿਤਾ ਦੀਆਂ ਮੁੱਢਲੀਆਂ ਕਾਵਿ-ਰਚਨਾਵਾਂ ’ਚ ਦੋ ਸਾਲ ਤਕ ਹੱਥ ਵਟਾਇਆ ਭਾਵ ਸੋਧ ਕੀਤੀ। ਆਖ਼ਰ 1935 ’ਚ ‘ਠੰਢੀਆਂ ਕਿਰਨਾਂ’ ਪੁਸਤਕ ਨਾਲ ਉਨ੍ਹਾਂ ਦਾ ਕਾਵਿਕ ਸਫ਼ਰ ਸ਼ੁਰੂ ਹੋ ਗਿਆ।

17 ਸਾਲ ਦੀ ਉਮਰ ’ਚ (1 ਦਸੰਬਰ, 1936 ਨੂੰ) ਅੰਮ੍ਰਿਤਾ ਦਾ ਵਿਆਹ ਪ੍ਰੀਤਮ ਸਿੰਘ ਕਵਾਤਰਾ ਨਾਲ ਹੋਇਆ। ਇਸ ਵਿਆਹ ਤੋਂ ਅੰਮ੍ਰਿਤਾ ਦੀ ਕੁੱਖੋਂ ਨਵਰਾਜ (ਬੇਟਾ) ਤੇ ਕੰਦਲਾ (ਬੇਟੀ) ਦਾ ਜਨਮ ਹੋਇਆ। ਉਹ ਵਿਆਹ ਤੋਂ ਦੋ ਸਾਲ ਬਾਅਦ ਅੰਮ੍ਰਿਤਾ ਪ੍ਰੀਤਮ ਬਣੇ ਸਨ। ਪਹਿਲਾਂ ਉਨ੍ਹਾਂ ਦਾ ਨਾਂ ਅੰਮ੍ਰਿਤ ਕੌਰ ਸੀ। ਅਸਲ ’ਚ ਅੰਮ੍ਰਿਤਾ ਦੇ ਪਤੀ ਦਾ ਨਾਂ ਪ੍ਰੀਤਮ ਸਿੰਘ ਸੀ ਤੇ ਪ੍ਰੀਤਮ ਉਸਨੇ ਆਪਣੇ ਨਾਂਅ ਨਾਲ 65 ਵਰ੍ਹਿਆਂ ਦੀ ਉਮਰ (31 ਅਕਤੂਬਰ, 2005) ਤਕ ਲਾਈ ਰੱਖਿਆ। ਇਸ ਨਾਂ ਨਾਲ ਉਹ ਅੱਜ ਸਮੁੱਚੇ ਸਾਹਿਤ ਜਗਤ ’ਚ ਜਾਣੇ ਜਾਂਦੇ ਹਨ। ਅੰਮ੍ਰਿਤਾ ਪ੍ਰੀਤਮ ਸ਼ਿਰੋਮਣੀ ਤੇ ਸਿਰਮੌਰ ਕਵਿੱਤਰੀ ਬਣ ਕੇ ਸਾਹਿਤ ਖੇਤਰ ’ਚ ਸਿਖ਼ਰ ’ਤੇ ਰਹੀ। ਉਸਨੇ ਸਾਹਿਤ ਦੇ ਵਿਭਿੰਨ ਰੂਪਾਂ ਤੇ ਭਾਸ਼ਾਵਾਂ ਵਿਚ ਲਿਖਿਆ। ਉਨ੍ਹਾਂ ਦੀਆਂ ਕਾਵਿ ਰੂਪ ਪੁਸਤਕਾਂ- ਠੰਢੀਆਂ ਕਿਰਨਾਂ, ਅੰਮ੍ਰਿਤ ਲਹਿਰਾਂ, ਜਿਉਂਦਾ ਜੀਵਨ, ਤ੍ਰੇਲ ਧੋਤੇ ਫੁੱਲ, ਓ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ’ਚ ਸੰਝ ਦੀ ਲਾਲੀ, ਲੋਕ-ਪੀੜ, ਪੱਥਰ-ਗ਼ੀਟੇ, (ਇਹ ਸਾਰੀਆਂ ਕਾਵਿ-ਰਚਨਾਵਾਂ 1935 ਤੋਂ 1947 ਤਕ ਦੀਆਂ ਹਨ), ਲੰਮੀਆਂ ਵਾਟਾਂ, ਮੈਂ ਤਵਾਰੀਖ ਹਾਂ ਹਿੰਦ ਦੀ, ਸਰਘੀ ਵੇਲਾ, ਸੁਨੇਹੜੇ, ਅਸ਼ੋਕਾ-ਚੇਤੀ, ਕਸਤੂਰੀ, ਨਾਗਮਣੀ, ਨਵੀਂ ਸਵੇਰ, ਛੇ-ਰੁੱਤਾਂ, ਕਾਗਜ਼ ਤੇ ਕੈਨਵਸ, ਮੈਂ ਜਮ੍ਹਾ ਤੂੰ, ਮੈਂ ਤੈਨੂੰ ਫੇਰ ਮਿਲਾਂਗੀ, ਤ੍ਰਿੰਝਣ, ਦਰਵੇਸ਼ਾਂ ਦੀ ਮਹਿੰਦੀ, ਉੱਠ ਨੀ ਸਾਹਿਬਾਂ ਸੁੱਤੀਏ ਆਦਿ 1947 ਤੋਂ ਪਿੱਛੋਂ ਦੀਆਂ ਕਾਵਿ-ਰਚਨਾਵਾਂ ਹਨ। ਕਹਾਣੀ-ਰੂਪਕ ਪੁਸਤਕਾਂ- 26 ਵਰ੍ਹਿਆਂ ਬਾਅਦ, ਕੁੰਜੀਆਂ, ਆਖ਼ਰੀ ਖ਼ਤ, ਗੋਜਰ ਦੀਆਂ ਪਰੀਆਂ, ਚਾਨਣ ਦਾ ਹਉਕਾ, ਜੰਗਲੀ ਬੂਟੀ, ਅਜਨਬੀ, ਹੀਰੇ ਦੀ ਕਣੀ, ਲਟੀਆਂ ਦੀ ਛੋਕਰੀ ਅਤੇ ਪੰਜ ਵਰ੍ਹੇ ਲੰਮੀ ਸੜਕ ਆਦਿ ਹਨ। ਨਾਵਲ ਰੂਪ ਪੁਸਤਕਾਂ ’ਚ- ਡਾਕਟਰ ਦੇਵ, ਪਿੰਜਰ, ਆਲ੍ਹਣਾ, ਇਕ ਸਵਾਲ, ਬੁਲਾਵਾ, ਬੰਦ ਦਰਵਾਜ਼ਾ, ਰੰਗ ਦਾ ਪੱਤਾ, ਇਕ ਸੀ ਅਨੀਤਾ, ਚੱਕ ਨੰਬਰ ਛੱਤੀ, ਧਰਤੀ-ਸਾਗਰ ਤੇ ਸਿੱਪੀਆਂ, ਦਿੱਲੀ ਦੀਆਂ ਗਲ਼ੀਆਂ, ਧੁੱਪ ਦੀ ਕਾਤਰ, ਜਲਾਵਤਨ, ਯਾਤਰੀ, ਜੇਬ੍ਹ-ਕਤਰੇ, ਪੱਕੀ-ਹਵੇਲੀ, ਅੱਕ ਦਾ ਬੂਟਾ, ਅੱਗ ਦੀ ਲ਼ਕੀਰ, ਕੱਚੀ ਸੜਕ, ਕੋਈ ਨਹੀਂ ਜਾਣਦਾ, ਉਨ੍ਹਾਂ ਦੀ ਕਹਾਣੀ, ਇਹ ਸੱਚ ਹੈ, ਤੇਰਵਾਂ ਸੂਰਜ, ਉਨਿੰਜਾ ਦਿਨ ਅਤੇ ਕੋਰੇ ਕਾਗਜ਼ ਆਦਿ ਹਨ। ਸਵੈ-ਜੀਵਨੀ ਰੂਪਕ ਪੁਸਤਕਾਂ ’ਚ- ਕਾਲ਼ਾ ਗ਼ੁਲਾਬ, ਅੰਮ੍ਰਿਤਾ ਦੀ ਡਾਇਰੀ, ਦਸਤਾਵੇਜ਼ ਅਤੇ ਰਸੀਦੀ-ਟਿਕਟ ਆਦਿ ਹਨ। ਸਫ਼ਰਨਾਮੇ ਰੂਪ ’ਚ ਅੰਮ੍ਰਿਤਾ ਦੀਆਂ ਬਾਰੀਆਂ ਝਰੋਖੇ, ਇੱਕੀ ਪੱਤੀਆਂ ਦਾ ਗੁਲਾਬ ਅਤੇ ਅੱਗ ਦੀਆਂ ਲ਼ੀਕਾਂ ਸੁਪ੍ਰਸਿੱਧ ਪੁਸਤਕਾਂ ਹਨ।

