ਮਾਘੀ ਮੇਲਾ ਵੀ ਇਕ ਮੌਸਮੀ ਤਿਓਹਾਰ ਦੇ ਰੂਪ ਵਿਚ ਲੱਗਣਾ ਆਰੰਭ ਹੋਇਆ ਹੈ। ਪੁਰਾਤਨ ਸਮੇਂ ਤੋਂ ਇਸ ਦਿਨ ਤੜਕੇ ਤੀਰਥਾਂ ਉੱਤੇ ਇਸ਼ਨਾਨ ਕਰਨ ਦਾ ਵੱਡਾ ਮਹਾਤਮ ਮੰਨਿਆ ਜਾਂਦਾ ਰਿਹਾ ਹੈ। ਇਸਦਾ ਵਿਵਰਣ ਵੇਦਾਂ ਅਤੇ ਹੋਰ ਹਿੰਦੂ ਧਰਮ ਸ਼ਾਸਤਰਾਂ ਵਿਚ ਮਿਲਦਾ ਹੈ। ਗੁਰਬਾਣੀ ਵਿਚ ਵੀ ਅਸਿੱਧੇ ਰੂਪ ਵਿਚ ਇਸ ਦਾ ਜ਼ਿਕਰ ਆਉਂਦਾ ਹੈ-
ਮਾਘੀ ਮਜਨੁ ਸੰਗ ਸਾਧੂਆ ਧੂੜੀ ਕਰਿ ਇਸ਼ਨਾਨ।।
(ਬਾਰਹਮਾਹਾ ਮਾਝ ਮਹਲਾ 5 ਘਰੁ 4)
ਮਾਘੀ ਦੇ ਤੜਕੇ ਲੋਕ ਤੀਰਥਾਂ ਉੱਤੇ ਸਰੋਵਰਾਂ, ਦਰਿਆਵਾਂ ਵਿਚ ਇਸ਼ਨਾਨ ਕਰਨਾ ਵੱਡਾ ਪੁੰਨ ਸਮਝਦੇ ਹਨ ਤੇ ਮੰਨਦੇ ਹਨ ਕਿ ਐਸਾ ਕਰਨ ਨਾਲ ਉਨ੍ਹਾਂ ਦੇ ਪਾਪ ਖੰਡੇ ਜਾਂਦੇ ਹਨ। ਨਗਰਾਂ ਗਰਾਵਾਂ ਵਿਚਲੇ ਤੀਰਥਾਂ ਉੱਤੇ ਇਸ ਦਿਨ ਲੋਕਾਂ ਦੀ ਭੀੜ ਜੁੜਨ ਤੋਂ ਹੀ ਮਾਘੀ ਦੇ ਇਨ੍ਹਾਂ ਲਗਦੇ ਮੇਲਿਆਂ ਦਾ ਆਰੰਭ ਹੋਇਆ। ਮਾਘੀ ਦੇ ਇਨ੍ਹਾਂ ਮੇਲਿਆਂ ਦਾ ਆਰੰਭਿਕ ਸਰੂਪ ਭਾਵੇਂ ਧਾਰਮਿਕ ਸੀ ਪਰ ਲੋਕ ਬਿਰਤੀ ਅਨੁਸਾਰ ਇਸ ਵਿਚ ਸਭਿਆਚਾਰਕ ਰੰਗ ਵੀ ਭਰੀਂਦਾ ਆਇਆ ਹੈ।
ਜਿਵੇਂ ਪੰਜਾਬੀ ਵਿਚ ਲੋਕ ਗੀਤਾਂ ਇਸਦ ਜ਼ਿਕਰ ਇਸ ਤਰ੍ਹਾਂ ਹੈ:
ਮੇਲੇ ਮੁਕਸਰ ਦੇ ਚੱਲ ਚੱਲੀਏ ਨਣਦ ਦਿਆਂ ਵੀਰਾ।
ਪੰਜਾਬ ਵਿਚ ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਦਾ ਮੇਲਾ ਵੀ ਇਕ ਪ੍ਰਸਿੱਧ ਮੇਲਾ ਹੈ ਜਿਸਦਾ ਸਿੱਖ ਇਤਿਹਾਸ ਨਾਲ ਗਹਿਰਾ ਤੇ ਅਟੁੱਟ ਰਿਸ਼ਤਾ ਹੈ। ਮੁਕਤਸਰ ਸਾਹਿਬ ਦੇ ਇਸ ਮੇਲੇ ਦੇ ਮੁੱਖ ਅਸਥਾਨ ਉੱਤੇ ਸੋਲਵੀਂ ਸਤਾਰ੍ਹਵੀਂ ਸਦੀ ਵਿਚ ਇਕ ਵੱਡੀ ਤੇ ਡੂੰਘੀ ਢਾਬ ਹੁੰਦੀ ਸੀ ਜਿਸ ਦੇ ਪਾਸੀਂ ਉੱਚੇ ਟਿੱਬੇ ਸਨ। ਇਸ ਇਲਾਕੇ ਵਿਚ ਪਾਣੀ ਦੀ ਬਹੁਤ ਕਿੱਲਤ ਸੀ ਪਰ ਵਰਖਾ ਦੀ ਰੁੱਤ ਵਿਚ ਆਸਿਓਂ ਪਾਸਿਓਂ ਪਾਣੀ ਆ ਕੇ ਇਸ ਢਾਬ ਵਿਚ ਭਰ ਜਾਂਦਾ ਸੀ ਜਿਸਨੂੰ ਇਲਾਕੇ ਦੇ ਲੋਕ ਮਗਰੋਂ ਲੋੜ ਅਨੁਸਾਰ ਵਰਤਦੇ ਰਹਿੰਦੇ ਸਨ। ਇਸ ਡਾਬ ਦਾ ਨਾਂ ਖਿਦਰਾਣੇ ਦੀ ਢਾਬ ਸੀ। ਦਸਮ ਪਾਤਸ਼ਾਹ ਦਾ ਪਿਛਾ ਕਰਦੇ ਆਉਂਦੇ ਸੂਬਾ ਸਰਹੰਦ ਵਜ਼ੀਰ ਖਾਨ ਦੀਆਂ ਫੌਜਾਂ ਨਾਲ ਇਸੇ ਢਾਬ ਉੱਤੇ ਕਲਗੀਧਰ ਪਿਤਾ ਦੀ ਗਹਿ ਗੱਚ ਲੜਾਈ ਹੋਈ ਸੀ। ਇਸੇ ਜੰਗ ਵਿਚ ਮਾਂਝੇ ਦੇ ਬੇਦਾਵੀਏ ਸਿੰਘ ਜੋ ਸ੍ਰੀ ਆਨੰਦਪੁਰ ਸਾਹਿਬ ਦੇ ਘੇਰੇ ਸਮੇਂ ਗੁਰੂ ਜੀ ਨੂੰ ਬੇਦਾਵਾ ਲਿਖਕੇ ਦੇ ਆਏ ਸਨ, ਜਾਨਾਂ ਹੂਲ ਕੇ ਲੜੇ। ਇਥੇ ਹੀ ਮੈਦਾਨਿ ਜੰਗ ਵਿਚ ਕਲਗੀਧਰ ਪਾਤਸ਼ਾਹ ਨੇ ਮਹਾਂ ਸਿੰਘ ਦਾ ਬੇਦਾਵਾ ਪਾੜਿਆ ਤੇ ਉਸ ਸਮੇਤ ਸ਼ਹੀਦ ਹੋਏ ਚਾਲ੍ਹੀ ਸਿੰਘਾਂ ਦਾ ਸਸਕਾਰ ਆਪਣੇ ਕਰ ਕਮਲਾਂ ਨਾਲ ਕੀਤਾ। ਸੂਰਬੀਰ ਮਾਈ ਭਾਗੋ (ਪਿੰਡ ਝਬਾਲ ਅੰਮ੍ਰਿਤਸਰ), ਜਿਸਨੇ ਉਕਤ ਬੇਦਵੀਏ ਸਿੰਘਾਂ ਨੂੰ ਤਰਕਾਂ ਮਾਰ ਕੇ ਗੁਰੂ ਸ਼ਰਨ ਲਿਆਂਦਾ ਸੀ, ਇਸੇ ਜੰਗ ਵਿਚ ਮਰਦਾਵਾਂ ਭੇਸ ਧਾਰ ਕੇ ਸਿੰਘਾਂ ਦੇ ਬਰੋਬਰ ਜੂਝਦੀ ਘਾਇਲ ਹੋਈ ਤੇ ਦਸਮ ਪਿਤਾ ਨੇ ਇਸਦਾ ਇਲਾਜ ਕਰਵਾ ਕੇ ਤੇ ਫਿਰ ਅੰਮ੍ਰਿਤ ਛਕਾ ਕੇ ਮਾਈ ਭਾਗ ਕੌਰ ਬਣਾਇਆ।
ਯਾਦ ਰਹੇ ਕਿ ਜਿਹੜੇ ਚਾਲ੍ਹੀ ਸਿੰਘ ਚਮਕੌਰ ਦੀ ਜੰਗ ਵਿਚ ਭਾਈ ਬੁਧੀ ਚੰਦ ਦੀ ਹਵੇਲੀ ਅਥਵਾ ਕੱਚੀ ਗੜ੍ਹੀ ‘ਚੋਂ ਨਿਕਲ ਕੇ ਦੁਸ਼ਮਣ ਫੌਜਾਂ ਨਾਲ ਜੂਝ ਕੇ ਸ਼ਹੀਦ ਹੋਏ ਸਨ, ਉਹ ‘ਚਾਲ੍ਹੀ ਮੁਕਤੇ’ ਸਨ ਜਿਨ੍ਹਾਂ ਦਾ ਜ਼ਿਕਰ ਸਿੱਖ ਅਰਦਾਸ ਵਿਚ ਅਉਂਦਾ ਹੈ। ਇਸ ਜੰਗ ਵਿਚਲੇ ਇਹ ਚਾਲ੍ਹੀ ਸਿੰਘ ਉਨ੍ਹਾਂ ਤੋਂ ਵੱਖਰੇ ਸਨ। ਖਿਦਰਾਣੇ ਦੀ ਢਾਬ ਅਥਵਾ ਮੁਕਤਸਰ ਸਾਹਿਬ ਵਿਚ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਮ ਹਨ: ਭਾਈ ਕਰਨ ਸਿੰਘ ਜੀ, ਭਾਈ ਸਮੀਰ ਸਿੰਘ, ਭਾਈ ਦਈਆ ਸਿੰਘ, ਭਾਈ ਹਰੀ ਸਿੰਘ, ਭਾਈ ਮਹਾਂ ਸਿੰਘ, ਭਾਈ ਗੁਲਾਬ ਸਿੰਘ, ਭਾਈ ਗੰਗਾ ਸਿੰਘ, ਭਾਈ ਧੰਨਾ ਸਿੰਘ, ਭਾਈ ਕਾਲਾ ਸਿੰਘ ਭਾਈ, ਹਰਸਾ ਸਿੰਘ ਭਾਈ ਕੀਰਤ ਸਿੰਘ ਭਾਈ ਗੰਡਾ ਸਿੰਘ ਭਾਈ ਦਰਬਾਰਾ ਸਿੰਘ, ਭਾਈ ਚੰਬਾ ਸਿੰਘ, ਭਾਈ ਸੁਲਤਾਨ ਸਿੰਘ ਭਾਈ ਸੋਭਾ ਸਿੰਘ, ਭਾਈ ਸੁਹੇਲ ਸਿੰਘ, ਭਾਈ ਸੰਤ ਸਿੰਘ, ਭਾਈ ਦਿਆਲ ਸਿੰਘ, ਭਾਈ ਭਾਗ ਸਿੰਘ, ਭਾਈ ਲੱਛਮਣ ਸਿੰਘ, ਭਾਈ ਕ੍ਰਿਪਾਲ ਸਿੰਘ, ਭਾਈ ਬੂੜ ਸਿੰਘ, ਭਾਈ ਜੋਗਾ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਨਿਧਾਨ ਸਿੰਘ, ਭਾਈ ਮਾਨ ਸਿੰਘ, ਭਾਈ ਨਾਰਇਣ ਸਿੰਘ, ਭਾਈ ਸਰਜਾ ਸਿੰਘ, ਭਾਈ ਭੋਲਾ ਸਿੰਘ, ਭਾਈ ਭੰਗਾ ਸਿੰਘ, ਭਾਈ ਮੱਜਾ ਸਿੰਘ, ਭਾਈ ਰਾਇ ਸਿੰਘ, ਭਾਈ ਜੰਗ ਸਿੰਘ, ਭਾਈ ਖੁਸ਼ਲ ਸਿੰਘ, ਭਾਈ ਕਰਮ ਸਿੰਘ, ਭਾਈ ਜਾਦੋ ਸਿੰਘ, ਭਾਈ ਘਰਬਾਰਾ ਸਿੰਘ ਤੇ ਭਾਈ ਨਿਹਾਲ ਸਿੰਘ। ਇਨ੍ਹਾਂ ਸ਼ਹੀਦ ਸਿੰਘਾਂ ਨੂੰ ਵੀ ਦਸਮ ਪਿਤਾ ਨੇ ਸ਼ਹੀਦੀਆਂ ਪ੍ਰਾਪਤ ਕਰਨ ‘ਤੇ ਮੁਕਤਿਆਂ ਦੀ ਉਪਾਧੀ ਨਾਲ ਨਿਵਾਜਿਆ ਸੀ।
ਸ੍ਰੀ ਮੁਕਤਸਰ ਸਾਹਿਬ ਵਿਖੇ ਨਿਮਨ ਲਿਖਤ ਇਤਿਹਾਸ ਸਥਾਨ ਹਨ:
1. ਗੁਰਦੁਆਰਾ ਦਰਬਾਰ ਸਾਹਿਬ : ਜਿੱਥੇ ਕਲਗੀਧਰ ਪਾਤਸ਼ਾਹ ਬਿਰਾਜੇ ਸਨ।
2. ਗੁਰਦੁਆਰਾ ਸ਼ਹੀਦ ਗੰਜ ਸਾਹਿਬ: ਜਿੱਥੇ ਸ਼ਹੀਦ ਸਿੰਘ ਦਾ ਸਸਕਾਰ ਕੀਤਾ ਗਿਆ।
3. ਗੁਰੁਦਆਰਾ ਟਿੱਬੀ ਸਾਹਿਬ : ਜਿਸ ਅਸਥਾਨ ‘ਤੇ ਬੈਠ ਕੇ ਸਤਿਗੁਰਾਂ ਨੇ ਦੁਸ਼ਮਣ ਸੈਨਾ ਉੱਤੇ ਤੀਰਾਂ ਦੀ ਬਾਰਿਸ਼ ਕੀਤੀ ਸੀ।
4. ਗੁਰਦੁਆਰਾ ਤੰਬੂ ਸਾਹਿਬ: ਜਿਥੇ ਸਿੱਖ ਸੈਨਿਕਾਂ ਦੀ ਛਾਉਣੀ ਸੀ।
5. ਗੁਰਦੁਆਰਾ ਰਕਾਬ ਸਰ: ਜਿਥੇ ਦਸਮ ਪਿਤਾ ਨੇ ਘੋੜ ਸਵਾਰੀ ਕਰਨ ਸਮੇ ਰਕਾਬ ਵਿਚ ਚਰਨ ਪਾਏ ਸਨ।
ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਭਾਈ ਲੰਗਰ ਸਿੰਘ (ਪਿੰਡ ਹਰੀਕੇ), ਜੋ ਇਸ ਜੰਗ ਵਿਚ ਦਸਮ ਪਿਤਾ ਨਾਲ ਰਹੇ ਸਨ, ਨੇ ਸਿੱਖਾਂ ਨੂੰ ਜੰਗ ਦੇ ਸਥਾਨ ਘਟਨਾਵਾਂ ਤੇ ਸ਼ਹੀਦ ਸਿੰਘ ਬਾਰੇ ਜਾਣਕਾਰੀ ਦੇ ਕੇ ਕਈ ਵਰ੍ਹਿਆਂ ਮਗਰੋਂ ਇਸ ਅਸਥਾਨ ਉੱਤੇ ਮਾਘੀ ਦਾ ਇਹ ਮੇਲਾ ਲਾਉਣਾ ਆਰੰਭ ਕੀਤਾ। ਉਸ ਤੋਂ ਮਗਰੋਂ ਅੱਜ ਤੱਕ ਇਸ ਇਤਿਹਾਸਕ ਸਥਾਨ ਤੇ ਲਗਦੇ ਮਾਘੀ ਦੇ ਇਸ ਮੇਲੇ ‘ਤੇ ਆ ਕੇ ਸੰਗਤਾਂ ਦਸਮ ਪਿਤਾ ਅਤੇ ਉਨ੍ਹਾਂ ਮਰਜੀਵੜੇ ਸ਼ਹੀਦ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ। ਸ੍ਰੀ ਆਖੰਡ ਪਾਠ ਦੇ ਭੌਗ ਉਪਰੰਤ ਦੀਵਾਨ ਸਜਾਏ ਜਾਂਦੇ ਹਨ। ਕਥਾ ਕੀਰਤਨ ਤੇ ਵਾਰ੍ਹਾਂ ਦੇ ਗਾਇਨ ਹੁੰਦੇ ਹਨ। ਰਾਗੀਆਂ ਢਾਡੀਆਂ ਵਲੋਂ ਸੰਗਤਾਂ ਨੂੰ ਗੁਰੂ ਜਸ ਅਤੇ ਇਤਿਹਾਸਕ ਪ੍ਰਸੰਗ ਸਰਵਣ ਕਰਵਾਏ ਜਾਂਦੇ ਹਨ। ਗਤਕੇ ਦੇ ਜੌਹਰ ਦਿਖਾਏ ਜਾਂਦੇ ਤੇ ਹੋਰ ਖੇਡਾਂ ਵੀ ਹੁੰਦੀਆਂ ਹਨ। ਲੀਡਰ ਲੋਕ ਆਦਤ ਅਨੁਸਾਰ ਸ਼ਹੀਦ ਸਿੰਘ ਦੀ ਯਾਦ ‘ਚ ਲਗਾਏ ਇਸ ਮੇਲੇ ਦਾ ਰਾਜਸੀ ਲਾਹਾ ਲੈਂਦੇ ਹਨ। ਮਾਘੀ ਦਾ ਇਕ ਪ੍ਰਸਿੱਧ ਮੇਲਾ ਪਿੰਡ ਤਖਤੂਪੁਰਾ (ਜ਼ਿਲ੍ਹਾ ਮੋਗਾ) ਜਿੱਥੇ ਪਹਿਲੇ, ਛੇਵੇਂ ਤੇ ਦਸਮੇ ਸਤਿਗੁਰਾਂ ਨੇ ਚਰਨ ਪਾਏ ਸਨ, ਵਿਚ ਲੱਗਦਾ ਹੈ। - ਸ਼ੇਰ ਸਿੰਘ ਕੰਵਲ
The Maghi fair is held to honour the memory of the forty Sikh warriors killed during the Battle of Muktsar in 1705. Muktsar, originally called Khidrana, was named as Muktsar ("the pool of liberation") following the battle. These forty Sikhs, led by their leader Mahan Singh, had formally deserted Sri Guru Gobind Singh in the need of hour, and signed a written memorandum to the effect.[5] When Mai Bhago, a valiant and upright lady, heard of this cowardly act, she scolded the Singh's and inspired them refresh with spirit of bravery for which Sikhs are known. Hence, the unit went back and joined the Guru who was already engaged in action at Khidrana. All forty of them attained martyrdom. The memorandum (bedawa) was torn-down by the Guru himself just before Mahan Singh died.
People gather from all over Punjab, even other parts of India to join the festival which is in fact spread over many days. Merchants display their wares for sale, which include from trinkets to high-end electronics, the weapons Nihangs bear and especially agricultural machinery (since most around are farmers). The country's biggest circuses, Apollo and Gemini, are there as a matter of rule, merry-go-rounds and giant wheels, and the famous Well of Death (trick motorcycling inside consortium of wood planks) are the special attraction for children.
295
Days12
Hours31
Minutes
Add a review