ਇਨ੍ਹਾਂ ਵੱਖ-ਵੱਖ ਸਾਹਿਤਕ ਪੁਸਤਕਾਂ ਦੀ ਰਚਨਾ ਕਰਨ ਉਪਰੰਤ ਅੰਮ੍ਰਿਤਾ ਪ੍ਰੀਤਮ ਨੂੰ ਕਾਵਿ-ਖੇਤਰ ’ਚ ਪਾਏ ਯੋਗਦਾਨ ਵਜੋਂ ‘ਸੁਨੇਹੜੇ’ ਪੁਸਤਕ ਲਈ 1956 ’ਚ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ-ਖੇਤਰ ’ਚੋਂ ‘ਪਿੰਜਰ’ ਨਾਵਲ ’ਤੇ 2003 ’ਚ ਚੰਦਰ ਪ੍ਰਕਾਸ਼ ਤ੍ਰਿਵੇਦੀ ਨੇ ਫ਼ੀਚਰ ਫ਼ਿਲਮ ਬਣਾਈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਖੇਤਰ ’ਚ ਲਿਖਣ ’ਤੇ ਅੰਮ੍ਰਿਤਾ ਪ੍ਰੀਤਮ ਨੂੰ ‘ਭਾਸ਼ਾ ਵਿਭਾਗ ਪੰਜਾਬ’ ਵੱਲੋਂ 1957 ’ਚ ਸ਼ਿਰੋਮਣੀ ਪੰਜਾਬੀ ਸਾਹਿਤਕਾਰ ਦਾ ਇਨਾਮ ਦਿੱਤਾ ਗਿਆ। 1969 ’ਚ ਅੰਮ੍ਰਿਤਾ ਪ੍ਰੀਤਮ ਨੂੰ ‘ਪਦਮਸ਼੍ਰੀ’ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ 1982 ’ਚ ‘ਭਾਰਤੀ ਗਿਆਨ ਪੀਠ’ ਐਵਾਰਡ ਮਿਲਿਆ ਜਿਹੜਾ ਹਰ ਸਾਲ ਭਾਰਤ ਦੀਆਂ 18 ਭਾਸ਼ਾਵਾਂ ਵਿੱਚੋਂ ਕਿਸੇ ਇਕ ਨੂੰ ਦਿੱਤਾ ਜਾਂਦਾ ਹੈ ਹੁਣ ਤਕ ਪੰਜਾਬੀ ਭਾਸ਼ਾ ਨੂੰ ਦੋ ਵਾਰ (ਅੰਮ੍ਰਿਤਾ ਪ੍ਰੀਤਮ ਅਤੇ ਪੋ੍ਰ. ਗੁਰਦਿਆਲ ਸਿੰਘ ਨੂੰ) ਇਹ ਪੁਰਸਕਾਰ ਮਿਲ ਚੁੱਕਾ ਹੈ। ਸਾਹਿਤਕ ਤੇ ਹੋਰ ਦੁਰਲੱਭ ਪ੍ਰਾਪਤੀਆਂ ਸਦਕਾ 1986 ’ਚ ਉਸ ਨੂੰ ਰਾਜ ਸਭਾ ਮੈਂਬਰ ਵੀ ਬਣਾਇਆ ਗਿਆ। 2002 ’ਚ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਾ ਪ੍ਰੀਤਮ ਨੂੰ ‘ਲਾਇਫ ਟਾਈਮ ਅਚੀਵਮੈਂਟ’ ਵਜੋਂ 15 ਲੱਖ ਰੁਪਏ ਭੇਟ ਕੀਤੇ ਗਏ।

ਉਪਰੋਕਤ ਪ੍ਰਾਪਤੀਆਂ ਤੋਂ ਇਲਾਵਾ ਭਾਰਤ ਦੀਆਂ ਛੇ ਯੂਨੀਵਰਸਿਟੀਆਂ ਨੇ ਉਸਨੂੰ ਡੀ. ਲਿਟ. ਦੀ ਉਪਾਧੀ ਵੀ ਦਿੱਤੀ। ਜ਼ਿੰਦਗੀ ਦੇ ਆਖ਼ਰੀ ਦਿਨਾਂ ’ਚ ਅੰਮ੍ਰਿਤਾ ਪ੍ਰੀਤਮ ਨੂੰ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਸਮੁੱਚੀ ਔਰਤ-ਸ਼੍ਰੇਣੀ ਲਈ ਆਵਾਜ਼ ਉਠਾਈ ਅਤੇ ਆਪਣੀਆਂ ਸਮਕਾਲੀ ਲੇਖਿਕਾਵਾਂ ਨਾਲੋਂ ਵਧੇਰੇ ਨਾਂ ਕਮਾਇਆ।

  • No comments yet.
  • Add a review

    Leave a Reply · Cancel reply

    You must be logged in to post a comment.

    You May Also Be Interested In

    ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਜਸਵੰਤ ਸਿੰਘ ਕੰਵਲ

    • ਹਰਵਿੰਦਰ ਬਿਲਾਸਪੁਰ
    Nonfiction
    • Biography

    ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਯਾਦ ਕਰਦਿਆਂ

    • ਸੀ ਮਾਰਕੰਡਾ
    Nonfiction
    • Biography

    ਪੰਜਾਬੀ ਸਾਹਿਤ ਦੇ ਅੰਬਰ ਦਾ ਧਰੂ ਤਾਰਾ - ਭਾਈ ਵੀਰ ਸਿੰਘ

    • ਰਮੇਸ਼ਾ ਬੱਗਾ ਚੋਹਲਾ
    Nonfiction
    • Biography

    ਲੋਕ ਹਿੱਤਾਂ ਦਾ ਮੁੱਦਈ ਉਸਤਾਦ ਸ਼ਾਇਰ - ਗੁਰਦਿਆਲ ਰੌਸ਼ਨ

    • ਹਰਵਿੰਦਰ ਬਿਲਾਸਪੁਰ
    Nonfiction
    • Biography

    ਭਗਤ ਪੂਰਨ ਸਿੰਘ ਨੂੰ ਯਾਦ ਕਰਦਿਆਂ…

    • ਕਰਨੈਲ ਸਿੰਘ
    Nonfiction
    • Biography

    ਖੱਬੇਪੱਖੀ, ਬੁੱਧੀਜੀਵੀ, ਕ੍ਰਾਂਤੀਕਾਰੀ ਉਰਦੂ ਤੇ ਪੰਜਾਬੀ ਸ਼ਾਇਰ - ਫ਼ੈਜ਼ ਅਹਿਮਦ ਫ਼ੈਜ਼

    • ਜਾਮਿਲ ਅਬਦਾਲੀ ਸਾਬ੍ਹ
    Nonfiction
    • Biography

    ਸੁਨੇਹਾ ਮੈਗਜ਼ੀਨ ਦੇਸ ਪਰਦੇਸ ਵਸਦੇ ਪੰਜਾਬੀਆਂ ਦੀ ਪਰਿਵਾਰਿਕ ਅਤੇ ਗੈਰਵਪਾਰਿਕ ਸਾਹਿਤਿਕ ਸੱਥ ਹੈ। Suneha Magazine is a premium, bilingual digital platform for the Punjabi community. Rediscover your Punjabi roots through literature, history, memoirs, find local events or connect with Punjabi businesses near you. Submit an article or list your business for free! What's your message?

    Popular Links
    • Punjabi Magazine
    • Popular Places
    • Local Events
    • Punjabi Businesses
    • Twitter
    • Facebook
    • Instagram
    • YouTube
    • About
    • Privacy
    • Cookie Policy
    • Terms of Use

    ©2022 ਸੁਨੇਹਾ ਮੈਗਜ਼ੀਨ - ਦੇਸ ਪਰਦੇਸ ਵਸਦੇ ਪੰਜਾਬੀਆਂ ਲਈ

    Cart

    • Facebook
    • Twitter
    • WhatsApp
    • Telegram
    • Pinterest
    • LinkedIn
    • Tumblr
    • VKontakte
    • Mail
    • Copy link